ਕੈਲਗਰੀ (ਰਾਜੀਵ ਸ਼ਰਮਾ)— ਕੈਲਗਰੀ 'ਚ ਸ਼ਨੀਵਾਰ ਦੁਪਹਿਰ ਨੂੰ ਹੋਈ ਗੜ੍ਹੇਮਾਰੀ ਕਾਰਨ ਏਅਰ ਕੈਨੇਡਾ ਦੇ ਇੱਕ ਜਹਾਜ਼ ਦਾ ਵਿੰਡਸ਼ੀਲਡ ਨੁਕਸਾਨਿਆ ਗਿਆ, ਜਿਸ ਕਾਰਨ ਇਸ ਫਲਾਈਟ ਦੀ ਲੈਂਡਿੰਗ ਕੈਲਗਰੀ ਦੀ ਥਾਂ ਲੈਥਬ੍ਰਿੱਜ ਦੇ ਹਵਾਈ ਅੱਡੇ 'ਤੇ ਹੋਈ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਅਰ ਕੈਨੇਡਾ ਦੀ ਬੁਲਾਰਨ ਐਂਜਲੀਨਾ ਮਾਹ ਨੇ ਦੱਸਿਆ ਕਿ ਫਲਾਈਟ ਏ. ਸੀ. 1159 ਨੇ ਟੋਰਾਂਟੋ ਤੋਂ ਕੈਲਗਰੀ ਲਈ ਉਡਾਣ ਭਰੀ ਸੀ ਅਤੇ ਇਸ 'ਚ 144 ਯਾਤਰੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਕੈਲਗਰੀ 'ਚ ਹੋਈ ਗੜ੍ਹੇਮਾਰੀ ਤੋਂ ਬਾਅਦ ਜਦੋਂ ਜਹਾਜ਼ ਦੇ ਵਿੰਡਸ਼ੀਲਡ 'ਚ ਤ੍ਰੇੜਾਂ ਆ ਗਈਆਂ ਤਾਂ ਕੈਪਟਨ ਨੇ ਜਹਾਜ਼ ਨੂੰ ਕੈਲਗਰੀ ਦੀ ਥਾਂ ਇੱਥੋਂ 213 ਕਿਲੋਮੀਟਰ ਦੂਰ ਲੈਥਬ੍ਰਿੱਜ ਦੇ ਹਵਾਈ ਅੱਡੇ 'ਤੇ ਲੈਂਡ ਕਰਵਾਇਆ। ਐੈਂਜਲੀਨਾ ਨੇ ਦੱਸਿਆ ਕਿ ਯਾਤਰੀਆਂ ਨੂੰ ਸੜਕੀ ਆਵਾਜਾਈ ਦੇ ਰਾਹੀਂ ਕੈਲਗਰੀ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਫਿਲਹਾਲ ਇਸ ਘਟਨਾ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਰਾਕ ਤੋਂ ਭੱਜ ਕੇ ਆਈ. ਐੱਸ. ਦੇ ਅੱਤਵਾਦੀ ਜਾ ਰਹੇ ਹਨ ਸੀਰੀਆ
NEXT STORY