ਮੋਗਾਦਿਸ਼ੂ— ਸੋਮਾਲੀਆ 'ਚ ਸੁਰੱਖਿਆ ਬਲਾਂ ਨੇ ਹਾਰਨ ਆਫ ਅਫਰੀਕਾ ਖੇਤਰ 'ਚ ਅੱਤਵਾਦੀਆਂ ਦੇ ਖਿਲਾਫ ਹਮਲੇ ਤੇਜ਼ ਕਰ ਦਿੱਤੇ ਹਨ। ਜਿਸ 'ਚ ਅਲ-ਸ਼ਬਾਬ ਦੇ ਇਕ ਚੋਟੀ ਦੇ ਅੱਤਵਾਦੀ ਸਣੇ ਕੁੱਲ ਚਾਰ ਅੱਤਵਾਦੀ ਮਾਰੇ ਗਏ। ਸੂਚਨਾ ਮੰਤਰਾਲੇ ਨੇ ਮੰਗਲਵਾਰ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ।
ਅਦਾਲੇ ਤੋਂ 40 ਕਿਲੋਮੀਟਰ ਦੂਰ ਗਾਹਰੇ 'ਚ ਸੁਰੱਖਿਆ ਬਲਾਂ ਦੇ ਹਮਲੇ 'ਚ ਅਲਸ਼ਬਾਬ ਅੱਤਵਾਦੀ ਸਮੂਹ ਦਾ ਇਕ ਕਮਾਂਡਰ ਤੇ ਤਿੰਨ ਹੋਰ ਅੱਤਵਾਦੀ ਵੀ ਮਾਰੇ ਗਏ। ਮੰਤਰਾਲੇ ਨੇ ਅਲ-ਸ਼ਬਾਬ ਕਮਾਂਡਰ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਅਲਕਾਇਦਾ ਨਾਲ ਸਬੰਧਤ ਅਲ-ਸ਼ਬਾਬ ਨੇ ਅਜੇ ਇਨ੍ਹਾਂ ਹਮਲਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਨੇਪਾਲ ਨੇ ਐਵਰੈਸਟ 'ਤੇ ਪਹਿਲੀ ਚੜ੍ਹਾਈ ਦੀ ਮਨਾਈ ਵਰ੍ਹੇਗੰਢ
NEXT STORY