ਜਨੇਵਾ– ਅਫਗਾਨਿਸਤਾਨ ਦੀ ਪਹਿਲੀ ਮਹਿਲਾ ਮੇਅਰ ਜਰੀਫਾ ਗੱਫਾਰੀ ਸਵਿੱਟਜਰਲੈਂਡ ਵਿਚ ਵਸ ਸਕਦੀ ਹੈ। ਸਥਾਨਕ ਮੀਡੀਆ ਮੁਤਾਬਕ, ਤਾਲਿਬਾਨ ਦੇ ਕੰਟਰੋਲ ਤੋਂ ਬਾਅਦ ਪਿਛਲੇ ਮਹੀਨੇ ਕਾਬੁਲ ਤੋਂ ਭੱਜੀ ਗੱਫਾਰੀ ਲਈ ਇਕ ਵਿਸ਼ੇਸ਼ ਪਰਮਿਟ ਪ੍ਰਾਪਤ ਕਰਨ ਦੀ ਕੋਸ਼ਿਸ਼ ਚਲ ਰਹੀ ਹੈ। ਸਵਿਸ ਮੀਡੀਆ ਨੇ ਦੱਸਿਆ ਕਿ ਗੱਫਾਰੀ ਕਈ ਸਾਂਸਦਾਂ ਦੇ ਸਾਹਮਣੇ ਆਪਣੇ ਮਾਮਲੇ ਦੀ ਪੈਰਵੀ ਕਰਨ ਲਈ ਬਰਨ ਦੀ ਯਾਤਰਾ ’ਤੇ ਜਾਣ ਵਾਲੀ ਹੈ। ਅਫਗਾਨਿਸਤਾਨ ਦੇ ਨਵੇਂ ਸ਼ਾਸਕਾਂ ਬਾਰੇ ਸਥਾਨਕ ਮੀਡੀਆ ਨੂੰ ਦਿੱਤੀ ਇੰਟਰਵਿਊ ’ਚ 29 ਸਾਲਾ ਗੱਫਾਰੀ ਨੇ ਕਿਹਾ ਕਿ ਇਹ ਮੇਰੀ ਸਰਕਾਰ ਨਹੀਂ ਹੈ। ਗੱਫਾਰੀ 2019 ਤੋਂ ਇਸ ਸਾਲ ਜੂਨ ਤੱਕ ਮਯਦਾਨ ਸ਼ਹਿਰ ਦੀ ਮੇਅਰ ਸੀ।
ਕੁਝ ਹਫਤੇ ਪਹਿਲਾਂ ਪਾਕਿਸਤਾਨ ਦੇ ਰਸਤੇ ਜਰਮਨੀ ਪਹੁੰਚਣ ਤੋਂ ਬਾਅਦ ਗੱਫਾਰੀ ਨੇ ਅੰਤਰਰਾਸ਼ਟਰੀ ਮੀਡੀਆ ’ਚ ਅਫਗਾਨ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਚਿੰਤਾ ਜਤਾਈ ਹੈ। ਜਿਨੇਵਾ ਸਥਿਤ ਵਰਲਡ ਆਰਗਨਾਈਜੇਸ਼ਨ ਅਗੇਂਸਟ ਟਾਰਟਰ (OMCT) ਸਮੇਤ ਸੰਯੁਕਤ ਰਾਸ਼ਟਰ ਅਤੇ ਗੈਰ-ਸਰਕਾਰੀ ਸੰਗਠਨਾਂ ਨੇ ਤਾਲਿਬਾਨ ਦੇ ਇਕ ਮਹੀਨੇ ਪਹਿਲਾਂ ਸੱਤਾ ’ਚ ਆਉਣ ਤੋਂ ਬਾਅਦ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਨਿੰਦਾ ਕੀਤੀ ਹੈ। ਇਸਲਾਮੀ ਅਮੀਰਾਤ ਦੇ ਵਾਦਿਆਂ ਦੇ ਬਾਵਜੂਦ ਮਹਿਲਾਵਾਂ ਦੇ ਅਧਿਕਾਰਾਂ, ਵਿਸ਼ੇਸ਼ ਰੂਪ ਨਾਲ ਸਿੱਖਿਆ ’ਚ ਕਟੌਤੀ ਕੀਤੀ ਗਈ ਹੈ।
ਸਾਬਕਾ ਮੇਅਰ ਦੀ ਸਰਗਰਮੀ ਜਲਦੀ ਹੀ ਸਵਿੱਟਜਰਲੈਂਡ ਤੋਂ ਵਧੇਰੇ ਸਥਾਈ ਹੋ ਸਕਦੀ ਹੈ। ਜਰਮਨੀ ਨੇ ਜ਼ਰੀਫਾ ਗੱਫਾਰੀ ਨੂੰ ਸ਼ਰਨਾਰਥੀ ਦਾ ਤਰਜਾ ਦਿੱਤਾ ਹੈ ਪਰ ਉਹ ਕੰਮ ਕਰਨ ਅਤੇ ਸੁਤੰਤਰ ਰੂਪ ਨਾਲ ਬੋਲਣ ’ਚ ਸਮਰੱਥ ਹੋਣਾ ਚਾਹੁੰਦੀ ਹੈ।
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪ੍ਰਵਾਸੀ ਕਾਂਗਰਸ ਸਮਰਥਕ ਬਾਗੋਬਾਗ
NEXT STORY