ਮੋਗਾਦਿਸ਼ੂ— ਸੋਮਾਲੀਆ 'ਚ ਸਰਗਰਮ ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਸੋਮਵਾਰ ਸਵੇਰੇ ਕੀਨੀਆ ਕੋਲ ਸੀਮਾਵਰਤੀ ਸ਼ਹਿਰ ਬਲਾਡ ਹਾਵੋ 'ਚ ਇਕ ਫੌਜੀ ਅੱਡੇ ਉੱਤੇ ਹਮਲਾ ਕਰਕੇ 24 ਫੌਜੀਆਂ ਨੂੰ ਮਾਰਨ ਅਤੇ ਫੌਜੀ ਅੱਡੇ ਉੱਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਅਲ ਕਾਇਦਾ ਨਾਲ ਜੁੜੇ ਅਲ ਸ਼ਬਾਬ ਦੇ ਬੁਲਾਰੇ ਨੇ ਪੱਤਰਕਾਰ ਨੂੰ ਦੱਸਿਆ ਕਿ ਉਸ ਦੇ ਅੱਤਵਾਦੀਆਂ ਨੇ ਪਹਿਲਾਂ ਆਤਮਘਾਤੀ ਕਾਰ ਬੰਬ ਵਿਸਫੋਟ ਕੀਤਾ ਅਤੇ ਉਸ ਤੋਂ ਬਾਅਦ ਫੌਜੀ ਅੱਡੇ ਉੱਤੇ ਹਮਲਾ ਕਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਹਮਲੇ ਵਿਚ 24 ਫੌਜੀ ਮਾਰੇ ਗਏ ਹਨ ਅਤੇ ਫੌਜੀ ਅੱਡੇ ਉੱਤੇ ਸੰਗਠਨ ਦਾ ਕਬਜ਼ਾ ਹੋ ਗਿਆ ਹੈ ਹਾਲਾਂਕਿ ਇਸ ਦਾਅਵੇ ਦੀ ਕਿਸੇ ਹੋਰ ਸੂਰਤ ਵਲੋਂ ਪੁਸ਼ਟੀ ਨਹੀਂ ਕੀਤੀ ਗਈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ।
ਇਰਮਾ ਪ੍ਰਭਾਵਿਤ ਫਲੋਰੀਡਾ ਵਾਸੀਆਂ ਦੀ ਮਦਦ ਲਈ ਭਾਰਤੀ-ਅਮਰੀਕੀ ਹੋਏ ਇਕਜੁੱਟ
NEXT STORY