ਵਾਸ਼ਿੰਗਟਨ: ਇਕ ਵਿਅਕਤੀ ਜੋ ਗੰਭੀਰ ਬੀਮਾਰੀ ਨਾਲ ਪੀੜਤ ਸੀ ਉਸ ਦੀ ਜਾਨ ਜਾਣ ਵਾਲੀ ਸੀ ਪਰ ਨਕਲੀ ਬੁੱਧੀ (ਏਆਈ) ਦੀ ਮਦਦ ਨਾਲ ਹੋਏ ਇਲਾਜ ਨੇ ਉਸ ਦੀ ਜ਼ਿੰਦਗੀ ਬਚਾ ਲਈ। ਲਗਭਗ ਇਕ ਸਾਲ ਪਹਿਲਾਂ ਅਮਰੀਕਾ ਦੇ ਰਹਿਣ ਵਾਲੇ ਜੋਸੇਫ ਕੋਟਸ ਦੀ ਹਾਲਤ ਇੰਨੀ ਖਰਾਬ ਸੀ ਕਿ ਡਾਕਟਰਾਂ ਨੇ ਉਸ ਨੂੰ ਸਿਰਫ ਇਕ ਸਵਾਲ ਪੁੱਛਿਆ ਸੀ ਕਿ ਕੀ ਉਹ ਆਪਣੇ ਘਰ ਵਿਚ ਮਰਨਾ ਚਾਹੇਗਾ ਜਾਂ ਹਸਪਤਾਲ ਵਿਚ? ਪਰ ਏਆਈ ਦੇ ਮਾਡਲ ਨੇ ਥੈਰੇਪੀ ਅਤੇ ਦਵਾਈਆਂ ਦਾ ਅਜਿਹਾ ਫਾਰਮੂਲਾ ਤਿਆਰ ਕੀਤਾ, ਜਿਸ ਦੀ ਵਰਤੋਂ ਨੇ ਕੋਟਸ ਨੂੰ ਨਵੀਂ ਜ਼ਿੰਦਗੀ ਦਿੱਤੀ।
37 ਸਾਲਾ ਕੋਟਸ ਵਾਸ਼ਿੰਗਟਨ ਦੇ ਰੇਂਟਨ ਵਿੱਚ ਰਹਿੰਦੇ ਹਨ। ਕੁਝ ਮਹੀਨੇ ਪਹਿਲਾਂ ਉਹ ਬਹੁਤ ਮੁਸ਼ਕਲ ਨਾਲ ਹੋਸ਼ ਵਿਚ ਸੀ। ਮਹੀਨਿਆਂ ਤੋਂ ਉਹ POEMS ਸਿੰਡਰੋਮ ਨਾਮ ਦੇ ਬਲੱਡ ਡਿਸਆਰਡਰ ਨਾਲ ਜੂਝ ਰਿਹਾ ਸੀ। ਇਸ ਬਿਮਾਰੀ ਨੇ ਉਸਦੇ ਹੱਥ-ਪੈਰ ਸੁੰਨ ਕਰ ਦਿੱਤੇ, ਦਿਲ ਫੈਲਾ ਦਿੱਤਾ ਅਤੇ ਕਿਡਨੀ ਨੂੰ ਲਗਭਗ ਬੰਦ ਕਰ ਦਿੱਤਾ। ਹਰ ਕੁਝ ਦਿਨਾਂ ਵਿੱਚਕਈ ਲੀਟਰ ਪਾਣੀ ਉਸਦੇ ਪੇਟ ਤੋਂ ਕੱਢਿਆ ਜਾਂਦਾ ਸੀ। ਹਾਲਤ ਇੰਨੀ ਵਿਗੜ ਗਈ ਸੀ ਕਿ ਸਟੈਮ ਸੈੱਲ ਟ੍ਰਾਂਸਪਲਾਂਟ ਵੀ ਅਸੰਭਵ ਹੋ ਗਿਆ ਸੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਕੋਟਸ ਨੇ ਦੱਸਿਆ ਕਿ ਉਸ ਨੇ ਹਾਰ ਮੰਨ ਲਈ ਸੀ। ਉਸ ਨੇ ਮਹਿਸੂਸ ਕੀਤਾ ਕਿ ਮੌਤ ਹੁਣ ਨੇੜੇ ਹੈ, ਪਰ ਉਸ ਦੀ ਪ੍ਰੇਮਿਕਾ ਤਾਰਾ ਥਿਓਬਾਲਡ ਨੇ ਹਾਰ ਨਹੀਂ ਮੰਨੀ। ਉਸਨੇ ਫਿਲਡੇਲਫੀਆ ਦੇ ਡਾਕਟਰ ਡੇਵਿਡ ਫੇਜੇਨਬੋਮ ਨੂੰ ਇੱਕ ਈ-ਮੇਲ ਭੇਜੀ।
ਪੜ੍ਹੋ ਇਹ ਅਹਿਮ ਖ਼ਬਰ-ਚਾਰ ਦੇਸ਼ਾਂ 'ਤੇ ਟੁੱਟਿਆ ਟਰੰਪ ਦਾ ਕਹਿਰ; 530,000 ਲੋਕਾਂ ਨੂੰ ਛੱਡਣਾ ਪਵੇਗਾ ਅਮਰੀਕਾ!
ਏਆਈ ਮਾਡਲ ਨੇ ਖੋਜਿਆ ਫਾਰਮੂਲਾ
ਡਾਕਟਰ ਡੇਵਿਡ ਨੇ ਤਾਰਾ ਨਾਲ ਮੁਲਾਕਾਤ ਕੀਤੀ। ਅਗਲੇ ਦਿਨ ਡਾਕਟਰ ਡੇਵਿਡ ਨੇ ਜਵਾਬ ਦਿੱਤਾ। ਉਨ੍ਹਾਂ ਨੇ ਕੀਮੋਥੈਰੇਪੀ ਅਤੇ ਸਟੀਰੌਇਡਜ਼ ਦੇ ਇਕ ਅਨੌਖੇ ਮਿਸ਼ਰਣ ਦੀ ਕੋਸ਼ਿਸ਼ ਕਰਨ ਦਾ ਸੁਝਾਅ ਦਿੱਤਾ। ਇਹ ਇਕ ਫਾਰਮੂਲਾ ਸੀ ਜੋ ਪਹਿਲਾਂ ਕਦੇ ਵੀ ਕੋਟਸ ਦੀ ਬਿਮਾਰੀ ਦੇ ਇਲਾਜ ਲਈ ਨਹੀਂ ਵਰਤਿਆ ਗਿਆ ਸੀ। ਸਿਰਫ ਇਕ ਹਫ਼ਤੇ ਵਿਚ ਕੋਟਸ ਦੀ ਸਿਹਤ ਵਿਚ ਸੁਧਾਰ ਹੋਣਾ ਸ਼ੁਰੂ ਹੋਇਆ। ਚਾਰ ਮਹੀਨਿਆਂ ਬਾਅਦ ਉਹ ਸਟੈਮ ਸੈੱਲ ਟਰਾਂਸਪਲਾਂਟ ਲਈ ਸਹਿਮਤ ਹੋ ਗਿਆ ਅਤੇ ਫਿਰ ਪੂਰੀ ਤਰ੍ਹਾਂ ਠੀਕ ਹੋ ਗਿਆ। ਇਹ ਚਮਤਕਾਰੀ ਇਲਾਜ ਕਿਸੇ ਡਾਕਟਰ ਦਾ ਨਹੀਂ ਸੀ, ਬਲਕਿ ਇਸਦੀ ਖੋਜ ਏਆਈ ਮਾੱਡਲ ਦੁਆਰਾ ਕੀਤੀ ਗਈ।
ਪੈਦਾ ਹੋਈ ਇੱਕ ਨਵੀਂ ਉਮੀਦ
ਏਆਈ ਦੀ ਇਸ ਸਫਲਤਾ ਨੇ ਨਾ ਸਿਰਫ ਕੋਟਸ ਦੀ ਜ਼ਿੰਦਗੀ ਬਚਾਈ ਸਗੋਂ ਇਹ ਵੀ ਸਾਬਤ ਕਰ ਦਿੱਤਾ ਕਿ ਤਕਨਾਲੋਜੀ ਅਤੇ ਵਿਗਿਆਨ ਮਿਲ ਕੇ ਉਨ੍ਹਾਂ ਬੀਮਾਰੀਆਂ ਦਾ ਇਲਾਜ ਲੱਭ ਸਕਦੇ ਹਨ ਜਿਨ੍ਹਾਂ ਨੂੰ ਹੁਣ ਤਕ ਅਸੰਭਵ ਮੰਨਿਆ ਜਾਂਦਾ ਸੀ। ਇਹ ਉਮੀਦ ਦੀ ਇੱਕ ਨਵੀਂ ਕਿਰਨ ਹੈ, ਜੋ ਮੈਡੀਕਲ ਸੈਕਟਰ ਵਿੱਚ ਵੱਡੀਆਂ ਤਬਦੀਲੀਆਂ ਲਿਆ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਦਿੱਗਜ ਮੁੱਕੇਬਾਜ਼ ਨੇ 76 ਸਾਲਾਂ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
NEXT STORY