ਵੈੱਡ ਡੈਸਕ : ਉੱਤਰ ਪ੍ਰਦੇਸ਼ ਵਿਚ ਜਨਮ ਤੇ ਮੌਤ ਦੇ ਸਰਟੀਫਿਕੇਟ ਬਣਵਾਉਣ ਵਾਲੇ ਲੋਕਾਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਫੀਸ ਦੇਣੀ ਪਵੇਗੀ। ਸੂਬਾ ਸਰਕਾਰ ਦੇ ਨਵੇਂ ਹੁਕਮਾਂ ਤੋਂ ਬਾਅਦ ਹੁਣ ਨਿਗਮਾਂ ਤੇ ਸਬੰਧਿਤ ਵਿਭਾਗਾਂ ਨੇ ਸੋਧ ਫੀਸ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਵੀਆਂ ਦਰਾਂ ਦੇ ਤਹਿਤ ਵੱਖ-ਵੱਖ ਕੈਟੇਗਰੀ ਦੇ ਸਰਟੀਫਿਕੇਟ ਜਾਰੀ ਕਰਨ ਦੇ ਲਈ ਅਲੱਗ ਫੀਸ ਨਿਰਧਾਰਿਤ ਕੀਤੀ ਗਈ ਹੈ।
ਆਮ ਅਰਜ਼ੀ 'ਤੇ ਵਧਾਈ ਫੀਸ
ਹੁਣ ਜਨਮ ਤੇ ਮੌਤ ਸਰਟੀਫਿਕੇਟ ਦੇ ਲਈ ਆਮ ਅਰਜ਼ੀ ਭਰਨ ਵਾਲਿਆਂ ਨੂੰ 20 ਰੁਪਏ ਫੀਸ ਦੇਣੀ ਪਵੇਗੀ। ਇਸ ਤੋਂ ਪਹਿਲਾਂ ਇਸ ਲਈ ਸਿਰਫ ਦੋ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ ਇਹ ਚਾਰਜ ਪਹਿਲਾਂ ਦੇ ਮੁਕਾਬਲੇ 10 ਗੁਣਾ ਵਧ ਗਿਆ ਹੈ।
ਦੇਰੀ ਨਾਲ ਅਪਲਾਈ ਕਰਨ 'ਤੇ ਵਧੇਰੇ ਖਰਚ
ਜੇ ਕੋਈ ਵਿਅਕਤੀ ਨਿਰਧਾਰਿਤ ਸਮੇਂ ਤੋਂ ਬਾਅਦ ਜਨਮ ਜਾਂ ਮੌਤ ਦਾ ਸਰਟੀਫਿਕੇਟ ਅਪਲਾਈ ਕਰਦਾ ਹੈ ਤਾਂ ਵਿਸ਼ੇਸ਼ ਸ਼੍ਰੇਣੀ ਦੇ ਅਧੀਨ ਪ੍ਰਮਾਣ ਪੱਤਰ ਜਾਰੀ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ 50 ਰੁਪਏ ਚਾਰਜ ਦੇਣਾ ਪਵੇਗਾ। ਪਹਿਲਾਂ ਇਸ ਸ਼੍ਰੇਣੀ ਦੇ ਲਈ ਸਿਰਫ ਪੰਜ ਰੁਪਏ ਦੇਣੇ ਪੈਂਦੇ ਸਨ।
ਇਕ ਸਾਲ ਪੁਰਾਣੇ ਰਿਕਾਰਡ ਲਈ 100 ਰੁਪਏ ਚਾਰਜ
ਸਭ ਤੋਂ ਵੱਡਾ ਬਦਲਾਅ ਉਨ੍ਹਾਂ ਮਾਮਲਿਆਂ ਵਿਚ ਕੀਤਾ ਗਿਆ ਹੈ, ਜਿਥੇ ਜਨਮ ਜਾਂ ਮੌਤ ਦਾ ਰਿਕਾਰਡ ਇਕ ਸਾਲ ਤੋਂ ਵਧੇਰੇ ਪੁਰਾਣਾ ਹੈ। ਅਜਿਹੇ ਵਿਚ ਸਰਟੀਫਿਕੇਟ ਪ੍ਰਾਪਤ ਕਰਨ ਦੇ ਲਈ ਹੁਣ 100 ਰੁਪਏ ਦਾ ਚਾਰਜ ਲੱਗੇਗਾ। ਪਹਿਲਾਂ ਇਸ ਦੇ ਲਈ 10 ਰੁਪਏ ਨਿਰਧਾਰਿਤ ਸਨ।
ਕਿਉਂ ਜ਼ਰੂਰੀ ਹੈ ਸਰਟੀਫਿਕੇਟ?
ਜਨਮ ਸਰਟੀਫਿਕੇਟ ਕਿਸੇ ਵਿਅਕਤੀ ਦੀ ਉਮਰ ਤੇ ਪਹਿਚਾਨ ਦਾ ਮਹੱਤਵਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ। ਇਸ ਦੀ ਲੋੜ ਸਕੂਲ ਵਿਚ ਦਾਖਲੇ, ਆਧਾਰ ਕਾਰਡ, ਪਾਸਪੋਰਟ ਤੇ ਕਈ ਹੋਰ ਸਰਕਾਰੀ ਯੋਜਨਾਵਾਂ ਨਾਲ ਜੁੜੇ ਮਾਮਲਿਆਂ ਵਿਚ ਪੈਂਦੀ ਹੈ। ਉਥੇ ਹੀ ਮੌਤ ਦੇ ਸਰਟੀਫਿਕੇਟ ਬੈਂਕ ਖਾਤੇ ਨਾਲ ਸਬੰਧੀ ਕਾਰਵਾਈ, ਬੀਮਾ ਦਾਅਵਾ, ਉੱਤਰਾਧਿਕਾਰ, ਪੈਨਸ਼ਨ ਤੇ ਹੋਰ ਸਰਕਾਰੀ ਯੋਜਨਾਵਾਂ ਲਈ ਲੋੜੀਂਦਾ ਹੈ। ਨਵੀਂ ਫੀਸ ਦੇ ਲਾਗੂ ਹੋਣ ਨਾਲ ਵਿਸ਼ੇਸ਼ ਰੂਪ ਨਾਲ ਉਨ੍ਹਾਂ ਲੋਕਾਂ ਨੂੰ ਵਧੇਰੇ ਪੈਸੇ ਦੇਣੇ ਪੈਣਗੇ, ਜਿਨ੍ਹਾਂ ਨੂੰ ਪੁਰਾਣੇ ਰਿਕਾਰਡ ਨਾਲ ਜੁੜੇ ਜਨਮ ਤੇ ਮੌਤ ਦੇ ਸਰਟੀਫਿਕੇਟ ਦੀ ਲੋੜ ਹੋਵੇਗੀ। ਹਾਲਾਂਕਿ ਸਰਕਾਰ ਦਾ ਮੰਨਣਾ ਹੈ ਕਿ ਸੋਧੇ ਹੋਏ ਚਾਰਜ ਨਾਲ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਵਿਵਸਥਿਤ ਬਣਾਇਆ ਜਾ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਮ ਮੰਦਰ ਦੇ ਦਾਨ ਦੇ ਵਿੱਤੀ ਪ੍ਰਬੰਧਨ ਮਾਮਲੇ 'ਚ ਤੁਰੰਤ ਸੁਣਵਾਈ ਤੋਂ ਹਾਈ ਕੋਰਟ ਦੀ ਨਾਂਹ
NEXT STORY