ਨਿਊਜਰਸੀ (ਰਾਜ ਗੋਗਨਾ): ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਹਲਕਾ ਨਕੋਦਰ ਤੋਂ ਉਮੀਦਵਾਰ ਸ: ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਡੇ ਭਰਾ ਆਗਿਆਕਾਰ ਸਿੰਘ ਵਡਾਲਾ ਜੋ ਲੰਡਨ ਵਿਖੇ ਰਹਿੰਦੇ ਹਨ। ਅੱਜਕਲ ਉਹ ਅਮਰੀਕਾ ਦੀ ਫੇਰੀ 'ਤੇ ਹਨ। ਬੀਤੇ ਦਿਨ ਫੇਰੀ ਦੌਰਾਨ ਉਹ ਨਿਉੂਜਰਸੀ ਵਿਖੇ ਪਹੁੰਚੇ, ਜਿੱਥੇ ਨਕੋਦਰ ਹਲਕੇ ਦੇ ਨਾਲ ਸਬੰਧਤ ਟਕਸਾਲੀ ਅਕਾਲੀਆਂ ਦੇ ਪਰਿਵਾਰਾਂ ਨੂੰ ਮਿਲੇ, ਜਿਨ੍ਹਾਂ ਨੇ ਆਗਿਆਕਾਰ ਸਿੰਘ ਦਾ ਨਿੱਘਾ ਸਵਾਗਤ ਕੀਤਾ।
ਨਕੋਦਰ ਹਲਕੇ ਤੋਂ ਬਸਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਹੱਕ 'ਚ ਨਿਊਜਰਸੀ 'ਚ ਦੀ ਮੀਟਿੰਗ ਹੋਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਨਿਊਜਰਸੀ ਦੇ ਪ੍ਰਧਾਨ ਹਰਦੀਪ ਸਿੰਘ ਗੋਲਡੀ, ਉੱਘੇ ਬਿਜਨੈਸਮੈਨ ਮਲਕੀਤ ਸਿੰਘ ਮੱਲ੍ਹੀ, ਜਿਨ੍ਹਾਂ ਦਾ ਪਿਛੋਕੜ ਹਲਕਾ ਨਕੋਦਰ ਤੋਂ ਪਿੰਡ ਮੱਲੀਆ ਖੁਰਦ ਹੈ, ਤੋਂ ਇਲਾਵਾ ਹੋਰ ਨਿਊਜਰਸੀ ਦੇ ਟਕਸਾਲੀ ਅਕਾਲੀ ਪਰਿਵਾਰਾਂ ਨਾਲ ਜੁੜੇ ਸਿੱਖ ਆਗੂਆਂ ਜਿਨ੍ਹਾਂ 'ਚ ਸੋਢੀ ਹੇਅਰ, ਦਵਿੰਦਰ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਕੈਲੇ, ਯਾਦਵਿੰਦਰ ਸਿੰਘ, ਹਰਭਜਨ ਸਿੰਘ, ਕਸ਼ਮੀਰ ਗਿੱਲ, ਦਲਬੀਰ ਸਿੰਘ ਕੈਲੇ, ਉਂਕਾਰ ਸਿੰਘ, ਰੇਸ਼ਮ ਸਿੰਘ, ਸੰਨੀ ਜਰਸੀਸਿਟੀ, ਜਸ ਟੁੱਟ ਨੇ ਹਿੱਸਾ ਲਿਆ।
ਇਨ੍ਹਾਂ ਸਿੱਖ ਆਗੂਆਂ ਨੇ ਨਕੋਦਰ ਹਲਕੇ ਦੇ ਅਕਾਲੀ ਅਤੇ ਬਸਪਾ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਲੰਡਨ ਤੋਂ ਅਮਰੀਕਾ ਪਹੁੰਚੇ ਵੱਡੇ ਭਰਾ ਆਗਿਆਕਾਰ ਸਿੰਘ ਨੂੰ ਨਿਊਜਰਸੀ ਦੇ ਬਿਜਨੈੱਸਮੈਨ ਮਲਕੀਤ ਸਿੰਘ ਮੱਲ੍ਹੀ ਨੇ ਭਰੋਸਾ ਦਿਵਾਇਆ ਕਿ ਉਹ ਸਾਰੇ ਟਕਸਾਲੀ ਅਕਾਲੀ ਪਰਿਵਾਰਾਂ ਦੇ ਜੀਅ ਹਨ ਅਤੇ ਉਹ ਪੰਜਾਬ ਪਹੁੰਚ ਕੇ ਸ:ਵਡਾਲਾ ਦੇ ਹੱਕ 'ਚ’ ਆਪਣੇ ਸਾਕ ਸੰਬੰਧੀ ਸੱਜਣਾਂ ਮਿੱਤਰਾਂ ਤੱਕ ਪਹੁੰਚ ਕਰਕੇ ਅਕਾਲੀ ਦਲ ਦੇ ਹੱਕ 'ਚ ਨਿੱਤਰਨਗੇ। ਇਨ੍ਹਾਂ ਸਿੱਖ ਆਗੂਆਂ ਨੇ ਕਿਹਾ ਕਿ ਸਾਡੇ ਵੱਡਿਆਂ ਨੇ ਹਮੇਸ਼ਾ ਹੀ ਅਕਾਲੀ ਦਲ ਦਾ ਸਮਰਥਨ ਕੀਤਾ ਹੈ ਅਤੇ ਅਸੀਂ ਵੀ ਸ: ਵਡਾਲਾ ਦਾ ਪੂਰਾ ਸਮਰਥਨ ਕਰਨ ਦਾ ਐਲਾਨ ਕਰਦੇ ਹਾਂ।
ਪਾਕਿਸਤਾਨ ਅਤੇ ਅਫ਼ਗਾਨਿਸਤਾਨ ’ਚ ਲੱਗੇ ਭੂਚਾਲ ਦੇ ਝਟਕੇ
NEXT STORY