ਬੀਜਿੰਗ (ਬਿਊਰੋ) ਮਾਂ ਬਣਨਾ ਲਗਭਗ ਹਰ ਔਰਤ ਦਾ ਸੁਪਨਾ ਹੁੰਦਾ ਹੈ। ਪਰ ਕਈ ਵਾਰ ਡਾਕਟਰੀ ਕਾਰਨਾਂ ਕਰਕੇ ਇਹ ਸੁਪਨਾ ਅਧੂਰਾ ਰਹਿ ਜਾਂਦਾ ਹੈ। ਕਈ ਔਰਤਾਂ ਗਰਭ ਧਾਰਨ ਤਾਂ ਕਰ ਲੈਂਦੀਆਂ ਹਨ ਪਰ ਕੁਝ ਕਮੀਆਂ ਅਤੇ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਵਾਰ-ਵਾਰ ਗਰਭਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਨੀ ਗਰਭ ਵਿੱਚ ਪਲ ਰਹੇ ਭਰੂਣ ਦਾ ਪੂਰੀ ਤਰ੍ਹਾਂ ਵਿਕਾਸ ਨਹੀਂ ਹੁੰਦਾ। ਅਜਿਹਾ ਹੀ ਇਕ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ, ਜਿੱਥੇ ਔਰਤ ਨੂੰ 26 ਵਾਰ ਗਰਭਪਾਤ ਦਾ ਦੁੱਖ ਸਹਿਣਾ ਪਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਪਰਮਾਤਮਾ ਦੀ ਮਿਹਰ ਨਾਲ ਹੁਣ ਉਹ ਮਾਂ ਬਣ ਗਈ ਹੈ।
ਇਸ ਦੇ ਨਾਲ ਹੀ ਔਰਤ ਦੇ ਨਾਂ 'ਗਰਭਪਾਤ' ਦਾ ਅਣਚਾਹਾ ਰਿਕਾਰਡ ਵੀ ਜੁੜ ਗਿਆ। ਸਾਊਥ ਚਾਈਨਾ ਮੌਰਨਿੰਗ ਮੁਤਾਬਕ 37 ਸਾਲਾ ਔਰਤ 26 ਗਰਭਪਾਤ ਤੋਂ ਬਾਅਦ ਮਾਂ ਬਣੀ ਹੈ। ਮਾਂ ਦੀ ਪਛਾਣ ਗੁਪਤ ਰੱਖਣ ਕਾਰਨ ਮੀਡੀਆ ਸਾਹਮਣੇ ਨਹੀਂ ਦੱਸੀ ਗਈ ਹੈ। ਪਰ ਇਸ ਔਰਤ ਦੇ ਮਾਂ ਬਣਨ ਤੋਂ ਬਾਅਦ ਚੀਨ ਵਿੱਚ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਲੋਕ ਕਹਿ ਰਹੇ ਹਨ ਕਿ ਬੱਚੇ ਪੈਦਾ ਕਰਨ ਲਈ ਔਰਤਾਂ 'ਤੇ ਕਿੰਨਾ ਸਮਾਜਿਕ ਦਬਾਅ ਹੈ, ਇਹ ਇਸ ਤੋਂ ਝਲਕਦਾ ਹੈ।
2019 ਵਿੱਚ ਆਖਰੀ ਗਰਭਪਾਤ
ਹਸਪਤਾਲ ਤੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਨਹੀਂ ਦੱਸਿਆ ਗਿਆ ਕਿ ਗਰਭਪਾਤ ਕਿੰਨੇ ਸਮੇਂ ਤੱਕ ਹੁੰਦਾ ਰਿਹਾ। ਪਰ ਆਖਰੀ ਵਾਰ ਗਰਭਪਾਤ ਸਮੇਂ ਉਹ 2019 ਵਿੱਚ 34 ਸਾਲਾਂ ਦੀ ਸੀ। ਅਖ਼ਬਾਰ ਮੁਤਾਬਕ ਸਰਜਰੀ ਤੋਂ ਬਾਅਦ ਡਿਲੀਵਰੀ ਹੋਈ। ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ "ਮਾਂ ਨੂੰ ਜ਼ਿੰਦਗੀ 'ਤੇ ਹਾਵੀ ਹੋਣ ਦੇਣ" ਲਈ ਉਸਦੇ ਤਜ਼ਰਬੇ ਦੀ ਆਲੋਚਨਾ ਕੀਤੀ ਹੈ।
ਉਮੀਦਾਂ ਹੋ ਗਈਆਂ ਸਨ ਖ਼ਤਮ
ਸਾਲ 2019 ਵਿੱਚ 26ਵੇਂ ਗਰਭਪਾਤ ਤੋਂ ਬਾਅਦ ਇਸ ਔਰਤ ਦੀ ਉਮੀਦ ਲਗਭਗ ਖ਼ਤਮ ਹੋ ਗਈ ਸੀ। ਪਰ ਹਸਪਤਾਲ ਨੇ ਫਿਰ ਤੋਂ ਸਖ਼ਤ ਮਿਹਨਤ ਕੀਤੀ ਅਤੇ ਕਈ ਟੈਸਟਾਂ ਤੋਂ ਬਾਅਦ ਇਹ ਔਰਤ ਇਸ ਸਾਲ ਫਰਵਰੀ ਵਿੱਚ ਇੱਕ ਵਾਰ ਫਿਰ ਗਰਭਵਤੀ ਹੋ ਗਈ। ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਅਮਰੀਕਾ ਦੀ ਇੱਕ ਔਰਤ ਦਾ 19 ਵਾਰ ਗਰਭਪਾਤ ਹੋਇਆ ਸੀ। ਬਾਅਦ ਵਿੱਚ ਉਹ ਮਾਂ ਬਣ ਗਈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਹ ਰਿਕਾਰਡ ਚੀਨੀ ਮਹਿਲਾ ਦੇ ਨਾਂ ਹੋ ਜਾਵੇਗਾ।
ਤਾਲਿਬਾਨ ਦਾ ਨਵਾਂ ਫ਼ਰਮਾਨ, ਔਰਤਾਂ ਦੇ ਪਾਰਕ ਅਤੇ ਜਿਮ ਜਾਣ 'ਤੇ ਲਗਾਈ ਰੋਕ
NEXT STORY