ਸ਼ਿਕਾਗੋ (ਏ.ਪੀ.): ਅਮਰੀਕਾ ਦੇ ਸ਼ਿਕਾਗੋ ਵਿਚ ਵੀਰਵਾਰ ਨੂੰ ਇਕ ਯਾਤਰੀ ਰੇਲਗੱਡੀ ਰੇਲ ਉਪਕਰਣਾਂ ਨਾਲ ਟਕਰਾ ਗਈ। ਇਸ ਹਾਦਸੇ ਵਿਚ ਘੱਟੋ-ਘੱਟ 40 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਫਾਇਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਿਕਾਗੋ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਸ਼ਿਕਾਗੋ ਟ੍ਰਾਂਜ਼ਿਟ ਅਥਾਰਟੀ (ਸੀਟੀਏ) ਦੀ ਰੇਲਗੱਡੀ ਸ਼ਹਿਰ ਦੇ ਉੱਤਰੀ ਪਾਸੇ ਹਾਵਰਡ ਸਿਟੀ ਏ ਸਟੇਸ਼ਨ ਨੇੜੇ ਸਵੇਰੇ 10:35 ਵਜੇ ਤੋਂ ਠੀਕ ਪਹਿਲਾਂ ਬਰਫ਼ ਹਟਾਉਣ ਵਾਲੇ ਉਪਕਰਣਾਂ ਨਾਲ ਟਕਰਾ ਗਈ।
ਪੜ੍ਹੋ ਇਹ ਅਹਿਮ ਖ਼ਬਰ-ਚੀਨ: ਕੋਲਾ ਖਾਣ ਕੰਪਨੀ ਦੀ ਇਮਾਰਤ 'ਚ ਲੱਗੀ ਅੱਗ, ਜ਼ਿਊਂਦੇ ਸੜੇ 26 ਲੋਕ
ਫਾਇਰ ਡਿਪਾਰਟਮੈਂਟ ਦੇ ਦੂਜੇ ਜ਼ਿਲ੍ਹਾ ਮੁਖੀ ਨੇ ਕਿਹਾ ਕਿ ਯੈਲੋ ਲਾਈਨ ਟ੍ਰੇਨ 31 ਯਾਤਰੀਆਂ ਅਤੇ ਸੱਤ ਸੀਟੀਏ ਕਰਮਚਾਰੀਆਂ ਨੂੰ ਲੈ ਕੇ ਸਕੋਕੀ ਤੋਂ ਦੱਖਣ ਵੱਲ ਜਾ ਰਹੀ ਸੀ, ਜਦੋਂ ਇਹ ਰੇਲ ਉਪਕਰਣਾਂ ਨਾਲ ਟਕਰਾ ਗਈ। ਸਹਾਇਕ ਪੈਰਾਮੈਡਿਕ ਡਿਪਟੀ ਚੀਫ਼ ਕੀਥ ਗ੍ਰੇ ਨੇ ਦੱਸਿਆ ਕਿ ਚਾਰ ਬੱਚਿਆਂ ਸਮੇਤ 38 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਘਟਨਾ ਵਾਲੀ ਥਾਂ 'ਤੇ ਘੱਟੋ-ਘੱਟ 15 ਐਂਬੂਲੈਂਸਾਂ ਨੂੰ ਰਵਾਨਾ ਕੀਤਾ ਗਿਆ। ਸੀਟੀਏ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। CTA ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਹਾਦਸੇ ਕਾਰਨ ਲਾਲ, ਜਾਮਨੀ ਅਤੇ ਯੋਲੋ ਲਾਈਨਾਂ 'ਤੇ ਰੇਲ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਮਾਸ ਦੇ ਸਿਆਸੀ ਬਿਊਰੋ ਚੀਫ ਹਾਨਿਆਹ ਦਾ ਘਰ ਤਬਾਹ, ਪ੍ਰਮੁੱਖ ਬੰਦਰਗਾਹ ਬੇਸ ’ਤੇ ਕਬਜ਼ਾ
NEXT STORY