ਸੰਯੁਕਤ ਰਾਸ਼ਟਰ (ਏਜੰਸੀ)- ਗਾਜ਼ਾ ’ਚ ਸੰਯੁਕਤ ਰਾਸ਼ਟਰ ਦੀਆਂ ਮਨੁੱਖੀ ਮੁਹਿੰਮਾਂ ਦੇ ਕੋਆਰਡੀਨੇਟਰ ਨੇ ਮੰਗਲਵਾਰ ਨੂੰ ਕਿਹਾ ਕਿ ਗਾਜ਼ਾ ’ਚ ਸੰਯੁਕਤ ਰਾਸ਼ਟਰ, ਸਹਾਇਤਾ ਸਮੂਹਾਂ, ਸਰਕਾਰਾਂ ਤੇ ਨਿੱਜੀ ਖੇਤਰ ਤੋਂ ਬੇਰੋਕ ਸਹਾਇਤਾ ਪਹੁੰਚ ਰਹੀ ਹੈ ਅਤੇ ਕੋਈ ਵੱਡੀ ਲੁੱਟ-ਖੋਹ ਦੀ ਸੂਚਨਾ ਨਹੀਂ ਮਿਲੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਕੁਝ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰੀਆਂ ਹਨ।
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮੰਗਲਵਾਰ ਨੂੰ ਜੰਗਬੰਦੀ ਦੇ ਤੀਜੇ ਦਿਨ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ ਲੱਗਭਗ 900 ਟਰੱਕ ਗਾਜ਼ਾ ’ਚ ਦਾਖਲ ਹੋਏ। ਇਹ ਸਮਝੌਤੇ ’ਚ ਦੱਸੇ ਗਏ 600 ਟਰੱਕਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਹਨ। ਮੰਗਲਵਾਰ ਦੁਪਹਿਰ ਨੂੰ ਗਾਜ਼ਾ ਤੋਂ ਯੇਰੂਸ਼ਲਮ ਵਾਪਸ ਆਏ ਮੁਹੰਨਦ ਹਾਦੀ ਨੇ ਵੀਡੀਓ ਰਾਹੀਂ ਸੰਯੁਕਤ ਰਾਸ਼ਟਰ ਦੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਉਨ੍ਹਾਂ ਦੇ 35 ਸਾਲਾਂ ਦੇ ਕਰੀਅਰ ਦਾ ਸਭ ਤੋਂ ਖੁਸ਼ਹਾਲ ਦਿਨ ਸੀ, ਜਦੋਂ ਸੜਕਾਂ ’ਤੇ ਉਨ੍ਹਾਂ ਨੇ ਫਿਲਸਤੀਨੀਆਂ ਨੂੰ ਉਮੀਦ ਨਾਲ ਅੱਗੇ ਵਧਦੇ ਹੋਏ ਦੇਖਿਆ। ਇਨ੍ਹਾਂ ’ਚੋਂ ਕੁਝ ਘਰ ਜਾ ਰਹੇ ਸਨ ਅਤੇ ਕੁਝ ਸੜਕਾਂ ਦੀ ਸਫਾਈ ਸ਼ੁਰੂ ਕਰ ਰਹੇ ਸਨ।
ਜਰਮਨੀ 'ਚ ਚਾਕੂ ਹਮਲੇ ਦੌਰਾਨ ਦੋ ਲੋਕਾਂ ਦੀ ਮੌਤ, ਸ਼ੱਕੀ ਗ੍ਰਿਫਤਾਰ
NEXT STORY