ਵਾਸ਼ਿੰਗਟਨ : ਅਮਰੀਕੀ ਖੁਫੀਆ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਅਲਕਾਇਦਾ ਅਮਰੀਕਾ ਉੱਤੇ ਫਿਰ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਅਤੇ ਉਸ ਨੂੰ ਆਪਣੀ ਯੋਜਨਾ ਪੂਰੀ ਕਰਨ ਵਿੱਚ 1 ਜਾਂ 2 ਸਾਲ ਲੱਗਣਗੇ । ਇਹ ਰਿਪੋਰਟ 2 ਉੱਚ ਅਮਰੀਕੀ ਖੁਫੀਆ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿਚ ਅਲਕਾਇਦਾ ਦੀਆਂ ਗਤੀਵਿਧੀਆਂ ਵਧ ਗਈਆਂ ਹਨ।
ਜੇਕਰ ਇਹ ਕਿਸੇ ਤਰ੍ਹਾਂ ਦਾ ਸੰਕੇਤ ਹੈ ਤਾਂ ਅੱਤਵਾਦੀ ਸਮੂਹ 1 ਜਾਂ 2 ਸਾਲਾਂ ਵਿਚ ਫਿਰ ਤੋਂ ਮਜਬੂਤ ਹੋ ਕੇ ਹਮਲਾ ਕਰਨ ਵਿਚ ਸਮਰੱਥ ਹੋ ਸਕਦੇ ਹਨ। ਦੱਸ ਦੇਈਏ ਕਿ ਅਲਕਾਇਦਾ ਨੇਤਾ ਅਇਮਾਨ ਅਲ ਜਵਾਹਰੀ, ਜਿਸਦੀ ਮੌਤ ਹੋਣ ਦੀ ਅਫਵਾਹ ਸੀ, ਨੂੰ ਅਲਕਾਇਦਾ ਦੁਆਰਾ ਕੀਤੇ ਗਏ 9/11 ਦੇ ਹਮਲੇ ਦੀ 20ਵੀਂ ਵਰ੍ਹੇਗੰਢ ’ਤੇ ਵੀਡੀਓ ਵਿਚ ਵੇਖਿਆ ਗਿਆ।
ਪਾਕਿਸਤਾਨ ’ਚ ਮਹਿੰਗਾਈ ਦਰ 8.4 ਫੀਸਦੀ, ਵਪਾਰੀਆਂ ’ਚ ਮਚੀ ਹਾਹਾਕਾਰ
NEXT STORY