ਰੋਮ, (ਕੈਂਥ)- ਵਾਤਾਵਰਣ ਦੇ ਕਾਰਨ ਇਟਲੀ ਦੇ ਗਲੇਸ਼ੀਅਰਾਂ ਦੇ ਸੰਕਟ ਵੱਧ ਰਹੇ ਹਨ, ਵਾਤਾਵਰਣ ਸਮੂਹ ਲੇਗਅਮਬੀਆਂਤੇ ਨੇ ਵੀਰਵਾਰ ਨੂੰ ਇਕ ਨਵੀਂ ਰਿਪੋਰਟ ਵਿਚ ਕਿਹਾ।
ਇਸ ਵਿਚ ਕਿਹਾ ਗਿਆ ਹੈ ਕਿ ਐਲਪਸ ਗਲੇਸ਼ੀਅਰ ਪਿਛਲੇ 150 ਸਾਲਾਂ ਵਿਚ ਕੋਈ 60 ਫ਼ੀਸਦੀ ਘੱਟ ਹੋ ਚੁੱਕੇ ਹਨ, ਐਲਪਸ ਦੇ ਪੂਰਬੀ ਹਿੱਸੇ ਵਿਚ ਦੇ ਸੁੰਗੜਨ ਨਾਲ ਹਾਲਾਤ ਹੋਰ ਵੀ ਬਦਤਰ ਹੋਏ ਹਨ, ਪੂਰਬੀ ਐਲਪਸ ਵਿਚ ਮਾਰਮੋਲਾਦਾ ਗਲੇਸ਼ੀਅਰ ਦੀ ਸਥਿਤੀ ਖ਼ਾਸਕਰ ਜ਼ਿਆਦਾ ਖ਼ਰਾਬ ਹੈ। ਤਾਜ਼ਾ ਅੰਕੜਿਆਂ ਦੇ ਅਧਾਰ 'ਤੇ, ਇਸ ਵਿਚ ਕਿਹਾ ਗਿਆ ਹੈ, ਪ੍ਰਸਿੱਧ ਗਲੇਸ਼ੀਅਰ 15-20 ਸਾਲਾਂ ਵਿਚ ਪੂਰੀ ਤਰ੍ਹਾਂ ਅਲੋਪ ਹੋ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਰੋਮੋਲਾਦਾ ਡੋਲੋਮਾਈਟਸ ਵਿਚ ਇਕਲੌਤਾ ਗਲੇਸ਼ੀਅਰ ਹੈ ਅਤੇ ਡਬਲਯੂ. ਡਬਲਯੂ. ਆਈ. (ਪਹਿਲੇ ਵਿਸ਼ਵ ਯੁੱਧ)ਵਿਚ ਇਤਾਲਵੀ-ਆਸਟਰੀਆ ਦੀ ਲੜਾਈ ਦਾ ਪ੍ਰਤੀਕ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 1980 ਦੇ ਅਖੀਰ ਵਿਚ ਇਟਲੀ 'ਚ ਐਲਪਾਈਨ ਗਲੇਸ਼ੀਅਰਾਂ ਦੇ ਸੁੰਗੜਨ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। "ਗਲੋਬਲ ਵਾਰਮਿੰਗ ਦੀ ਪ੍ਰਗਤੀ ਦੁਆਰਾ ਉੱਚ-ਉਚਾਈ ਵਾਲੇ ਗਲੇਸ਼ੀਅਰਾਂ ਦੇ ਵਾਤਾਵਰਣ ਦਾ ਨਾਜ਼ੁਕ ਸੰਤੁਲਨ ਵਿਗੜ ਗਿਆ ਹੈ."
ਲੇਗਅਮਬੀਆਂਤੇ ਨੇ ਅਲਪਾਈਨ ਮੌਸਮ ਵਿੱਚ ਤਬਦੀਲੀ ਕਾਰਨ ਹੋਣ ਵਾਲੇ ਖ਼ਤਰਿਆਂ ਦਾ ਢੁੱਕਵਾਂ ਸਾਹਮਣਾ ਕਰਨ ਲਈ 12 ਪ੍ਰਸਤਾਵਾਂ ਪੇਸ਼ ਕੀਤੀਆਂ। ਸੰਸਥਾ ਨੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।
ਸਨੋਫੀ ਦਾ ਟੀਕਾ 2021 ਤੱਕ ਟਲਿਆ, ਆਸਟ੍ਰੇਲੀਆ ਦਾ ਹੋਇਆ ਫੇਲ
NEXT STORY