ਲੰਡਨ— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸ਼ਨੀਵਾਰ ਨੂੰ ਇਕ ਹੋਰ ਝਟਕਾ ਲੱਗਾ ਜਦ ਉੱਚ ਮੰਤਰੀ ਅੰਬਰ ਰੂਡ ਨੇ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਬ੍ਰੈਗਜ਼ਿਟ ਸੰਕਟ ਨਾਲ ਨਜਿੱਠਣ ਲਈ ਜਾਨਸਨ ਦੇ ਤਰੀਕੇ ਦੇ ਵਿਰੋਧ 'ਚ ਆਪਣੇ ਅਹੁਦੇ ਦਾ ਤਿਆਗ ਕੀਤਾ। ਰੂਡ ਨੇ ਟਵੀਟ ਕੀਤਾ,''ਮੈਂ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕੰਜ਼ਰਵੇਟਿਵ ਵ੍ਹਿਪ ਅਹੁਦਾ ਵੀ ਛੱਡ ਦਿੱਤਾ ਹੈ।''
ਉਨ੍ਹਾਂ ਨੇ ਸਰਕਾਰ ਖਿਲਾਫ ਵੋਟਿੰਗ ਕਰਨ ਲਈ ਕੰਜ਼ਰਵੇਟਿਵ ਪਾਰਟੀ ਦੇ 21 ਸੰਸਦ ਮੈਂਬਰਾਂ ਨੂੰ ਕੱਢੇ ਜਾਣ ਵਾਲੇ ਜਾਨਸਨ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ,''ਮੈਂ ਅਜਿਹੇ 'ਚ ਆਪਣੇ ਅਹੁਦੇ 'ਤੇ ਨਹੀਂ ਰਹਿ ਸਕਦੀ ਜਦ ਚੰਗੇ, ਈਮਾਨਦਾਰ ਤੇ ਨਰਮਪੰਥੀ ਕੰਜ਼ਰਵੇਟਿਵ ਮੈਂਬਰਾਂ ਨੂੰ ਕੱਢ ਦਿੱਤਾ ਗਿਆ ਹੋਵੇ।'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੋਰਿਸ ਨੇ ਮੁੜ ਆਮ ਚੋਣਾਂ ਕਰਵਾਉਣ ਲਈ ਸਹਿਮਤੀ ਮੰਗੀ ਸੀ ਪਰ ਉਨ੍ਹਾਂ ਨੂੰ ਇਹ ਇਜਾਜ਼ਤ ਨਾ ਮਿਲ ਸਕੀ। ਬੋਰਿਸ ਜਾਨਸਨ ਦਾ ਕਹਿਣਾ ਹੈ ਕਿ ਉਹ ਹਰ ਹਾਲਤ 'ਚ 31 ਅਕਤੂਬਰ ਤਕ ਬ੍ਰੈਗਜ਼ਿਟ ਕਰਵਾ ਕੇ ਰਹਿਣਗੇ।
ਟਰੰਪ ਨੇ ਰੱਦ ਕੀਤੀ ਤਾਲਿਬਾਨ ਨਾਲ ਸ਼ਾਂਤੀ ਵਾਰਤਾ, ਇਹ ਹੈ ਵਜ੍ਹਾ
NEXT STORY