ਟੈਕਸਾਸ (ਇੰਟ.)– ਅਮਰੀਕਾ ਦੇ ਇਕ ਪਸ਼ੂ ਨੇ ਲੰਮੇ ਸਿੰਙ ਰੱਖਣ ’ਚ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਗਿੰਨੀਜ਼ ਵਰਲਡ ਰਿਕਾਰਡਸ ’ਚ ਨਾਂ ਦਰਜ ਕਰਵਾਇਆ ਹੈ। ਇਸ ਲਾਂਗ ਹਾਰਨ (ਪਸ਼ੂ ਦੀ ਇਕ ਨਸਲ) ਦੇ ਸਿੰਙ ਲਗਭਗ 11 ਫੁੱਟ ਦੇ ਹਨ। 7 ਸਾਲ ਦੇ ਇਸ ਲਾਂਗ ਹਾਰਨ ਦਾ ਨਾਂ ਉਸ ਨੂੰ ਪਾਲਣ ਵਾਲਿਆਂ ਨੇ ਪੋਂਚੋ ਰੱਖਿਆ ਹੋਇਆ ਹੈ। ਇਹ ਅਮਰੀਕਾ ਦੇ ਟੈਕਸਾਸ ਸੂਬੇ ’ਚ ਪਾਇਆ ਗਿਆ ਹੈ।

ਇਸ ਤੋਂ ਪਹਿਲਾਂ ਗਿੰਨੀਜ਼ ਵਰਲਡ ਰਿਕਾਰਡਸ ’ਚ ਸਭ ਤੋਂ ਲੰਮੇ ਸਿੰਙ ਦਾ ਰਿਕਾਰਡ ਸੀਟੋ ਨਾਂ ਦੇ ਲਾਂਗ ਹਾਰਨ ਦੇ ਨਾਂ ਦਰਜ ਹੈ। ਉਸ ਦੇ ਸਿੰਙ 10 ਫੁਟ 6.3 ਇੰਚ ਲੰਮੇ ਸਨ। ਉਹ ਵੀ ਟੈਕਸਾਸ ਦਾ ਹੀ ਸੀ। ਪੋਂਚੋ ਨੂੰ ਪਾਲਣ ਵਾਲੇ ਉਸ ਦੀ ਇਸ ਪ੍ਰਾਪਤੀ ’ਤੇ ਬੇਹੱਦ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਉਹ ਪੋਂਚੋ ਨੂੰ ਉਦੋਂ ਲੈ ਕੇ ਆਏ ਸਨ ਜਦੋਂ ਉਹ ਸਿਰਫ 6 ਮਹੀਨੇ ਦਾ ਸੀ। ਪਰਿਵਾਰ ਮੁਤਾਬਕ ਆਲੇ-ਦੁਆਲੇ ਉਹ ਕਾਫੀ ਮਸ਼ਹੂਰ ਹੈ ਅਤੇ ਲੋਕ ਅਕਸਰ ਉਸ ਦੇ ਲੰਮੇ ਸਿੰਙ ਦੇਖਣ ਆਉਂਦੇ ਹਨ।
ਵੀਡੀਓ ਗੇਮ ਖੇਡਣ ਤੋਂ ਰੋਕਿਆ ਤਾਂ ਪੁੱਤ ਨੇ ਮਾਪਿਆਂ ਨੂੰ ਦਿੱਤਾ ਜ਼ਹਿਰ
NEXT STORY