ਬਗਦਾਦ- ਇਰਾਕ ਦੇ ਉੱਤਰੀ ਸ਼ਹਿਰ ਕਿਰਕੁਕ 'ਚ ਸੋਮਵਾਰ ਦੇਰ ਰਾਤ ਇਕ ਹਵਾਈ ਅੱਡਾ ਖੇਤਰ 'ਤੇ 2 ਰਾਕੇਟ ਦਾਗ਼ੇ ਗਏ। ਅਧਿਕਾਰਤ ਇਰਾਕੀ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲੇ 'ਚ ਕੋਈ ਹਤਾਹਤ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ
ਏਜੰਸੀ ਨੇ ਇਕ ਸੀਨੀਅਰ ਸੁਰੱਖਿਆ ਸੂਤਰ ਦੇ ਹਵਾਲੇ ਤੋਂ ਦੱਸਿਆ ਕਿ ਕਿਰਕੁਕ ਹਵਾਈ ਅੱਡੇ 'ਤੇ 2 ਕਤਯੁਸ਼ਾ ਰਾਕੇਟ ਦਾਗ਼ੇ ਗਏ। ਇਕ ਰਾਕੇਟ ਹਵਾਈ ਅੱਡੇ ਦੇ ਪਹਿਲੇ ਅਤੇ ਦੂਜੇ ਰਨਵੇਅ ਵਿਚਾਲੇ ਡਿੱਗਿਆ, ਜਦੋਂ ਕਿ ਦੂਜਾ ਰਾਕੇਟ ਕੋਲ ਦੇ ਇਕ ਰਿਹਾਇਸ਼ੀ ਘਰ 'ਤੇ ਡਿੱਗਿਆ। ਸੂਤਰ ਨੇ ਪੁਸ਼ਟੀ ਕੀਤੀ ਕਿ 'ਹਮਲੇ 'ਚ ਕੋਈ ਹਤਾਹਤ ਜਾਂ ਨੁਕਸਾਨ ਨਹੀਂ ਹੋਇਆ ਹੈ', ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
156 ਸਾਲ ਪਟੜੀ 'ਤੇ ਦੌੜਨ ਮਗਰੋਂ ਰਿਟਾਇਰ ਹੋਣ ਜਾ ਰਹੀ Royal Train
NEXT STORY