ਜਿਨੇਵਾ (ਬਿਊਰੋ): ਚੀਨ ਦੀ 70 ਸਾਲ ਦੀ ਕੋਸ਼ਿਸ਼ ਸਫਲ ਹੋਈ ਹੈ। ਵਿਸ਼ਵ ਸਿਹਤ ਸੰਗਠਨ ਨੇ ਪ੍ਰਮਾਣਿਤ ਕਰ ਦਿੱਤਾ ਹੈ ਕਿ ਚੀਨ ਮਲੇਰੀਆ ਮੁਕਤ ਦੇਸ਼ ਹੈ। ਇਹ ਚੀਨ ਲਈ ਇਕ ਜ਼ਿਕਰਯੋਗ ਉਪਲਬਧੀ ਹੈ। 1940 ਦੇ ਦਹਾਕੇ ਵਿਚ ਮਲੇਰੀਆ ਦੇ ਸਲਾਨਾ 3 ਕਰੋੜ ਮਾਮਲੇ ਦਰਜ ਕੀਤੇ ਗਏ ਸਨ। ਵਿਸ਼ਵ ਬੌਡੀ ਵੱਲੋਂ ਜਾਰੀ ਇਕ ਅਧਿਕਾਰਤ ਬਿਆਨ ਵਿਚ ਡਬਲਊ.ਐੱਚ.ਓ. ਦੇ ਡਾਇਰੈਕਟਰ ਜਨਰਲ ਟੇਡ੍ਰੋਸ ਐਡਨੌਮ ਗੈਬੇਰੀਅਸ ਨੇ ਕਿਹਾ,''ਅੱਜ ਅਸੀਂ ਚੀਨ ਦੇ ਲੋਕਾਂ ਨੂੰ ਮਲੇਰੀਆ ਤੋਂ ਛੁਟਕਾਰਾ ਪਾਉਣ 'ਤੇ ਵਧਾਈ ਦਿੰਦੇ ਹਾਂ।''
ਟੇਡ੍ਰੋਸ ਨੇ ਕਿਹਾ,''ਉਹਨਾਂ ਨੇ ਇਹ ਸਫਲਤਾ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਹੈ। ਇਸ ਘੋਸ਼ਣਾ ਦੇ ਨਾਲ ਚੀਨ ਉਹਨਾਂ ਦੇਸ਼ਾਂ ਦੀ ਵੱਧਦੀ ਗਿਣਤੀ ਵਿਚ ਸ਼ਾਮਲ ਹੋ ਗਿਆ ਹੈ ਜੋ ਦੁਨੀਆ ਨੂੰ ਦਿਖਾ ਰਹੇ ਹਨ ਕਿ ਮਲੇਰੀਆ ਮੁਕਤ ਭਵਿੱਖ ਸੰਭਵ ਹੈ।'' ਡਬਲਊ.ਐੱਚ.ਓ. ਮੁਤਾਬਕ ਪੱਛਮੀ ਪ੍ਰਸ਼ਾਂਤ ਖੇਤਰ ਵਿਚ ਚੀਨ ਪਹਿਲਾ ਦੇਸ਼ ਹੈ ਜਿਸ ਨੂੰ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿਚ ਮਲੇਰੀਆ ਮੁਕਤ ਸਰਟੀਫਿਕੇਟ ਦਿੱਤਾ ਗਿਆ ਹੈ। ਇਸ ਸਥਿਤੀ ਨੂੰ ਹਾਸਲ ਕਰਨ ਵਾਲੇ ਖੇਤਰ ਦੇ ਹੋਰ ਦੇਸ਼ਾਂ ਵਿਚ ਆਸਟ੍ਰੇਲੀਆ (1981), ਸਿੰਗਾਪੁਰ (1982) ਅਤੇ ਬਰੁਨੇਈ ਦਾਰੂਸਸਲਾਮ (1987) ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- CPC 100 Years: ਜਿਨਪਿੰਗ ਨੇ ਦਿੱਤੀ ਚਿਤਾਵਨੀ, ਅੱਖ ਦਿਖਾਉਣ ਵਾਲੇ ਨੂੰ ਦੇਵਾਂਗੇ ਕਰਾਰਾ ਜਵਾਬ
ਡਬਲਊ.ਐੱਚ.ਓ. ਦੇ ਬਿਆਨ ਵਿਚ ਕਿਹਾ ਗਿਆ ਹੈ ਕਿ 1950 ਦੇ ਦਹਾਕੇ ਦੀ ਸ਼ੁਰੂਆਤ ਵਿਚ ਚੀਨ ਵਿਚ ਸਿਹਤ ਅਧਿਕਾਰੀਆਂ ਨੇ ਬੀਮਾਰੀ ਦੇ ਜ਼ੋਖਮ ਵਾਲੇ ਲੋਕਾਂ ਦੇ ਨਾਲ-ਨਾਲ ਬੀਮਾਰ ਲੋਕਾਂ ਦੇ ਇਲਾਜ ਲਈ ਮਲੇਰੀਆ ਦੇ ਪ੍ਰਸਾਰ ਨੂੰ ਰੋਕਣ ਦਾ ਕੰਮ ਕੀਤਾ। 1967 ਵਿਚ ਚੀਨੀ ਸਰਕਾਰ ਨੇ '523 ਪ੍ਰਾਜੈਕਟ' ਸ਼ੁਰੂ ਕੀਤਾ, ਜੋ ਇਕ ਰਾਸ਼ਟਰ ਪੱਧਰੀ ਸ਼ੋਧ ਪ੍ਰੋਗਰਾਮ ਹੈ ਜਿਸ ਦਾ ਉਦੇਸ਼ ਮਲੇਰੀਆ ਲਈ ਨਵੇਂ ਇਲਾਜ ਲੱਭਣਾ ਸੀ। ਇਸ ਕੋਸ਼ਿਸ਼ ਵਿਚ 60 ਸੰਸਥਾਵਾਂ ਦੇ 500 ਤੋਂ ਵੱਧ ਵਿਗਿਆਨ ਨੂੰ ਸ਼ਾਮਲ ਕਰਦੇ ਹੋਏ, 1970 ਦੇ ਦਹਾਕੇ ਵਿਚ ਆਰਟੀਮਿਸਿਨਿਨ ਦੀ ਖੋਜ ਕੀਤੀ ਗਈ ਜੋ ਆਰਟੀਮਿਸਿਨਿਨ ਆਧਾਰਿਤ ਕੰਬੀਨੇਸ਼ਨ ਥੈਰੇਪੀ (ACT) ਦਾ ਮੁੱਖ ਯੌਗਿਕ ਹੈ ਜੋ ਅੱਜ ਉਪਲਬਧ ਸਭ ਤੋਂ ਪ੍ਰਭਾਵੀ ਮਲੇਰੀਆ ਰੋਕੂ ਦਵਾਈਆਂ ਹਨ।
1990 ਦੇ ਅਖੀਰ ਤੱਕ ਚੀਨ ਵਿਚ ਮਲੇਰੀਆ ਦੇ ਮਾਮਲਿਆਂ ਦੀ ਗਿਣਤੀ 117,000 ਤੱਕ ਘੱਟ ਗਈ ਸੀ ਅਤੇ ਮੌਤਾਂ ਵਿਚ 95 ਫੀਸਦੀ ਦੀ ਕਮੀ ਆਈ ਸੀ। 2003 ਦੇ ਬਾਅਦ ਤੋਂ 10 ਸਾਲਾਂ ਦੇ ਅੰਦਰ ਮਾਮਲਿਆਂ ਦੀ ਗਿਣਤੀ ਸਲਾਨਾ ਲੱਗਭਗ 5000 ਤੱਕ ਘੱਟ ਗਈ। ਡਬਲਊ.ਐੱਚ.ਓ. ਵੈਸਟਰਨ ਪੈਸੀਫਿਕ ਰੀਜ਼ਨਲ ਆਫਿਸ ਦੇ ਖੇਤਰੀ ਨਿਰਦੇਸ਼ਕ ਤਾਕੇਸ਼ੀ ਕਸਾਈ ਨੇ ਕਿਹਾ,''ਇਸ ਮਹੱਤਵਪੂਰਨ ਮੀਲ ਦੇ ਪੱਥਰ ਨੂੰ ਹਾਸਲ ਕਰਨ ਲਈ ਚੀਨ ਨੇ ਬਹੁਤ ਮਿਹਨਤ ਕੀਤੀ ਹੈ। ਕਸਾਈ ਨੇ ਕਿਹਾ ਕਿ ਚੀਨ ਦੀ ਉਪਲਬਧੀ ਸਾਨੂੰ ਮਲੇਰੀਆ ਮੁਕਤ ਪੱਛਸੀ ਪ੍ਰਸਾਂਤ ਖੇਤਰ ਦੇ ਦ੍ਰਿਸ਼ਟੀਕੋਣ ਵੱਲ ਇਕ ਕਦਮ ਹੋਰ ਕਰੀਬ ਲਿਜਾਂਦੀ ਹੈ। ਵਿਸ਼ਵ ਪੱਧਰ 'ਤੇ 40 ਦੇਸ਼ਾਂ ਅਤੇ ਖੇਤਰਾਂ ਨੂੰ ਡਬਲਊ. ਐੱਚ.ਓ. ਤੋਂ ਮਲੇਰੀਆ ਮੁਕਤ ਸਰਟੀਫਿਕੇਟ ਦਿੱਤਾ ਗਿਆ ਹੈ। ਇਹਨਾਂ ਵਿਚ ਹਾਲ ਹੀ ਵਿਚ ਅਲ ਸਲਵਾਡੋਰ (2021), ਅਲਜੀਰੀਆ (2019), ਅਰਜਨਟੀਨਾ (2019), ਪਰਾਗਵੇ (2018) ਅਤੇ ਉਜ਼ਬੇਕਿਸਤਾਨ (2018) ਸ਼ਾਮਲ ਹਨ।
ਬੰਗਲਾਦੇਸ਼ ਦੇ ਸਾਰੇ ਭਾਰਤੀ ਵੀਜ਼ਾ ਕੇਂਦਰ ਅਣਮਿੱਥੇ ਸਮੇਂ ਲਈ ਬੰਦ
NEXT STORY