ਢਾਕਾ (ਭਾਸ਼ਾ)- ਬੰਗਲਾਦੇਸ਼ ਵਿਚ ਢਾਕਾ ਹਾਈ ਕੋਰਟ ਨੇ ਐਤਵਾਰ ਨੂੰ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਿਮਾਨ ਅਤੇ ਸਾਬਕਾ ਰਾਜ ਮੰਤਰੀ ਲੁਤਫੋਜ਼ਮਾਨ ਬਾਬਰ ਸਮੇਤ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਉਕਤ ਸਾਰਿਆਂ ਨੂੰ 2004 ਵਿਚ ਅਵਾਮੀ ਲੀਗ ਦੀ ਨੇਤਾ ਸ਼ੇਖ ਹਸੀਨਾ ਦੀ ਰੈਲੀ ਵਿਚ ਹੋਏ ਗ੍ਰਨੇਡ ਹਮਲੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-94 ਸਾਲਾਂ ਤੋਂ ਜਾਰੀ ਹੈ ਦੁਨੀਆ ਦਾ ਸਭ ਤੋਂ ਲੰਬਾ ਵਿਗਿਆਨਕ ਪ੍ਰਯੋਗ 'ਪਿਚ ਡ੍ਰੌਪ'
ਅਟਾਰਨੀ ਜਨਰਲ ਦਫਤਰ ਦੇ ਬੁਲਾਰੇ ਨੇ ਕਿਹਾ,''ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਅਤੇ ਤਾਰਿਕ ਰਹਿਮਾਨ ਸਮੇਤ ਸਾਰੇ ਦੋਸ਼ੀਆਂ ਨੰੂ ਬਰੀ ਕਰ ਦਿੱਤਾ।'' ਰਹਿਮਾਨ (57) ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ) ਦੇ ਕਾਰਜਕਾਰੀ ਪ੍ਰਧਾਨ ਹਨ। ਢਾਕਾ ਦੇ ਬੰਗਬੰਧੂ ਐਵੇਨਿਊ 'ਤੇ ਅਵਾਮੀ ਲੀਗ ਦੀ ਰੈਲੀ 'ਤੇ ਗ੍ਰਨੇਡ ਹਮਲੇ ਤੋਂ ਬਾਅਦ ਦੋ ਮਾਮਲੇ - ਇੱਕ ਕਤਲ ਅਤੇ ਦੂਜਾ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਦਰਜ ਕੀਤਾ ਗਿਆ ਸੀ। ਇਸ ਹਮਲੇ 'ਚ 24 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 300 ਲੋਕ ਜ਼ਖਮੀ ਹੋ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੇ ਆਪਣੇ ਕੁੜਮ ਨੂੰ ਫਰਾਂਸ 'ਚ ਬਣਾਇਆ ਰਾਜਦੂਤ
ਜਸਟਿਸ ਏ.ਕੇ.ਐਮ. ਜਸਟਿਸ ਅਸਦੁਜ਼ਮਾਨ ਅਤੇ ਜਸਟਿਸ ਸਈਅਦ ਇਨਾਇਤ ਹੁਸੈਨ ਦੀ ਬੈਂਚ ਨੇ ਇਸ ਕੇਸ ਦੇ ਸਾਰੇ 49 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਅਤੇ ਕਿਹਾ ਕਿ ਕੇਸਾਂ ਵਿੱਚ ਹੇਠਲੀ ਅਦਾਲਤ ਦਾ ਫ਼ੈਸਲਾ ਗੈਰ-ਕਾਨੂੰਨੀ ਸੀ। ਹੇਠਲੀ ਅਦਾਲਤ ਨੇ ਇਸ ਮਾਮਲੇ 'ਚ ਦੋਸ਼ੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਰਕਤ-ਉਲ-ਜੇਹਾਦ ਅਲ-ਇਸਲਾਮੀ (ਹੁਜੀ) ਦੇ ਚੋਟੀ ਦੇ ਨੇਤਾ ਮੁਫਤੀ ਅਬਦੁਲ ਹੰਨਾਨ ਦੇ ਇਕਬਾਲੀਆ ਬਿਆਨ ਦੇ ਆਧਾਰ 'ਤੇ ਇਹ ਫ਼ੈਸਲਾ ਸੁਣਾਇਆ ਸੀ। ਹਨਾਨ ਨੂੰ ਇੱਕ ਹੋਰ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਹਾਈ ਕੋਰਟ ਨੇ ਕਿਹਾ ਕਿ ਇਕਬਾਲੀਆ ਬਿਆਨ ਠੋਸ ਸਬੂਤ ਨਹੀਂ ਸੀ ਕਿਉਂਕਿ ਇਹ ਜ਼ਬਰਦਸਤੀ ਕੀਤਾ ਗਿਆ ਸੀ ਅਤੇ ਸਬੰਧਤ ਮੈਜਿਸਟ੍ਰੇਟ ਦੁਆਰਾ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ : 101000 ਯੂਰੋ ਦੀ ਰਾਸ਼ੀ ਨਾਲ ਕਰਾਈ ਗਈ ਮੰਦਰ ਦੀ ਪਾਰਕਿੰਗ ਰਜਿਸਟਰੀ
NEXT STORY