ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਚੋਣਾਂ 2024 ਦੇ ਵਿੱਚ ਰਿਪਬਲਿਕਨ ਉਮੀਦਵਾਰ ਦੀ ਦੌੜ ਵਿੱਚ ਸ਼ਾਮਲ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੇ ਵਰਤਮਾਨ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਭਾਵੇਂ ਪਿੱਛੇ ਹੈ, ਪਰ ਹਾਲ ਹੀ ਵਿੱਚ ਫਲੋਰਿਡਾ ਰਾਜ ਦੇ ਗਵਰਨਰ ਰੌਨ ਡੀਸੈਂਟਿਸ ਨੂੰ ਉਸ ਨੇ ਪਛਾੜ ਦਿੱਤਾ ਹੈ, ਜੋ ਇੱਕ ਸਾਲ ਲਈ ਪ੍ਰਸਿੱਧੀ ਵਿੱਚ ਟਰੰਪ ਤੋਂ ਬਾਅਦ ਦੂਜੇ ਨੰਬਰ 'ਤੇ ਸੀ। ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਅਤੇ ਮੁੱਖ ਕਾਰਜਕਾਰੀ ਅਤੇ ਹੈਜ ਫੰਡ ਨਿਵੇਸ਼ਕਾਂ ਸਮੇਤ ਅਮਰੀਕਾ ਦੇ ਕਈ ਵੱਡੇ ਕਾਰੋਬਾਰੀ ਨੇਤਾ ਵੀ ਨਿੱਕੀ ਹੈਲੀ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ।
ਇੰਨਾ ਹੀ ਨਹੀਂ ਵੱਡੇ ਦਾਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੇ ਵੀ ਹੇਲੀ ਨੂੰ ਕਾਫੀ ਵਿੱਤੀ ਸਹਾਇਤਾ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਿੱਕੀ ਹੈਲੀ ਦੀ ਵੱਧਦੀ ਪ੍ਰਸਿੱਧੀ ਡੋਨਾਲਡ ਟਰੰਪ ਦੇ ਦਬਦਬੇ ਨੂੰ ਖ਼ਤਮ ਕਰ ਸਕਦੀ ਹੈ। ਅਜਿਹੀ ਉਮੀਦ ਨੇ ਰਿਪਬਲਿਕਨ ਸਮਰਥਕਾਂ ਦੇ ਨਾਲ-ਨਾਲ ਬਹੁਤ ਸਾਰੇ ਵੋਟਰਾਂ ਨੂੰ ਵੀ ਜਗਾਇਆ ਹੈ। ਅਤੇ ਨਾਜ਼ੁਕ ਮੁੱਦਿਆਂ ਤੋਂ ਪ੍ਰਭਾਵਿਤ ਬਹੁਤ ਸਾਰੇ ਨੇਤਾ ਨਿੱਕੀ ਹੇਲੀ ਦੇ ਸਮਰਥਨ ਵਿੱਚ ਆਏ ਹਨ। ਜਿੰਨਾਂ ਵਿੱਚ ਬਹੁਤ ਸਾਰੇ ਵੱਡੇ ਕਾਰੋਬਾਰੀ ਅਤੇ ਕਾਰਪੋਰੇਟ ਸ਼ਾਮਲ ਹਨ। ਇਹ ਕਾਰਪੋਰੇਟ ਸਮਰਥਨ ਜਨਵਰੀ ਵਿੱਚ ਆਇਓਵਾ ਕਾਕਸ ਤੋਂ ਪਹਿਲਾਂ ਮਹੱਤਵਪੂਰਨ ਹੈ।
ਹਾਲ ਹੀ ਵਿੱਚ ਜੇ.ਪੀ. ਮੋਰਗਨ ਦੇ ਮੁੱਖ ਕਾਰਜਕਾਰੀ ਜੈਮੀ ਡਿਮੋਨ ਨੇ ਕਿਹਾ ਕਿ ਉਹ ਨਿੱਕੀ ਦੀਆਂ ਨੀਤੀਆਂ ਅਤੇ ਗੁੰਝਲਦਾਰ ਮੁੱਦਿਆਂ 'ਤੇ ਉਸ ਦੀ ਖੁੱਲ੍ਹੇਪਣ ਤੋਂ ਪ੍ਰਭਾਵਿਤ ਹੋਏ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਦੇ ਚਚੇਰੇ ਭਰਾ ਅਤੇ ਹੈਲਥ ਸਟਾਰਟਅਪ ਦੇ ਸੀਈਓ ਜੋਨਾਥਨ ਬੁਸ਼ ਦਾ ਕਹਿਣਾ ਹੈ ਕਿ ਹੇਲੀ ਦੇ ਆਉਣ ਨਾਲ ਨਵੀਂ ਉਮੀਦ ਪੈਦਾ ਹੋਈ ਹੈ। ਜੋਨਾਥਨ ਇੱਕ ਰਿਪਬਲਿਕਨ ਵੀ ਹੈ, ਜਿਸਨੇ 2020 ਵਿੱਚ ਬਾਈਡੇਨ ਅਤੇ 2016 ਵਿੱਚ ਲਿਬਰਟੇਰੀਅਨ ਉਮੀਦਵਾਰ ਗੈਰੀ ਜੌਹਨਸਨ ਲਈ ਵੋਟ ਕੀਤਾ ਸੀ। ਉਸਨੇ ਕਿਹਾ ਕਿ ਉਹ ਹੇਲੀ ਦੀ ਸੋਚ ਅਤੇ ਸੰਜਮ ਤੋਂ ਪ੍ਰਭਾਵਿਤ ਹੈ। ਇਸ ਦੇ ਨਾਲ ਅਰਬਪਤੀ ਅਤੇ ਹੋਮ ਡਿਪੋ ਦੇ ਸਹਿ-ਸੰਸਥਾਪਕ ਕੇਨੇਥ ਲੈਂਗੋਨ ਦਾ ਮੰਨਣਾ ਹੈ ਕਿ ਹੇਲੀ ਟਰੰਪ ਨਾਲੋਂ ਜਨਤਾ ਵਿੱਚ ਵਧੇਰੇ ਪ੍ਰਸਿੱਧ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਰਾਜਦੂਤ ਦਾ ਅਹਿਮ ਬਿਆਨ, ਕਿਹਾ PM ਟਰੂਡੋ ਨੇ ਬਿਨਾਂ ਜਾਂਚ ਦੇ ਹੀ ਭਾਰਤ ਨੂੰ ਠਹਿਰਾ ਦਿੱਤਾ ਦੋਸ਼ੀ
ਕੈਲੀਫੋਰਨੀਆ ਦੇ ਕਾਰੋਬਾਰੀ ਟਿਮੋਥੀ ਡਰਾਪਰ ਵੀ ਹੇਲੀ ਦੇ ਸਮਰਥਕ ਹਨ, ਜਿਸ ਨੇ ਹੇਲੀ ਦੀ ਮਦਦ ਲਈ ਇੱਕ ਮੁਹਿੰਮ ਫਰਮ (ਸੁਪਰ ਸੀਏਸੀ) ਵਿੱਚ 10 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਡਰੈਪਰ ਨੇ ਕਿਹਾ ਕਿ ਹੇਲੀ ਔਰਤਾਂ ਦੇ ਮੁੱਦਿਆਂ 'ਤੇ ਬੋਲ ਕੇ ਦੇਸ਼ ਨੂੰ ਇਕਜੁੱਟ ਕਰ ਸਕਦੀ ਹੈ। ਕ੍ਰਿਪਟੋਕਰੰਸੀ ਫਰਮ ਗਲੈਕਸੀ ਡਿਜੀਟਲ ਦੇ ਮੁੱਖ ਕਾਰਜਕਾਰੀ ਮਾਈਕਲ ਨੋਵੋਗਰਾਟਜ਼ ਦਾ ਕਹਿਣਾ ਹੈ ਕਿ ਮੈਂ ਕਿਸੇ ਅਜਿਹੇ ਵਿਅਕਤੀ ਦਾ ਸਮਰਥਨ ਕਰ ਸਕਦਾ ਹਾਂ ਜਿਸਦੀ ਉਮਰ 76 ਸਾਲ ਤੋਂ ਵੱਧ ਨਾ ਹੋਵੇ। ਉਹਨਾਂ ਟੈਕਸਾਂ ਵਿੱਚ ਕਟੌਤੀ ਕਰਨ ਅਤੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਦੇ ਵਾਅਦੇ ਤੋਂ ਖੁਸ਼ ਹੋਏ ਕਾਰੋਬਾਰੀਆਂ ਨੇ ਟੈਕਸਾਂ ਵਿੱਚ ਕਟੌਤੀ ਕਰਨ ਅਤੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨ ਵੱਲ ਹੇਲੀ ਦਾ ਧਿਆਨ ਬਹੁਤ ਸਾਰੇ ਕਾਰੋਬਾਰੀ ਨੇਤਾਵਾਂ ਨੂੰ ਆਕਰਸ਼ਿਤ ਕੀਤਾ ਹੈ।
ਬਹੁਤ ਸਾਰੇ ਲੋਕ ਵਿਦੇਸ਼ ਨੀਤੀ ਸੁਧਾਰ ਅਤੇ ਗਰਭਪਾਤ ਦੇ ਅਧਿਕਾਰਾਂ 'ਤੇ ਹੇਲੀ ਦੇ ਰੁਖ਼ ਦੀ ਪ੍ਰਸ਼ੰਸਾ ਕਰਦੇ ਹਨ। ਬਹੁਤ ਸਾਰੇ ਡੈਮੋਕਰੇਟ ਪਾਰਟੀ ਦੇ ਸਮਰਥਕ ਵੀ ਹੇਲੀ ਦੇ ਵਿਚਾਰ ਨਾਲ ਸਹਿਮਤ ਹਨ, ਜੋ ਬਾਈਡੇਨ ਦੀ ਵਿਦੇਸ਼ ਨੀਤੀ ਅਤੇ ਬੁਢਾਪੇ ਬਾਰੇ ਚਿੰਤਤ ਹਨ। ਚਰਚਾ ਤੋਂ ਬਾਅਦ ਹੇਲੀ ਨੂੰ 24 ਘੰਟਿਆਂ 'ਚ 8.33 ਕਰੋੜ ਰੁਪਏ ਦਾ ਫੰਡ ਮਿਲਿਆ ਹੈ। ਅਤੇ ਨਿੱਕੀ ਹੇਲੀ ਨਿਊ ਹੈਂਪਸ਼ਾਇਰ ਸੂਬੇ 'ਚ ਦੂਜੇ ਨੰਬਰ 'ਤੇ ਹੈ। ਉਹ ਔਸਤ 20% ਦੇ ਨੇੜੇ ਹਨ। ਹੇਲੀ ਨੇ 9 ਨਵੰਬਰ ਨੂੰ ਬਹਿਸ ਤੋਂ ਬਾਅਦ ਪਹਿਲੇ 24 ਘੰਟਿਆਂ ਵਿੱਚ 8.33 ਕਰੋੜ ਰੁਪਏ ਇਕੱਠੇ ਕੀਤੇ। ਹੇਲੀ ਦੇ 96 ਕਰੋੜ ਦੇ ਚੋਣ ਫੰਡ ਦਾ ਪ੍ਰਬੰਧਨ ਵੈਟਰਨ ਵਾਲ ਸਟਰੀਟ ਫੰਡ ਮੈਨੇਜਰ ਸਟੈਨਲੇ ਡਰਕੇਨਮਿਲਰ ਅਤੇ ਪ੍ਰਾਈਵੇਟ-ਇਕਵਿਟੀ ਨਿਵੇਸ਼ਕ ਬੈਰੀ ਸਟਰਨਲਿਚ ਦੁਆਰਾ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਹਾਇਤਾ ਸਪਲਾਈ ਦੇ 61 ਟਰੱਕ ਪਹੁੰਚੇ ਉੱਤਰੀ ਗਾਜ਼ਾ : ਸੰਯੁਕਤ ਰਾਸ਼ਟਰ
NEXT STORY