ਵਾਸ਼ਿੰਗਟਨ,(ਭਾਸ਼ਾ)— ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਅਫਗਾਨਿਸਤਾਨ 'ਚ ਅਮਰੀਕੀ ਫੌਜੀ ਅੱਡੇ 'ਤੇ ਹੋਏ ਅੱਤਵਾਦੀ ਹਮਲੇ 'ਚ ਅਲਕਾਇਦਾ ਦੇ ਇਕ ਅਮਰੀਕੀ ਮੈਂਬਰ ਨੂੰ ਦੋਸ਼ੀ ਠਹਿਰਾਇਆ ਹੈ। ਮੁਹੰਮਦ ਅਲ ਫਾਰਿਖ ਨੂੰ ਸਾਰੇ 9 ਦੋਸ਼ਾਂ 'ਚ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਕਾਰਜਵਾਹਕ ਅਮਰੀਕੀ ਅਟਾਰਨੀ ਰੋਹਦੇ ਨੇ ਕਿਹਾ, ''ਅੱਜ ਅਮਰੀਕੀ ਅਦਾਲਤ ਵਿਚ ਅਲਕਾਇਦਾ ਦੇ ਅਮਰੀਕੀ ਮੈਂਬਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।''
ਉਨ੍ਹਾਂ ਕਿਹਾ ਕਿ ਮੁਕੱਦਮੇ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਕਈ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸੀ, ਜਿਸ 'ਚ ਸਾਲ 2009 'ਚ ਅਫਗਾਨਿਸਤਾਨ 'ਚ ਅਮਰੀਕੀ ਫੌਜੀ ਅੱਡੇ 'ਤੇ ਵਿਸਫੋਟਕ ਨਾਲ ਹਮਲਾ ਕਰਨਾ ਵੀ ਸ਼ਾਮਲ ਹੈ।
ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਅਲਕਾਇਦਾ ਵਿਚ ਸ਼ਾਮਲ ਹੋਣ ਲਈ ਵਿਦੇਸ਼ ਜਾਣ ਤੋਂ ਪਹਿਲਾਂ ਫਾਰਿਖ ਕੈਨੇਡਾ ਦੇ ਮਨੀਟੋਬਾ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਸਾਲ 2007 ਵਿਚ ਫਾਰਿਖ ਅਤੇ 2 ਸਾਥੀ ਵਿਦਿਆਰਥੀ ਵਿਦੇਸ਼ਾਂ ਵਿਚ ਅਮਰੀਕੀ ਫੌਜ ਵਿਰੁੱਧ ਲੜਨ ਦੇ ਇਰਾਦੇ ਨਾਲ ਪਾਕਿਸਤਾਨ ਗਏ। ਫਾਰਿਖ ਅਤੇ ਉਸ ਦਾ ਸਾਥੀ ਸਾਜ਼ਿਸ਼ਕਰਤਾ ਹਿੰਸਕ ਜੇਹਾਦ ਲਈ ਪ੍ਰੇਰਿਤ ਕਰਨ ਵਾਲੀ ਵੀਡੀਓ ਰਿਕਾਰਡਿੰਗ ਦੇਖ ਕੇ ਅਤੇ ਜੇਹਾਦੀ ਭਾਸ਼ਾ ਸੁਣ ਕੇ ਅੱਤਵਾਦੀ ਬਣੇ।
ਕੈਨੇਡਾ 'ਚ ਪੋਤੇ ਦੀ ਮੌਤ ਨੇ ਵਲੂੰਧਰ ਕੇ ਰੱਖ ਦਿੱਤਾ ਦਾਦੀ ਦਾ ਦਿਲ, ਫਰੋਲਿਆ ਦੁੱਖ
NEXT STORY