ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਘੋਸ਼ਣਾ ਕੀਤੀ ਹੈ ਕਿ 3 ਸਤੰਬਰ ਦਾ ਦਿਨ ਪੂਰੇ ਦੇਸ਼ 'ਚ ਰਾਸ਼ਟਰੀ 'ਪ੍ਰਾਥਨਾ ਦਿਵਸ' ਦੇ ਰੂਪ 'ਚ ਮਨਾਇਆ ਜਾਵੇਗਾ। ਟਰੰਪ ਮੁਤਾਬਕ ਤੂਫਾਨ ਹਾਰਵੇ ਤੋਂ ਪ੍ਰਭਾਵਿਤ ਲੋਕਾਂ ਅਤੇ ਰਾਸ਼ਟਰ ਪੱਧਰ 'ਤੇ ਰਾਹਤ ਅਤੇ ਬਚਾਅ ਦੀਆਂ ਸਾਡੀਆਂ ਕੋਸ਼ਿਸ਼ਾਂ ਲਈ ਅਸੀਂ 3 ਸਤੰਬਰ ਦਾ ਦਿਨ ਪ੍ਰਾਥਨਾ ਦੇ ਰੂਪ 'ਚ ਮਨਾ ਰਹੇ ਹਾਂ।

ਇਕ ਬਿਆਨ ਜਾਰੀ ਕਰ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ 25 ਅਗਸਤ ਨੂੰ ਤੂਫਾਨ ਹਾਰਵੇ ਟੈਕਸਾਸ ਦੇ ਰਾਕਪੋਰਟ ਨਾਲ ਟਕਰਾਇਆ ਸੀ, ਜਿਸ ਤੋਂ ਬਾਅਦ ਉਸ ਨੇ ਟੈਕਸਾਸ ਅਤੇ ਲੁਈਸਿਆਨਾ 'ਚ ਭਾਰੀ ਤਬਾਹੀ ਮਚਾਈ। ਤੂਫਾਨ ਕਾਰਨ ਕਈ ਜਾਨਾਂ ਗਈਆਂ, ਬਹੁਤ ਲੋਕ ਜ਼ਖਮੀ ਹੋ ਗਏ, ਲੱਖਾਂ ਘਰ ਤਬਾਹ ਹੋ ਗਏ ਅਤੇ ਕਰੋੜਾਂ ਡਾਲਰ ਦਾ ਨੁਕਸਾਨ ਹੋਇਆ ਹੈ। ਟੈਕਸਾਸ ਅਤੇ ਲੁਈਸਿਆਨਾ 'ਚ ਹੋਈ ਤਬਾਹੀ ਦਾ ਦੁੱਖ ਪੂਰੇ ਦੇਸ਼ ਨੂੰ ਹੈ। ਜਿਹੜੇ ਲੋਕ ਉਥੇ ਰਾਹਤ ਕਾਰਜਾਂ 'ਚ ਲੱਗੇ ਹਨ, ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ ਅਤੇ ਅਸੀਂ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਲਈ ਅਰਦਾਸ ਕਰਦੇ ਹਾਂ।
ਇਸ ਸਬੰਧ 'ਚ ਆਦੇਸ਼ 'ਤੇ ਹਸਤਾਖਰ ਕਰਨ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਲੈਕਿਸੰਗਟਨ ਅਤੇ ਕਾਂਕੋਰਡ ਦੀ ਲੜਾਈ ਤੋਂ ਬਾਅਦ ਕਾਂਗਰਸ ਨੇ 12 ਜੂਨ 1775 ਨੂੰ 'ਪ੍ਰਾਥਨਾ ਦਿਵਸ' ਦੇ ਰੂਪ 'ਚ ਮਨਾਏ ਜਾਣ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਬਾਅਦ 30 ਅਪ੍ਰੈਲ 1789 'ਚ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਉਦਘਾਟਨ ਪ੍ਰੋਗਰਾਮ 'ਚ ਅਮਰੀਕੀਆਂ ਤੋਂ ਅਪੀਲ ਕੀਤੀ ਸੀ ਕਿ ਉਹ ਪ੍ਰਮਾਤਮਾ ਤੋਂ ਸੁਰੱਖਿਆ ਅਤੇ ਮਦਦ ਲਈ ਪ੍ਰਾਥਨਾ ਕਰਨ।

ਟਰੰਪ ਨੇ ਅਪੀਲ ਕੀਤੀ ਹੈ, ''ਸਾਰੇ ਅਮਰੀਕੀ ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਦੇ ਹੋਣ ਜਾਂ ਕਿਸੇ ਵੀ ਜਾਤ ਦੇ ਹੋਣ ਅੱਗੇ ਆਓ ਅਤੇ ਤੂਫਾਨ ਹਾਰਵੇ ਕਾਰਨ ਆਪਣੇ ਪਰਿਵਾਰ ਵਾਲਿਆਂ, ਘਰਾਂ ਅਤੇ ਜਾਇਦਾਦ ਗੋਆ ਚੁੱਕੇ ਲੋਕਾਂ ਅਤੇ ਰਾਹਤ ਦੇ ਕੰਮ 'ਚ ਲੱਗੇ ਸਾਡੇ ਕਾਰਜਕਰਤਾਵਾਂ, ਕਾਨੂੰਨ ਦਾ ਪਾਲਣ ਕਰਨ ਵਾਲੇ ਅਧਿਕਾਰੀਆਂ, ਫੌਜੀਆਂ ਅਤੇ ਸਿਹਤ ਸੇਵਾਵਾਂ ਦੇ ਕਰਮਚਾਰੀਆਂ ਲਈ ਪ੍ਰਾਥਨਾ ਕਰਨ।'' ਤੂਫਾਨ ਹਾਰਵੇ ਕਾਰਨ ਅਮਰੀਕਾ 'ਚ ਹੁਣ ਤੱਕ 40 ਲੋਕਾਂ ਦੀ ਮੌਤ ਹੋਈ ਹੈ। ਟੈਕਸਾਸ ਡਿਵੀਜ਼ਨ ਐਮਰਜੰਸੀ ਮੈਨੇਜਮੇਂਟ ਮੁਤਾਬਕ 'ਚ ਇਸ ਦੇ ਕਾਰਨ 93,942 ਘਰ ਤਬਾਹ ਹੋਏ ਹਨ। ਇਥੇ 80 ਫੀਸਦੀ ਲੋਕਾਂ ਕੋਲ ਹੜ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨ ਲਈ ਬੀਮਾ ਨਹੀਂ ਹੈ।

ਟੈਕਸਾਸ ਦੇ ਗਵਰਨਰ ਗ੍ਰੇਗ ਅਬੋਟ ਮੁਤਾਬਕ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਦੂਜੀਆਂ ਥਾਵਾਂ 'ਚੇ ਚੱਲੇ ਗਏ ਹਨ ਅਤੇ 32,000 ਲੋਕਾਂ ਨੂੰ ਰਾਹਤ ਕੈਂਪਾਂ 'ਚ ਰੱਖਿਆ ਗਿਆ ਹੈ। ਲੁਈਸਿਆਨਾ ਦੀ ਸਰਹੱਦ ਕੋਲ ਬਿਊਮੋਂਟ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੜ ਕਾਰਨ 1.2 ਲੱਖ ਲੋਕਾਂ ਦੇ ਇਸ ਸ਼ਹਿਰ 'ਚ ਪੀਣ ਵਾਲੇ ਪਾਣੀ ਦੀ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ।
ਟਰੰਪ ਨੂੰ 'ਟਿਕਾਊ' ਨਹੀਂ ਮੰਨਦੇ ਜ਼ਿਆਦਾਤਰ ਅਮਰੀਕੀ : ਪੋਲ
NEXT STORY