ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਅਗਲੇ ਹਫਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਚਾਰ ਦੇਸ਼ਾਂ ਦਾ ਦੌਰਾ ਕਰਨਗੇ। ਇਸ ਖੇਤਰ ਦੀ ਪਛਾਣ ਪੇਂਟਾਗਨ ਨੇ ਤਰਜੀਹ ਵਾਲੇ ਖੇਤਰ ਦੇ ਤੌਰ 'ਤੇ ਕੀਤੀ ਹੈ। ਪੇਂਟਾਗਨ ਪ੍ਰੈੱਸ ਸਕੱਤਰ ਜੋਨਾਥਨ ਹਾਫਮੈਨ ਨੇ ਵੀਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿਚ ਪੱਤਰਕਾਰਾਂ ਨੂੰ ਕਿਹਾ,''ਅਗਲੇ ਬੁੱਧਵਾਰ (13 ਨਵੰਬਰ) ਮੰਤਰੀ ਐਸਪਰ ਸਾਡੇ ਤਰਜੀਹ ਵਾਲੇ ਖੇਤਰ ਹਿੰਦ-ਪ੍ਰਸ਼ਾਂਤ ਦੇ ਦੌਰੇ 'ਤੇ ਰਵਾਨਾ ਹੋਣਗੇ।'' ਉਨ੍ਹਾਂ ਨੇ ਕਿਹਾ ਕਿ ਐਸਪਰ ਸਿਓਲ, ਬੈਂਕਾਕ, ਮਨੀਲਾ ਅਤੇ ਹਨੋਈ ਦੀ ਯਾਤਰਾ ਕਰਨਗੇ, ਜਿੱਥੇ ਉਹ ਆਸੀਆਨ ਰੱਖਿਆ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਖੇਤਰ ਵਿਚ ਉਨ੍ਹਾਂ ਸਾਥੀਆਂ ਅਤੇ ਹਿੱਸੇਦਾਰਾਂ ਨਾਲ ਮੁਲਾਕਾਤ ਕਰਨਗੇ ਜੋ ਮੁਕਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਦੇ ਅਮਰੀਕਾ ਦੇ ਨਜ਼ਰੀਏ 'ਤੇ ਇਕੋ ਜਿਹਾ ਦ੍ਰਿਸ਼ਟੀਕੋਣ ਰੱਖਦੇ ਹਨ।''
ਹਾਫਮੈਨ ਨੇ ਕਿਹਾ,''ਅਸੀਂ ਦੱਖਣੀ ਚੀਨ ਸਾਗਰ ਦੇ ਮਿਲਟਰੀਕਰਨ ਅਤੇ ਚੀਨ ਦੀ ਹਮਲਾਵਰ ਕਾਰੋਬਾਰੀ ਅਤੇ ਆਰਥਿਕ ਗਤੀਵਿਧੀਆਂ ਜਿਹੀਆਂ ਸਧਾਰਨ ਚੁਣੌਤੀਆਂ 'ਤੇ ਚਰਚਾ ਕਰਾਂਗੇ।''ਦੱਖਣੀ ਕੋਰੀਆ ਵਿਚ ਐਸਪਰ 51ਵੀਂ ਅਮਰੀਕੀ-ਦੱਖਣੀ ਕੋਰੀਆ ਸੁਰੱਖਿਆ ਸਲਾਹ ਬੈਠਕ ਵਿਚ ਸ਼ਾਮਲ ਹੋਣਗੇ, ਜਿੱਥੇ ਉਹ ਦੇਸ਼ ਦੇ ਰੱਖਿਆ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਦੇ ਬਾਅਦ ਐਸਪਰ ਥਾਈਲੈਂਡ ਜਾਣਗੇ ਜਿੱਥੇ ਉਹ ਆਸੀਆਨ ਰੱਖਿਆ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣਗੇ। ਇਸ ਦੇ ਇਲਾਵੀ ਫਿਲੀਪੀਨ ਅਤੇ ਵੀਅਤਨਾਮ ਵਿਚ ਵੀ ਉਹ ਆਪਣੇ ਹਮਰੁਤਬਿਆਂ ਅਤੇ ਹੋਰ ਪ੍ਰਮੁੱਖ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਖੇਤਰੀ ਰੱਖਿਆ ਅਤੇ ਸਹਿਯੋਗ ਵਧਾਉਣ 'ਤੇ ਚਰਚਾ ਕਰਨਗੇ।
ਮੌਲਾਨਾ ਦਾ ਗੱਲਬਾਤ ਤੋਂ ਇਨਕਾਰ, ਕਿਹਾ-'ਇਮਰਾਨ ਅਸਤੀਫਾ ਦੇਣ ਤੇ ਘਰ ਜਾਣ'
NEXT STORY