ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਟੈਕਸਾਸ ਦੀ ਇਕ ਨਦੀ ਵਿਚ ਤੈਰਦੇ ਸਮੇਂ ਇਕ ਦੁਰਲੱਭ ਅਮੀਬਾ ਦੇ ਸੰਪਰਕ ਵਿਚ ਆਉਣ ਵਾਲੀ 10 ਸਾਲਾ ਕੁੜੀ ਦੀ ਹਸਪਤਾਲ ਵਿਚ ਮੌਤ ਹੋ ਗਈ। ਅਸਲ ਵਿਚ ਕੁੜੀ ਦੇ ਸਿਰ ਵਿਚ ਦਿਮਾਗ ਖਾਣ ਵਾਲਾ ਕੀੜਾ ਦਾਖਲ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
10 ਸਾਲ ਦੀ ਲਿਲੀ ਮੇਅ ਇਵੈਂਟ (Lily Mae Avant) ਸਤੰਬਰ ਵਿਚ ਲੇਬਰ ਡੇਅ ਦੀ ਛੁੱਟੀ ਮੌਕੇ ਇਕ ਨਦੀ ਵਿਚ ਤੈਰਨ ਗਈ ਸੀ ਜਿਸ ਮਗਰੋਂ ਉਸ ਦੇ ਸਿਰ ਵਿਚ ਤੇਜ਼ ਦਰਦ ਹੋਇਆ ਅਤੇ ਬੁਖਾਰ ਹੋ ਗਿਆ। ਉਸ ਦੀ ਸਿਹਤ ਵਿਗੜਨ ਲੱਗੀ ਅਤੇ ਉਸ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ। ਫਿਰ ਉਸ ਨੂੰ ਫੋਰਟ ਵਰਥ ਵਿਚ ਕੁਕ ਚਿਲਡਰਨਜ਼ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਛੋਟੀ ਬੱਚੀ ਲਈ ਅਮਰੀਕਾ ਅਤੇ ਦੁਨੀਆ ਭਰ ਦੇ ਲੋਕਾਂ ਨੇ ਹਮਦਰਦੀ ਦਿਖਾਈ ਸੀ।
ਪਰਿਵਾਰ ਨੇ ਫੇਸਬੁੱਕ 'ਤੇ ਇਕ ਬਿਆਨ ਵਿਚ ਕਿਹਾ,''ਲਿਲੀ ਹੁਣ ਪ੍ਰਭੂ ਯੀਸ਼ੂ ਦੀਆਂ ਬਾਹਾਂ ਵਿਚ ਹੈ।'' ਉਨ੍ਹਾਂ ਨੇ ਕਿਹਾ,''ਪਰਿਵਾਰ ਲਈ ਪਿਛਲੇ ਹਫਤੇ ਕਿੰਨੇ ਦੁਖਦਾਈ ਰਹੇ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।'' ਟੈਕਸਾਸ ਡਿਪਾਰਟਮੈਂਟ ਆਫ ਸਟੇਟ ਹੈਲਥ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਮੁੱਢਲੇ ਪੱਧਰ 'ਤੇ ਅਮੀਬਿਕ ਮੇਨਿੰਗੋਏਸੇਫਲਾਈਟਸ ਨਾਲ ਪੀੜਤ ਸੀ ਜੋ ਇਕ ਦੁਰਲੱਭ ਕਿਸਮ ਦੇ ਬ੍ਰੇਨ ਈਟਿੰਗ ਅਮੀਬਾ ਨੇਗਲੇਰੀਆ ਫਾਉਲੇਰੀ ਕਾਰਨ ਹੋਣ ਵਾਲਾ ਦਿਮਾਗੀ ਇਨਫੈਕਸ਼ਨ ਹੈ।
ਪਾਕਿ : ਹੋਸਟਲ 'ਚ ਮ੍ਰਿਤਕ ਮਿਲੀ ਹਿੰਦੂ ਕੁੜੀ, ਭਰਾ ਨੇ ਲਗਾਏ ਇਹ ਦੋਸ਼ (ਵੀਡੀਓ)
NEXT STORY