ਵਾਸ਼ਿੰਗਟਨ— ਅੱਜ ਹਰ ਦੇਸ਼ ਲਈ ਅੱਤਵਾਦ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅੱਤਵਾਦ ਨੂੰ ਜੜ੍ਹੋ ਉਖਾੜ ਸੁੱਟਣ ਲਈ ਆਪਸੀ ਸਹਿਯੋਗ ਦੀ ਲੋੜ ਹੈ। ਇਸ ਲਈ ਅਫਗਾਨਿਸਤਾਨ ਚਾਹੁੰਦਾ ਹੈ ਕਿ ਅਮਰੀਕਾ, ਤਾਲਿਬਾਨ ਅਤੇ ਇਸਲਾਮਿਕ ਸਟੇਟ (ਆਈ. ਐੱਸ.) ਵਿਰੁੱਧ ਲੜਾਈ 'ਚ ਫੌਜੀ ਫੋਰਸਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੋਰ ਫੋਰਸ ਅਫਗਾਨਿਸਤਾਨ 'ਚ ਭੇਜੇ।
ਦੱਸਣ ਯੋਗ ਹੈ ਕਿ ਅਫਗਾਨਿਸਤਾਨ 'ਚ 84,00 ਅਮਰੀਕੀ ਫੌਜੀ ਤਾਇਨਾਤ ਹਨ, ਜੋ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਲਈ ਮੁਹਿੰਮ ਚਲਾ ਰਹੇ ਹਨ ਅਤੇ ਅਫਗਾਨਿਸਤਾਨ ਦੇ ਫੌਜੀਆਂ ਨੂੰ ਟ੍ਰੇਨਿੰਗ ਦੇ ਰਹੇ ਹਨ। ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਸਲਾਹੂਦੀਨ ਰੱਬਾਨੀ ਨੇ ਅਮਰੀਕਾ ਦੇ ਸੀਨੀਅਰ ਕਮਾਂਡਰ ਜਾਨ ਨਿਕੋਲਸਨ ਦੀ ਉਸ ਗੱਲ ਦਾ ਸੁਆਗਤ ਕੀਤਾ, ਜਿਸ 'ਚ ਉਨ੍ਹਾਂ ਨੇ ਅਮਰੀਕਾ ਜਾਂ ਗਠਜੋੜ ਦੇ ਹੋਰ ਪੱਖਾਂ ਤੋਂ ਕੁਝ ਹਜ਼ਾਰ ਫੌਜੀ ਜੰਗ ਪ੍ਰਭਾਵਿਤ ਇਸ ਦੇਸ਼ 'ਚ ਭੇਜਣ ਦੀ ਗੱਲ ਕਹੀ ਸੀ।
ਓਧਰ ਟਰੰਪ ਪ੍ਰਸ਼ਾਸਨ ਨੇ ਹੁਣ ਤੱਕ ਇਹ ਨਹੀਂ ਦੱਸਿਆ ਕਿ ਉਹ ਨਿਕੋਲਸਨ ਦੀ ਟਿੱਪਣੀ ਦੀ ਪ੍ਰਤੀਕਿਰਿਆ 'ਚ ਹੋਰ ਫੋਰਸ ਅਫਗਾਨਿਸਤਾਨ ਭੇਜੇਗਾ ਜਾਂ ਨਹੀਂ। ਅਫਗਾਨਿਸਤਾਨ 'ਚ 16 ਸਾਲ ਤੋਂ ਜੰਗ ਚਲ ਰਹੀ ਹੈ। ਕਾਬੁਲ ਦੇ ਇਕ ਫੌਜੀ ਹਸਪਤਾਲ 'ਤੇ ਇਸ ਮਹੀਨੇ ਹੋਏ ਭਿਆਨਕ ਅੱਤਵਾਦੀ ਹਮਲੇ ਦਾ ਹਵਾਲਾ ਦਿੰਦੇ ਹੋਏ ਰੱਬਾਨੀ ਨੇ ਕਿਹਾ ਕਿ ਅਫਗਾਨਿਸਤਾਨ ਆਪਣੇ ਫੌਜੀ ਫੋਰਸ ਦੀ ਕਮੀ ਨੂੰ ਪੂਰਾ ਕਰਨ ਲਈ ਅਮਰੀਕਾ ਦੀ ਮਦਦ ਚਾਹੁੰਦਾ ਹੈ। ਰੱਬਾਨੀ ਨੇ ਕਿਹਾ, ''ਸਾਨੂੰ ਵਿਸ਼ਵਾਸ ਹੈ ਕਿ ਰਾਸ਼ਟਰਪਤੀ ਟਰੰਪ ਦੀ ਲੀਡਰਸ਼ਿਪ ਵਾਲਾ ਅਮਰੀਕੀ ਪ੍ਰਸ਼ਾਸਨ ਰਣਨੀਤਕ ਰੂਪ ਨਾਲ ਇਸ ਮਾਮਲੇ ਨਾਲ ਜੁੜਿਆ ਰਹੇਗਾ ਅਤੇ ਆਪਣੀ ਮਦਦ ਜਾਰੀ ਰੱਖੇਗਾ।''
ਕੁੱਤੇ ਦੀ ਵਫਾਦਾਰੀ, ਚੋਰੀ ਕਰਨ ਆਏ ਚੋਰਾਂ ਦਾ ਕੀਤਾ ਡੱਟ ਕੇ ਮੁਕਾਬਲਾ ਪਰ...
NEXT STORY