ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਐਨਾਪੋਲਿਸ ਵਿਚ ਅਮਰੀਕੀ ਜਲ ਸੈਨਾ ਅਕੈਡਮੀ ਦੇ ਦੌਰੇ ਦੌਰਾਨ ਅਮਰੀਕੀ ਜਲ ਸੈਨਾ ਵਿਚ ਸੇਵਾਵਾਂ ਨਿਭਾਅ ਰਹੇ ਭਾਰਤੀ ਮੂਲ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਨ੍ਹਾਂ ਅਧਿਕਾਰੀਆਂ ਨੂੰ ਭਾਰਤ-ਅਮਰੀਕਾ ਸਬੰਧਾਂ ਦੇ ‘ਦ੍ਰਿੜ ਪ੍ਰਮੋਟਰ’ ਦੱਸਿਆ।
ਇਹ ਵੀ ਪੜ੍ਹੋ: ਕੈਨੇਡਾ 'ਚ 18 ਸਾਲਾ ਪੰਜਾਬੀ ਵਿਦਿਆਰਥੀ ਦੀ ਮਿਲੀ ਲਾਸ਼
ਅਮਰੀਕਾ ਦੀਆਂ ਪੰਜ ਸਰਵਿਸ ਅਕੈਡਮੀਆਂ ਵਿਚੋਂਂਦੂਜੀ ਸਭ ਤੋਂ ਪੁਰਾਣੀ ਜਲ ਸੈਨਾ ਅਕੈਡਮੀ ਵਿਚ ਭਾਰਤੀ ਮੂਲ ਦੇ ਕਈ ‘ਮਿਡਸ਼ਿਪਮੈਨ’ ਮੌਜੂਦ ਹਨ। ਸੰਧੂ ਨੇ ਟਵੀਟ ਕੀਤਾ, ‘ਅਮਰੀਕੀ ਜਲ ਸੈਨਾ ਅਕੈਡਮੀ ਵਿਚ ਭਾਰਤੀ ਮੂਲ ਦੇ ਨੌਜਵਾਨ ਅਫ਼ਸਰਾਂ ਨੂੰ ਮਿਲ ਕੇ ਖੁਸ਼ੀ ਹੋਈ, ਜੋ ਮਾਣ ਨਾਲ ਅਮਰੀਕੀ ਜਲ ਸੈਨਾ ਵਿਚ ਸੇਵਾ ਕਰ ਰਹੇ ਹਨ। ਭਾਰਤ-ਅਮਰੀਕਾ ਸਬੰਧਾਂ ਦੇ ‘ਦ੍ਰਿੜ ਪ੍ਰਮੋਟਰ।’
ਇਹ ਵੀ ਪੜ੍ਹੋ: UAE 'ਚ ਡਰਾਈਵਿੰਗ ਕਰਦੇ ਸਮੇਂ ਇਹ ਗ਼ਲਤੀ ਪਵੇਗੀ ਭਾਰੀ, ਲੱਗੇਗਾ 10 ਹਜ਼ਾਰ ਤੋਂ ਵੱਧ ਦਾ ਜੁਰਮਾਨਾ
ਭਾਰਤੀ ਰਾਜਦੂਤ ਨੇ ਸ਼ੁੱਕਰਵਾਰ ਨੂੰ ਸੁਪਰਡੈਂਟ ਵਾਈਸ ਐਡਮਿਰਲ ਸੀਨ ਬਕ ਨਾਲ ਗੱਲਬਾਤ ਕੀਤੀ ਅਤੇ ਕੁਝ ਭਾਰਤੀ ਮੂਲ ਦੇ ਮਿਡਸ਼ਿਪਮੈਨਾਂ ਨਾਲ ਗੱਲਬਾਤ ਕੀਤੀ। ਜਲ ਸੈਨਾ ਸਕੱਤਰ ਜਾਰਜ ਬੈਨਕ੍ਰਾਫਟ ਦੀ ਅਗਵਾਈ ਵਿਚ 10 ਅਕਤੂਬਰ 1845 ਨੂੰ ਸਥਾਪਿਤ ਜਲ ਸੈਨਾ ਅਕੈਡਮੀ ਮੁੱਖ ਤੌਰ ’ਤੇ ਅਮਰੀਕੀ ਜਲ ਸੈਨਾ ਅਤੇ ਮਰੀਨ ਕੋਰ ਵਿਚ ਕਮਿਸ਼ਨ ਲਈ ਅਧਿਕਾਰੀਆਂ ਨੂੰ ਸਿਖਲਾਈ ਦਿੰਦੀ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਟੈਕਸਾਸ ’ਚ ਬਰਫੀਲਾ ਤੂੁਫਾਨ, 3.50 ਲੱਖ ਘਰਾਂ ਦੀ ਬਿਜਲੀ ਗੁਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਗੁਰਪ੍ਰਤਾਪ ਵਡਾਲਾ ਦੇ ਵੱਡੇ ਭਰਾ ਦਾ ਅਮਰੀਕਾ ਪਹੁੰਚਣ 'ਤੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ
NEXT STORY