ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਯੂ. ਏ. ਈ. ਦੇ ਆਬੂ ਧਾਬੀ 'ਚ ਬਣ ਰਹੇ BAPS ਹਿੰਦੂ ਮੰਦਰ 'ਚ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਮਸ਼ਹੂਰ ਫ਼ਿਲਮਕਾਰ ਵਾਸੂ ਭਗਨਾਨੀ ਅਤੇ ਹੋਰ ਨੁਮਾਇੰਦੇ ਵੀ ਮੌਜੂਦ ਸਨ। ਇੱਥੇ ਬੀ. ਏ. ਪੀ. ਐੱਸ. ਹਿੰਦੂ ਮੰਦਰ ਦੇ ਮੁਖੀ ਸਵਾਮੀ ਬ੍ਰਹਮਵਿਹਾਰੀ ਦਾਸ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਅਕਸ਼ੈ ਕੁਮਾਰ ਨੇ ਨਿਰਮਾਣ ਅਧੀਨ ਹਿੰਦੂ ਮੰਦਰ ਕੰਪਲੈਕਸ ਦਾ ਦੌਰਾ ਕੀਤਾ ਅਤੇ ਇਸ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ। ਮੰਦਰ 'ਚ ਪ੍ਰਦਰਸ਼ਨੀ ਵੀ ਵੇਖੀ ਅਤੇ ਸ਼ਿਲਪੂਜਾ ਵੀ ਕੀਤੀ।

ਪ੍ਰਦਰਸ਼ਨੀ ਮੰਦਰ ਦੀ ਇੱਕ ਦਿਲਚਸਪ ਝਲਕ ਪੇਸ਼ ਕਰਦੀ ਹੈ, ਜਿਸ ਦੀ ਕਲਪਨਾ 1997 'ਚ ਪ੍ਰਮੁੱਖ ਸਵਾਮੀ ਮਹਾਰਾਜ ਦੁਆਰਾ ਨੇ ਸਦਭਾਵਨਾ ਅਤੇ ਸ਼ਾਂਤੀ ਲਈ ਕੀਤੀ ਗਈ ਸੀ। ਇਹ ਮੰਦਰ ਫਰਵਰੀ 2024 'ਚ ਬਣ ਕੇ ਤਿਆਰ ਹੋ ਜਾਵੇਗਾ।

ਬੀ. ਏ. ਪੀ. ਐੱਸ. ਦੇ ਸਵਾਮੀ ਤੀਰਥਸਵਰੂਪਦਾਸ ਨੇ ਦੱਸਿਆ ਕਿ ਅਕਸ਼ੈ ਕੁਮਾਰ ਮੰਦਰ ਦੇ ਮੁੱਖ ਵਲੰਟੀਅਰਾਂ ਦੀ ਮੀਟਿੰਗ 'ਚ ਸ਼ਾਮਲ ਹੋਏ।

ਇੱਥੇ ਸਵਾਮੀ ਬ੍ਰਹਮਵਿਹਾਰੀ ਦਾਸ ਨੇ ਮੰਦਰ ਦੇ ਇਤਿਹਾਸ ਬਾਰੇ ਆਪਣੇ ਭਾਸ਼ਣ ਨਾਲ ਸਾਰਿਆਂ ਨੂੰ ਮੰਤਰਮੁਗਧ ਕੀਤਾ।

ਅਕਸ਼ੈ ਕੁਮਾਰ ਅਤੇ ਮੌਜੂਦ ਫ਼ਿਲਮ ਇੰਡਸਟਰੀ ਵੱਲ ਇਸ਼ਾਰਾ ਕਰਦੇ ਹੋਏ ਸਵਾਮੀ ਨੇ ਕਿਹਾ ਕਿ ਇਹ ਮੰਦਿਰ ਪ੍ਰੋਜੈਕਟ ਸਵਰਗ 'ਚ ਲਿਖਿਆ ਗਿਆ ਹੈ ਅਤੇ ਹੁਣ ਇੱਥੇ ਧਰਤੀ 'ਤੇ ਦਿਖਾਇਆ ਜਾ ਰਿਹਾ ਹੈ।

ਅਕਸ਼ੈ ਕੁਮਾਰ ਨੇ ਮੰਦਰ ਦੇ ਨਿਰਮਾਣ 'ਚ ਸ਼ਿਲਪੂਜਾ ਕੀਤੀ, ਪੱਥਰ ਰੱਖਣ ਲਈ ਇੱਕ ਪੂਜਾ ਸਮਾਰੋਹ 'ਚ ਹਿੱਸਾ ਲਿਆ। ਇੱਥੇ ਉਹ 40,000 ਤੋਂ ਵੱਧ ਲੋਕਾਂ 'ਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਪਹਿਲਾਂ ਤੋਂ ਹੀ ਮੰਦਰ ਦੇ ਨਿਰਮਾਣ 'ਚ ਮਦਦ ਕਰਨ ਲਈ ਆਪਣੀ ਸ਼ਿਲਾ ਰੱਖੀ ਹੈ।

ਬਾਅਦ 'ਚ ਅਕਸ਼ੈ ਕੁਮਾਰ ਅਤੇ ਵਫ਼ਦ ਨੇ ਨਿਰਮਾਣ ਅਧੀਨ ਮੰਦਰ ਦਾ ਦੌਰਾ ਕੀਤਾ ਅਤੇ ਮੰਦਰ ਦੀਆਂ ਪੌੜੀਆਂ 'ਤੇ ਚੜ੍ਹੇ।

ਸਵਾਮੀ ਬ੍ਰਹਮਵਿਹਾਰੀਦਾਸ ਨੇ ਵਫ਼ਦ ਦੀ ਅਗਵਾਈ ਕੀਤੀ ਅਤੇ ਗੁਲਾਬੀ ਰਾਜਸਥਾਨੀ ਪੱਥਰਾਂ ਅਤੇ ਇਤਾਲਵੀ ਸੰਗਮਰਮਰ ਨਾਲ ਬਣੇ ਮੰਦਰ ਦੇ ਸ਼ਾਨਦਾਰ ਡਿਜ਼ਾਈਨ ਅਤੇ ਆਰਕੀਟੈਕਚਰ ਨੂੰ ਦਿਖਾਇਆ, ਜਿਸ 'ਚ ਸਟੀਲ ਦੀ ਵਰਤੋਂ ਨਹੀਂ ਕੀਤੀ ਗਈ ਹੈ।

ਅਕਸ਼ੈ ਕੁਮਾਰ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਮੰਦਰ 'ਚ ਰਹੇ। ਬਾਅਦ 'ਚ ਮੰਦਰ ਦੀ ਉਸਾਰੀ 'ਚ ਲੱਗੇ ਵਲੰਟੀਅਰਾਂ ਨੂੰ ਮਿਲੇ।




ਪਾਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਆ ਰਹੇ ਹਨ ਭਾਰਤ, ਗੋਆ 'ਚ SCO ਮੀਟਿੰਗ 'ਚ ਹੋਣਗੇ ਸ਼ਾਮਲ
NEXT STORY