ਕਾਬੁਲ - ਤਾਲਿਬਾਨ ਦੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਬਾਅਦ ਦੇਸ਼ ਨੂੰ ਬਹੁਤ ਆਰਥਿਕ ਅਤੇ ਰਾਜਨੀਤਿਕ ਉਥਲ-ਪੁਥਲ ਦਾ ਸਾਹਮਣਾ ਕਰਨਾ ਪਿਆ ਹੈ। ਦੇਸ਼ ਵਿਚ ਅਜਿਹਾ ਬਦਲਾਅ ਆਇਆ ਹੈ ਕਿ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਅਤੇ ਔਰਤਾਂ ਦੀ ਆਜ਼ਾਦੀ ਖੋਹ ਲਈ ਗਈ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿਸ ਵਿਚ ਅਫ਼ਗਾਨ ਨਿਊਜ਼ ਐਂਕਰ ਨੂੰ ਸੜਕਾਂ 'ਤੇ ਖਾਣ-ਪੀਣ ਦੀਆਂ ਚੀਜ਼ਾਂ ਵੇਚਦੇ ਦੇਖਿਆ ਜਾ ਸਕਦਾ ਹੈ। ਹਾਮਿਦ ਕਰਜ਼ਈ ਸਰਕਾਰ 'ਚ ਕੰਮ ਕਰ ਚੁੱਕੇ ਕਬੀਰ ਹੱਕਮਲ ਨੇ ਇਹ ਤਸਵੀਰਾਂ ਟਵੀਟ ਕਰਕੇ ਸਾਂਝੀਆਂ ਕਰਦੇ ਹੋਏ ਦਿਖਾਇਆ ਕਿ ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸ਼ਾਸਨ 'ਚ ਪੱਤਰਕਾਰਾਂ ਦੀ ਹਾਲਤ ਕੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਧੀ ਪਿੰਕੀ ਸਿੰਘ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਸਨਮਾਨਿਤ
ਹਕਮਲ ਨੇ ਅਫ਼ਗਾਨ ਪੱਤਰਕਾਰ ਮੂਸਾ ਮੁਹੰਮਦੀ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਕਿ ਮੂਸਾ ਮੁਹੰਮਦੀ ਨੇ ਕਈ ਸਾਲਾਂ ਤੋਂ ਵੱਖ-ਵੱਖ ਨਿਊਜ਼ ਚੈਨਲਾਂ 'ਤੇ ਐਂਕਰ ਅਤੇ ਰਿਪੋਰਟਰ ਵਜੋਂ ਕੰਮ ਕੀਤਾ ਹੈ ਅਤੇ ਹੁਣ ਉਸ ਕੋਲ ਆਪਣੇ ਪਰਿਵਾਰ ਦਾ ਪੇਟ ਭਰਨ ਦਾ ਕੋਈ ਵਿਕਲਪ ਨਹੀਂ ਹੈ, ਇਸ ਕਾਰਨ ਉਹ ਸੜਕ ਕਿਨਾਰੇ ਪਕੌੜੇ ਵੇਚ ਰਹੇ ਹਨ। ਅਫ਼ਗਾਨ ਪੱਤਰਕਾਰ ਮੂਸਾ ਮੁਹੰਮਦੀ ਦੀ ਇਹ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਜਿਵੇਂ ਹੀ ਇਹ ਪੋਸਟ ਨੈਸ਼ਨਲ ਰੇਡੀਓ ਅਤੇ ਟੈਲੀਵਿਜ਼ਨ ਦੇ ਡਾਇਰੈਕਟਰ ਜਨਰਲ ਅਹਿਮਦੁੱਲਾ ਵਸਿਕ ਦੇ ਧਿਆਨ ਵਿੱਚ ਆਈ ਤਾਂ ਉਨ੍ਹਾਂ ਕਿਹਾ ਕਿ ਉਹ ਸਾਬਕਾ ਟੀਵੀ ਐਂਕਰ ਅਤੇ ਰਿਪੋਰਟਰ ਨੂੰ ਆਪਣੇ ਵਿਭਾਗ ਵਿੱਚ ਨਿਯੁਕਤ ਕਰਨਗੇ।
ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਪੈਟਰੋਲ ਲਈ ਲੱਗੀਆਂ ਲੰਮੀਆਂ ਕਤਾਰਾਂ, ਰਾਤ ਭਰ ਵਾਰੀ ਦਾ ਇਤਜ਼ਾਰ ਕਰ ਰਹੇ ਆਟੋ ਚਾਲਕ ਦੀ ਮੌਤ
ਸਾਲ 2021 'ਚ ਅਗਸਤ 'ਚ ਅਮਰੀਕਾ ਦੇ ਅਫਗਾਨਿਸਤਾਨ ਤੋਂ ਪਰਤਣ ਤੋਂ ਬਾਅਦ ਤਾਲਿਬਾਨ ਨੇ ਦੇਸ਼ ਦੀ ਸੱਤਾ 'ਤੇ ਕਬਜ਼ਾ ਕਰ ਲਿਆ ਸੀ ਅਤੇ ਉਦੋਂ ਤੋਂ ਅਫਗਾਨਿਸਤਾਨ 'ਚ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਪੱਤਰਕਾਰ ਮੂਸਾ ਮੁਹੰਮਦੀ ਸਮੇਤ ਬਹੁਤ ਸਾਰੇ ਮਰਦ ਅਤੇ ਔਰਤਾਂ ਪੇਸ਼ੇਵਰ ਹਨ, ਜਿਨ੍ਹਾਂ ਨੇ ਤਾਲਿਬਾਨ ਦੇ ਫ਼ਰਮਾਨਾਂ ਕਾਰਨ ਆਪਣੀਆਂ ਨੌਕਰੀਆਂ ਅਤੇ ਆਜ਼ਾਦੀ ਗੁਆ ਦਿੱਤੀ ਹੈ। ਨਾਲ ਹੀ ਕਈ ਲੜਕੀਆਂ ਸਕੂਲ ਨਹੀਂ ਜਾ ਸਕੀਆਂ।
ਇਹ ਵੀ ਪੜ੍ਹੋ: ਕੋਰੋਨਾ ਲਹਿਰ ਵਿਚਕਾਰ ਉੱਤਰੀ ਕੋਰੀਆ 'ਚ ਫੈਲੀ ਨਵੀਂ ਬੀਮਾਰੀ, ਪੀੜਤ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਕਿਮ ਜੋਂਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਪਾਕਿਸਤਾਨੀ ਮੰਤਰੀਆਂ ਨਾਲ ਅਹਿਮ ਮੁੱਦਿਆਂ 'ਤੇ ਕੀਤੀਆਂ ਵਿਚਾਰਾਂ (ਤਸਵੀਰਾਂ)
NEXT STORY