ਲੰਡਨ (ਇੰਟ.)-ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ, ਉਹ ਜਾਤ, ਧਰਮ, ਭਾਈਚਾਰਾ, ਰੰਗ, ਉਮਰ ਅਤੇ ਲਿੰਗ ਨਹੀਂ ਦੇਖਦਾ ਪਰ ਕੀ ਤੁਸੀਂ ਸੁਣਿਆ ਹੈ ਕਿ ਕੋਈ ਇਨਸਾਨ, ਕਿਸੇ ਬੇਜਾਨ ਚੀਜ਼ ਨਾਲ ਇਸ ਤਰ੍ਹਾਂ ਪਿਆਰ ਕਰਨ ਲੱਗੇ, ਜਿਵੇਂ ਉਹ ਦੂਸਰੇ ਇਨਸਾਨ ਨਾਲ ਕਰਦਾ ਹੈ? ਹਾਂ, ਇਹ ਮੁਮਕਿਨ ਹੈ ਕਿ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਫਲਾਣੇ ਨੇ ਗੁੱਡੀ ਨੂੰ ਵੀ ਆਪਣਾ ਲਾਈਫ ਪਾਰਟਨਰ ਬਣਾ ਲਿਆ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ‘ਰਜਾਈ’ ਨੂੰ ਆਪਣਾ ਪਾਰਟਨਰ ਬਣਾ ਕੇ ਉਸ ਨਾਲ ਵਿਆਹ ਕਰਵਾ ਲਵੇ। ਅਜਿਹਾ ਇਕ ਔਰਤ ਨੇ ਕੁਝ ਸਾਲ ਪਹਿਲਾਂ ਕੀਤਾ ਸੀ, ਜਿਸ ਨੇ ਹਾਲ ਹੀ ਵਿਚ ਖ਼ੁਲਾਸਾ ਕੀਤਾ ਕਿ ਉਸ ਦੇ ਲਈ ਉਸ ਦੇ ‘ਪਤੀ’ ਦੇ ਤੌਰ ’ਤੇ ਸਭ ਤੋਂ ਚੰਗਾ ਸਾਥੀ ਰਜਾਈ ਹੈ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਕੈਨੇਡਾ ਤੋਂ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਰਿਪੋਰਟ ਮੁਤਾਬਕ ਇੰਗਲੈਂਡ ਦੀ ਪਾਸਕੇਲ ਸੇਲਿਕ ਨੇ ਸਾਲ 2019 ’ਚ ਵੈਲੇਨਟਾਈਨ ਡੇਅ ਮੌਕੇ ਵਿਆਹ ਕੀਤਾ ਸੀ। ਇਕ ਬੁਆਏਫ੍ਰੈਂਡ ਹੋਣ ਦੇ ਬਾਵਜੂਦ ਉਸ ਨੇ ਇਕ ਰਜਾਈ ਨਾਲ ਵਿਆਹ ਕਰਵਾ ਲਿਆ। ਸਿੰਗਲ ਬੈੱਡ ਰਜਾਈ ਨੂੰ ਉਹ ਆਪਣੇ ਇਕੱਲੇਪਣ ਦਾ ਸਾਥੀ ਮੰਨਦੀ ਸੀ ਅਤੇ ਉਸ ਨੇ ਪਤੀ ਦੇ ਤੌਰ ’ਤੇ ਬੁਆਏਫ੍ਰੈਂਡ ਦੀ ਥਾਂ ਉਸ ਨੂੰ ਚੁਣਿਆ।
ਇਹ ਖ਼ਬਰ ਵੀ ਪੜ੍ਹੋ : ਭੈਣ ਨੂੰ ਲੋਹੜੀ ਦੇ ਕੇ ਆ ਰਹੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਦੋਂ ਔਰਤ ਨੇ ਇਹ ਅਨੋਖਾ ਵਿਆਹ ਕਰਵਾਇਆ ਸੀ ਤਾਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਸੱਦਾ ਦਿੱਤਾ ਸੀ। ਉਸ ਦਾ ਬੁਆਏਫ੍ਰੈਂਡ ਤੱਕ ਇਸ ਅਜੀਬੋ-ਗਰੀਬ ਵਿਆਹ ਵਿਚ ਸ਼ਾਮਲ ਹੋਇਆ ਸੀ। ਔਰਤ ਨੇ ਇਕ ਸ਼ੋਅ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਉਸ ਦੇ ਕੋਲ ਕਈ ਹੋਰ ਰਜਾਈਆਂ ਵੀ ਹਨ ਪਰ ਉਸ ਨੂੰ ਉਸੇ ਇਕ ਰਜਾਈ ਨਾਲ ਸਭ ਤੋਂ ਜ਼ਿਆਦਾ ਪਿਆਰ ਹੈ। ਵਿਆਹ ਕਰਨ ਦੇ ਪਿੱਛੇ ਇਕ ਖ਼ਾਸ ਮਕਸਦ ਸੀ। ਉਹ ਲੋਕਾਂ ਨੂੰ ਖ਼ੁਦ ਨਾਲ ਪਿਆਰ ਕਰਨ ਅਤੇ ਖ਼ੁਦ ਦੀ ਦੇਖਭਾਲ ਕਰਨ ਲਈ ਜਾਗਰੂਕ ਕਰਨਾ ਚਾਹੁੰਦੀ ਸੀ, ਨਾਲ ਹੀ ਇਹ ਵੀ ਦੱਸਣਾ ਚਾਹੁੰਦੀ ਸੀ ਕਿ ਖੁਸ਼ ਰਹਿਣ ਲਈ ਕਿਸੇ ਇਨਸਾਨ ਨੂੰ ਦੂਸਰੇ ਇਨਸਾਨ ਨਾਲ ਰਿਸ਼ਤੇ ’ਚ ਬੱਝਣ ਦੀ ਲੋੜ ਨਹੀਂ ਹੈ।
ਪੇਰੂ ’ਚ ਚੱਲ ਰਹੇ ਸਿਆਸੀ ਵਿਰੋਧ ਪ੍ਰਦਰਸ਼ਨ ’ਚ 42 ਲੋਕਾਂ ਦੀ ਮੌਤ
NEXT STORY