ਸੰਯੁਕਤ ਰਾਸ਼ਟਰ (ਬਿਊਰੋ)— ਅਮਰੀਕਾ ਦੇ ਸ਼ਹਿਰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ। ਮੋਦੀ ਨੇ ਪਾਕਿਸਤਾਨ ਦਾ ਨਾਮ ਲਏ ਬਿਨ ਅੱਤਵਾਦ ਨਾਲ ਨਜਿੱਠਣ ਲਈ ਦੁਨੀਆ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਪੀ.ਐੱਮ. ਮੋਦੀ ਦੇ ਪ੍ਰਭਾਵਸ਼ਾਲੀ ਸੰਬੋਧਨ ਦੀਆਂ ਕੁਝ ਮਹੱਤਵਪੂਰਣ ਗੱਲਾਂ ਦਾ ਵਰਨਣ ਇਸ ਤਰ੍ਹਾਂ ਹੈ।
1. ਅਸੀਂ ਯੁੱਧ ਨਹੀਂ, ਬੁੱਧ ਦਿੱਤਾ — ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਉਸ ਦੇਸ਼ ਦੇ ਵਸਨੀਕ ਹਾਂ ਜਿਸ ਨੇ ਦੁਨੀਆ ਨੂੰ ਯੁੱਧ ਨਹੀਂ ਸਗੋਂ ਬੁੱਧ ਦਿੱਤਾ ਹੈ। ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਵਿਚ ਸਭ ਤੋਂ ਜ਼ਿਆਦਾ ਬਲੀਦਾਨ ਭਾਰਤੀ ਫੌਜੀਆਂ ਨੇ ਦਿੱਤੇ ਹਨ। ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਤੋਂ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦਾ ਅੱਜ ਵੀ ਸੰਦੇਸ਼ ਸ਼ਾਂਤੀ ਹੀ ਹੈ।
2. ਅਸੀਂ ਦੁਨੀਆ ਦੇ ਨਾਲ ਹਾਂ — ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤੀ ਹੈ। ਇਸ ਨੇ ਗਲੋਬਲ ਸੁਪਨਿਆਂ ਵਿਚ ਲੋਕਾਂ ਨੂੰ ਸ਼ਾਮਲ ਲੋਕਾਂ ਨੂੰ ਕੀਤਾ ਹੋਇਆ ਹੈ। ਇਹ ਜੀਵ ਵਿਚ ਸ਼ਿਵ ਦੇਖਦਾ ਹੈ। ਅਸੀਂ ਜਨਤਕ ਹਿੱਸੇਦਾਰੀ ਨਾਲ ਜਨ ਕਲਿਆਣ ਦਾ ਵਿਚਾਰ ਰੱਖਦੇ ਹਾਂ। ਇਹ ਸਿਰਫ ਭਾਰਤ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਹੈ। ਸਾਡੀ ਮਿਹਨਤ ਦਿਖਾਵਾ ਨਹੀਂ ਸਗੋਂ ਫਰਜ਼ ਭਾਵਨਾ ਨਾਲ ਪ੍ਰੇਰਿਤ ਹੈ।
3. ਸਫਾਈ ਅਤੇ ਸਿਹਤ ਦੀ ਗੱਲ— ਪੀ.ਐੱਮ. ਮੋਦੀ ਨੇ ਦੱਸਿਆ ਕਿ ਭਾਰਤ ਵਰਗਾ ਵਿਕਾਸਸ਼ੀਲ ਦੇਸ਼ ਦੁਨੀਆ ਦਾ ਸਭ ਤੋਂ ਵੱਡੀ ਸਫਾਈ ਮੁਹਿੰਮ ਚਲਾ ਰਿਹਾ ਹੈ। ਇਸ ਨਾਲ ਦੁਨੀਆ ਨੂੰ ਸਕਰਾਤਮਕ ਸੰਦੇਸ਼ ਮਿਲਦਾ ਹੈ। ਜਦੋਂ ਭਾਰਤ 50 ਕਰੋੜ ਲੋਕਾਂ ਨੂੰ ਸਿਹਤ ਬੀਮਾ ਦਿੰਦਾ ਹੈ ਤਾਂ ਦੁਨੀਆ ਲਈ ਇਕ ਉਦਾਹਰਨ ਕਾਇਮ ਕਰਦਾ ਹੈ। ਜਦੋਂ ਇਕ ਵਿਕਾਸਸ਼ੀਲ ਦੇਸ਼ ਆਪਣੇ ਲੋਕਾਂ ਨੂੰ ਬਾਇਓਮੈਟ੍ਰਿਕ ਪਛਾਣ ਦਿੰਦਾ ਹੈ ਤਾਂ ਦੁਨੀਆ ਨੂੰ ਵਿਲੱਖਣ ਸੰਦੇਸ਼ ਮਿਲਦਾ ਹੈ।
4. ਪਾਕਿਸਤਾਨ ਨੂੰ ਦਿੱਤੀ ਚਿਤਾਵਨੀ — ਪੀ.ਐੱਮ. ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੀ ਆਵਾਜ਼ ਵਿਚ ਅੱਤਵਾਦ ਵਿਰੁੱਧ ਦੁਨੀਆ ਨੂੰ ਸਾਵਧਾਨ ਕਰਨ ਦੀ ਗੰਭੀਰਤਾ ਵੀ ਹੈ ਅਤੇ ਗੁੱਸਾ ਵੀ। ਅਸੀਂ ਮੰਨਦੇ ਹਾਂ ਕਿ ਅੱਤਵਾਦ ਕਿਸੇ ਇਕ ਦੇਸ਼ ਦੀ ਨਹੀਂ ਸਗੋਂ ਪੂਰੀ ਦੁਨੀਆ ਅਤੇ ਮਨੁੱਖਤਾ ਦੀ ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਇਕ ਹੈ।
5. 21ਵੀਂ ਸਦੀ ਦੀ ਗੱਲ — ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੀ ਆਧੁਨਿਕ ਤਕਨਾਲੋਜੀ ਸਮਾਜ, ਅਰਥਵਿਵਸਥਾ, ਸੁਰੱਖਿਆ, ਤਾਲਮੇਲ ਅਤੇ ਅੰਤਰਰਾਸ਼ਟਰੀ ਸੰਬੰਧਾਂ ਵਿਚ ਸਮੂਹਿਕ ਤਬਦੀਲੀ ਲਿਆ ਰਹੀ ਹੈ। ਇਨ੍ਹਾਂ ਹਾਲਤਾਂ ਵਿਚ ਇਕ ਖਿੰਡੀ ਹੋਈ ਦੁਨੀਆ ਕਿਸੇ ਦੇ ਵੀ ਹਿੱਤ ਵਿਚ ਨਹੀਂ ਹੈ।
ਇੰਟੀਮੇਸੀ ਦੌਰਾਨ ਘਰ ਦੀ ਬਾਲਕਾਨੀ 'ਚੋਂ ਡਿੱਗਿਆ ਪ੍ਰੇਮੀ ਜੋੜਾ, ਹੋਈ ਮੌਤ
NEXT STORY