ਇੰਟਰਨੈਸ਼ਨਲ ਡੈਸਕ- ਤਾਇਵਾਨ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਹਵਾਈ ਫ਼ੌਜ ਦਾ ਇੱਕ 'T-34' ਟਰੇਨੀ ਜਹਾਜ਼ ਮੰਗਲਵਾਰ ਸਵੇਰੇ ਦੇਸ਼ ਦੇ ਦੱਖਣੀ ਹਿੱਸੇ 'ਚ ਸਥਿਤ ਕਾਓਸਿਉਂਗ ਸ਼ਹਿਰ 'ਚ ਗੈਂਗਸ਼ਾਨ ਏਅਰ ਬੇਸ ਨੇੜੇ ਕ੍ਰੈਸ਼ ਹੋ ਗਿਆ। ਇਸ ਦਰਦਨਾਕ ਹਾਦਸੇ 'ਚ ਜਹਾਜ਼ ਮੌਜੂਦ ਏਅਰ ਫੋਰਸ ਦੇ ਦੋਵੇਂ ਸੀਨੀਅਰ ਪਾਇਲਟਾਂ, ਲੈਫਟੀਨੈਂਟ ਕਰਨਲ ਕੁਓ ਚੁਨ-ਨਾਨ (46) ਅਤੇ ਲੈਫਟੀਨੈਂਟ ਕਰਨਲ ਲੂ ਚੀ-ਯੂ (41) ਦੀ ਮੌਕੇ 'ਤੇ ਹੀ ਮੌਤ ਹੋ ਗਈ।
ਤਾਇਵਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਮੁਤਾਬਕ, ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ ਲਗਭਗ 8:08 ਵਜੇ ਵਾਪਰਿਆ। ਦੋਵੇਂ ਤਜ਼ਰਬੇਕਾਰ ਪਾਇਲਟ ਜਹਾਜ਼ ਦਾ 'ਇੰਜਣ ਫੇਲ੍ਹ' ਹੋਣ ਦੀ ਸੂਰਤ ਵਿੱਚ ਕੀਤੇ ਜਾਣ ਵਾਲੇ ਰੈਸਕਿਊ ਆਪਰੇਸ਼ਨ ਦੀ ਇਮੀਟੇਸ਼ਨ ਕਰ ਰਹੇ ਸਨ। ਇਸੇ ਦੌਰਾਨ ਰਨਵੇਅ ਦੇ ਉੱਤਰੀ ਧੁਰੇ ਦੇ ਨੇੜੇ ਜਹਾਜ਼ ਅਚਾਨਕ ਸੰਤੁਲਨ ਖੋਹ ਬੈਠਾ ਤੇ ਕ੍ਰੈਸ਼ ਹੋ ਕੇ ਜ਼ਮੀਨ 'ਤੇ ਆ ਡਿੱਗਾ।
ਹਵਾਈ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਦੋਵੇਂ ਪਾਇਲਟ ਆਪਣੇ ਕੰਮ 'ਚ ਬੇਹੱਦ ਮਾਹਰ ਸਨ। ਲੈਫਟੀਨੈਂਟ ਕਰਨਲ ਕੁਓ ਕੋਲ T-34 ਜਹਾਜ਼ ਉਡਾਉਣ ਦਾ 2,172 ਘੰਟਿਆਂ ਦਾ ਲੰਬਾ ਤਜ਼ਰਬਾ ਸੀ, ਜਦਕਿ ਲੈਫਟੀਨੈਂਟ ਕਰਨਲ ਲੂ ਕੋਲ ਵੀ ਇਸੇ ਜਹਾਜ਼ ਦਾ 2,114 ਘੰਟਿਆਂ ਦਾ ਉਡਾਣ ਤਜ਼ਰਬਾ ਸੀ।
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਵਿਚਾਲੇ ਅਧਿਆਪਕਾਂ ਲਈ ਜਾਰੀ ਹੋ ਗਏ ਸਖ਼ਤ ਹੁਕਮ ! ਚੌਧਰੀ ਸਰਕਾਰ ਨੇ ਸੁਣਾਇਆ ਫ਼ਰਮਾਨ
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਬਣੇ ਇਸ ਸਿੰਗਲ-ਇੰਜਣ ਪ੍ਰੋਪੈਲਰ T-34 ਜਹਾਜ਼ ਦੀ ਵਰਤੋਂ ਤਾਇਵਾਨ ਵਿੱਚ ਕੈਡਿਟਾਂ ਨੂੰ ਲੜਾਕੂ ਜਹਾਜ਼ ਉਡਾਉਣ ਦੀ ਮੁਢਲੀ ਟ੍ਰੇਨਿੰਗ ਦੇਣ ਲਈ ਕੀਤੀ ਜਾਂਦੀ ਹੈ, ਜੋ ਪਿਛਲੇ ਲਗਭਗ 40 ਸਾਲਾਂ ਤੋਂ ਸੇਵਾ ਵਿੱਚ ਹੈ।
ਤਾਇਵਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ, "ਮੈਂ ਦੇਸ਼ ਵੱਲੋਂ ਦੋਵਾਂ ਬਹਾਦਰ ਪਾਇਲਟਾਂ ਦੀ ਕੁਰਬਾਨੀ ਅਤੇ ਦੇਸ਼ ਲਈ ਦਿੱਤੇ ਯੋਗਦਾਨ ਦਾ ਧੰਨਵਾਦ ਕਰਦਾ ਹਾਂ।" ਤਾਇਵਾਨ ਦੇ ਪ੍ਰਧਾਨ ਮੰਤਰੀ ਚੋ ਜੁੰਗ-ਤਾਈ ਨੇ ਘਟਨਾ ਦੀ ਜਾਂਚ ਲਈ ਤੁਰੰਤ ਇੱਕ ਵਿਸ਼ੇਸ਼ ਟਾਸਕ ਫੋਰਸ ਗਠਿਤ ਕਰਨ ਦੇ ਹੁਕਮ ਦਿੱਤੇ ਹਨ, ਜੋ ਜਹਾਜ਼ ਦੀ ਮਕੈਨੀਕਲ ਹਾਲਤ ਅਤੇ ਸੁਰੱਖਿਆ ਪ੍ਰਕਿਰਿਆਵਾਂ ਦੀ ਬਾਰੀਕੀ ਨਾਲ ਜਾਂਚ ਕਰੇਗੀ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਨਸ਼ਿਆਂ ਦੀ ਤਸਕਰੀ ਲਈ ਦੋ ਦੇਸ਼ਾਂ 'ਚ ਬਣੀ ਖੁਫੀਆ ਸੁਰੰਗ ਦਾ ਪਰਦਾਫਾਸ਼, ਅਰਬਾਂ ਦੀ ਕੋਕੀਨ ਬਰਾਮਦ
NEXT STORY