ਲੰਡਨ (ਬਿਊਰੋ)— ਬ੍ਰਿਟੇਨ ਵਿਚ ਲੋਕ ਤੇਜੀ ਨਾਲ ਪੈਕੇਟ ਵਾਲੇ ਖਾਣੇ ਦੇ ਆਦੀ ਹੁੰਦੇ ਜਾ ਰਹੇ ਹਨ। ਇਸ ਗੱਲ ਨਾਲ ਫਿਕਰਮੰਦ ਕੇਟਰਿੰਗ ਮਾਹਰਾਂ ਨੂੰ ਡਰ ਹੈ ਕਿ ਆਉਣ ਵਾਲੀਆਂ ਦੋ ਪੀੜ੍ਹੀਆਂ ਵਿਚ ਬ੍ਰਿਟਿਸ਼ ਲੋਕ ਖਾਣਾ ਪਕਾਉਣ ਦੀ ਕਲਾ ਨੂੰ ਪੂਰੀ ਤਰ੍ਹਾਂ ਭੁੱਲ ਜਾਣਗੇ। ਵਿਗਿਆਨ ਲੇਖਿਕਾ ਨਿਕੋਲਾ ਟੈਂਪਲ ਨੇ ਪੈਕੇਟ ਵਾਲੇ ਖਾਣੇ 'ਤੇ ਇਕ ਕਿਤਾਬ ਲਿਖੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਿਸ ਤਰ੍ਹਾਂ ਕਦੇ ਬਹੁਤ ਜ਼ਰੂਰੀ ਸਮਝੀ ਜਾਣ ਵਾਲੀ ਸਿਲਾਈ ਦੀ ਕਲਾ ਹੁਣ ਆਧੁਨਿਕ ਦੁਨੀਆ ਵਿਚ ਲੱਗਭਗ ਲੁਪਤ ਹੋ ਚੁੱਕੀ ਹੈ ਉਂਝ ਹੀ ਭੋਜਨ ਬਨਾਉਣ ਦੀ ਕਲਾ ਵੀ ਖਤਮ ਹੋ ਸਕਦੀ ਹੈ।
ਨਿਕੋਲਾ ਮੁਤਾਬਕ ਜਿਹੜੇ ਲੋਕ ਬਾਹਰੋਂ ਬਣਿਆ ਖਾਣਾ ਖਰੀਦਦੇ ਹਨ, ਉਹ ਇਹ ਮੰਨਣ ਲੱਗੇ ਹਨ ਕਿ ਉਨ੍ਹਾਂ ਕੋਲ ਆਪਣਾ ਖਾਣਾ ਬਨਾਉਣ ਦਾ ਸਮਾਂ ਨਹੀਂ ਹੈ। ਨਿਕੋਲਾ ਟੈਂਪਲ ਨੇ ਆਪਣੀ ਕਿਤਾਬ ਵਿਚ ਇਸ ਸੋਚ ਪਿੱਛੇ ਦਾ ਕਾਰਨ ਇਹ ਵੀ ਦੱਸਿਆ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਲਈ ਵੀ ਬਾਹਰੀ ਖਾਣੇ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਪਰਿਵਾਰ ਦੀ ਮਹੱਤਤਾ ਘੱਟਦੀ ਜਾ ਰਹੀ ਹੈ। ਹੁਣ ਲੋਕ ਪਰਿਵਾਰ ਨਾਲ ਬੈਠ ਕੇ ਭੋਜਨ ਨਹੀਂ ਕਰਨਾ ਚਾਹੁੰਦੇ। ਇਕੱਲੇ ਰਹਿਣ ਦੀ ਪਰੰਪਰਾ ਤੇਜੀ ਨਾਲ ਵੱਧਦੀ ਜਾ ਰਹੀ ਹੈ ਅਤੇ ਇਕੱਲੇ ਵਿਅਕਤੀ ਵਿਚ ਖਾਣਾ ਪਕਾਉਣਾ ਦੀ ਇੱਛਾ ਬਹੁਤ ਘੱਟ ਹੁੰਦੀ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਖਾਣਾ ਪਕਾਉਣ ਅਤੇ ਭਾਂਡੇ ਧੋਣ ਵਿਚ ਕਾਫੀ ਮਿਹਨਤ ਕਰਨੀ ਪੈਂਦੀ ਹੈ। ਤਿਆਰ ਖਾਣੇ ਦਾ ਵਿਕਲਪ ਸਸਤਾ ਵੀ ਹੈ ਅਤੇ ਸੋਖਾ ਵੀ।
ਖਾਣੇ ਦੇ ਭਵਿੱਖ 'ਤੇ ਆਪਣੇ ਭਾਸ਼ਣ ਵਿਚ ਉਨ੍ਹਾਂ ਕਿਹਾ,''ਅਸੀਂ ਹਮੇਸ਼ਾ ਆਪਣੇ ਰੁਝੇਵੇਂ ਬਾਰੇ ਗੱਲ ਕਰਨਾ ਪਸੰਦ ਕਰਦੇ ਹਾਂ। ਪਰ ਇਕ ਬ੍ਰਿਟਿਸ਼ ਨਾਗਰਿਕ ਔਸਤਨ ਸਾਢੇ ਤਿੰਨ ਘੰਟੇ ਸਿਰਫ ਟੀ.ਵੀ. ਦੇਖਣ ਵਿਚ ਬਿਤਾਉਂਦਾ ਹੈ। ਇਸ ਲਈ ਸਾਨੂੰ ਇਸ ਮਾਮਲੇ ਵਿਚ ਈਮਾਨਦਾਰੀ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਅਸਲ ਵਿਚ ਹੀ ਬਹੁਤ ਬਿੱਜੀ ਹਾਂ ਜਾਂ ਫਿਰ ਅਸੀਂ ਖਾਣਾ ਪਕਾਉਣਾ ਹੀ ਨਹੀਂ ਚਾਹੁੰਦੇ।'' ਨਿਕੋਲਾ ਨੇ ਇਸ ਪਿੱਛੇ ਤਰਕ ਦਿੱਤਾ ਕਿ ਪਹਿਲਾਂ ਹਰ ਘਰ ਵਿਚ ਸਿਲਾਈ ਮਸ਼ੀਨ ਹੁੰਦੀ ਸੀ ਅਤੇ ਲੋਕ ਆਪਣੇ ਕੱਪੜੇ ਖੁਦ ਸੀਂਦੇ ਸਨ। ਪਰ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕ ਰੈਡੀਮੇਟ ਕੱਪੜੇ ਪਾਉਣਾ ਪਸੰਦ ਕਰਦੇ ਹਨ। ਸੰਭਤ ਤੌਰ 'ਤੇ ਇਸੇ ਤਰ੍ਹਾਂ ਆਉਣ ਵਾਲੀਆਂ ਦੋ ਜਾਂ ਤਿੰਨ ਪੀੜ੍ਹੀਆਂ ਤੱਕ ਖਾਣਾ ਪਕਾਉਣ ਦੀ ਕਲਾ ਵੀ ਖਤਮ ਹੋ ਜਾਵੇਗੀ।
ਕੈਨੇਡੀਅਨ ਮਾਂ ਨੇ ਫੇਸਬੁੱਕ 'ਤੇ ਸਾਂਝੀ ਕੀਤੀ ਪੋਸਟ, ਕਿਹਾ- 'ਨਸ਼ਿਆਂ ਨੇ ਮੇਰਾ ਪੁੱਤ ਖਾ ਲਿਆ'
NEXT STORY