ਵਾਸ਼ਿੰਗਟਨ - ਭਾਰਤ 'ਚ ਸੀ. ਏ. ਏ. ਅਤੇ ਐੱਨ. ਆਰ. ਸੀ. ਦੀਆਂ ਚਰਚਾਵਾਂ 'ਚ ਡਿਟੈਂਸ਼ਨ ਸੈਂਟਰ ਦਾ ਨਾਂ ਸਾਹਮਣੇ ਆ ਰਿਹਾ ਹੈ। ਇਹ ਅਜਿਹੀ ਥਾਂ ਹੈ ਜਿਥੇ ਦੇਸ਼ 'ਚ ਮੌਜੂਦ ਘੁਸਪੈਠੀਆਂ ਨੂੰ ਰੱਖਿਆ ਜਾਵੇਗਾ। ਰਿਪੋਰਟਸ ਮੁਤਾਬਕ ਹੁਣ ਤੱਕ ਸਿਰਫ ਅਸਾਮ 'ਚ ਹੀ ਡਿਟੈਂਸ਼ਨ ਸੈਂਟਰ ਹੈ। ਉਥੇ ਕਈ ਮੀਡੀਆ ਰਿਪੋਰਟਾਂ ਦਾ ਦਾਅਵਾ ਹੈ ਕਿ ਦੇਸ਼ ਭਰ 'ਚ ਕਈ ਡਿਟੈਂਸ਼ਨ ਸੈਂਟਰ ਹਨ ਅਤੇ ਕਈ ਬਣਾਏ ਜਾ ਰਹੇ ਹਨ।
ਕੀ ਹੁੰਦੇ ਹਨ ਡਿਟੈਂਸ਼ਨ ਸੈਂਟਰ
ਡਿਟੈਂਸ਼ਨ ਸੈਂਟਰ ਗੈਰ-ਕਾਨੂੰਨੀ ਤੌਰ 'ਤੇ ਕਿਸੇ ਦੇਸ਼ 'ਚ ਦਾਖਲ ਵਿਅਕਤੀ ਦੇ ਰਹਿਣ ਦੀ ਵਿਵਸਥਾ ਹੁੰਦੀ ਹੈ। ਜੇਕਰ ਕੋਈ ਵਿਅਕਤੀ ਕਿਸੇ ਦੇਸ਼ 'ਚ ਬਿਨਾਂ ਕਾਨੂੰਨੀ ਦਸਤਾਵੇਜ਼ ਦੇ ਦਾਖਲ ਹੁੰਦਾ ਹੈ ਤਾਂ ਪੁਲਸ ਉਸ ਨੂੰ ਜੇਲ 'ਚ ਨਾ ਕਿ ਡਿਟੈਂਸ਼ਨ ਸੈਂਟਰ 'ਚ ਰੱਖਦੀ ਹੈ। ਇਥੋਂ ਉਨ੍ਹਾਂ ਨੂੰ ਨਜ਼ਰਬੰਦ ਕਰਕੇ ਉਨ੍ਹਾਂ ਦੀ ਵਾਪਸੀ ਲਈ ਵਿਵਸਥਾ ਹੁੰਦੀ ਹੈ। ਦੁਨੀਆ ਭਰ ਦੇ ਕਈ ਦੇਸ਼ਾਂ ਨੇ ਆਪਣੇ ਇਥੇ ਡਿਟੈਂਸ਼ਨ ਸੈਂਟਰ ਬਣਾ ਰੱਖੇ ਹਨ।
ਇਕ ਰਿਪੋਰਟ ਮੁਤਾਬਕ ਅਮਰੀਕਾ ਨੇ ਦੁਨੀਆ ਦੇ ਸਭ ਤੋਂ ਜ਼ਿਆਦਾ ਡਿਟੈਂਸ਼ਨ ਸੈਂਟਰ ਬਣਾ ਰੱਖੇ ਹਨ। ਇਥੇ ਬਿਨਾਂ ਕਾਨੂੰਨੀ ਦਸਤਾਵੇਜ਼ ਦੇ ਦੂਜੇ ਦੇਸ਼ਾਂ ਤੋਂ ਆਏ ਨਾਗਰਿਕਾਂ ਨੂੰ ਰੱਖਿਆ ਜਾਂਦਾ ਹੈ। ਇਨ੍ਹਾਂ ਡਿਟੈਂਸ਼ਨ ਸੈਂਟਰਾਂ 'ਚ ਬੱਚੇ ਬਜ਼ੁਰਗ ਅਤੇ ਔਰਤਾਂ ਸਾਰਿਆਂ ਨੂੰ ਰੱਖਿਆ ਜਾਂਦਾ ਹੈ। ਰਿਪੋਰਟ ਮੁਤਾਬਕ ਇਨ੍ਹਾਂ ਡਿਟੈਂਸ਼ਨ ਸੈਂਟਰ 'ਚ ਇਨ੍ਹਾਂ ਦੀ ਹਾਲਤ ਖਰਾਬ ਹੁੰਦੀ ਹੈ। ਦੱਖਣੀ ਅਮਰੀਕਾ ਦੇ ਬਾਰਡਰ ਇਲਾਕੇ ਤੋਂ ਵੱਡੇ ਪੈਮਾਨੇ 'ਤੇ ਲੋਕ ਭੱਜ ਕੇ ਅਮਰੀਕਾ ਆ ਰਹੇ ਹਨ। ਇਨ੍ਹਾਂ ਇਲਾਕਿਆਂ 'ਚ ਗੈਂਗਵਾਰ, ਘਰੇਲੂ ਹਿੰਸਾ ਅਤੇ ਗਰੀਬੀ ਕਾਰਨ ਹਜ਼ਾਰਾਂ ਲੋਕ ਬਿਨਾਂ ਕਾਨੂੰਨੀ ਪਰਮਿਟ ਦੇ ਅਮਰੀਕਾ 'ਚ ਦਾਖਲ ਹੁੰਦੇ ਹਨ। ਇਨ੍ਹਾਂ ਇਲਾਕਿਆਂ ਤੋਂ ਕਰੀਬ 52 ਹਜ਼ਾਰ ਗੈਰ-ਕਾਨੂੰਨੀ ਅਪ੍ਰਵਾਸੀ ਜੇਲਾਂ, ਟੈਂਟਾਂ ਅਤੇ ਇਸ ਤਰ੍ਹਾਂ ਦੇ ਦੂਜੇ ਡਿਟੈਂਸ਼ਨ ਸੈਂਟਰਾਂ 'ਚ ਰਹਿੰਦੇ ਹਨ।

ਟਰੰਪ ਦੇ ਸ਼ਾਸਨਕਾਲ 'ਚ ਵਧੀ ਡਿਟੈਂਸ਼ਨ ਸੈਂਟਰਾਂ ਦੀ ਗਿਣਤੀ
ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਘੁਸਪੈਠ ਦੀ ਸਮੱਸਿਆ ਪੁਰਾਣੀ ਹੈ। ਇਸ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਇਥੇ ਡਿਟੈਂਸ਼ਨ ਸੈਂਟਰ ਚਲਾਏ ਜਾ ਰਹੇ ਹਨ ਪਰ ਜ਼ਿਕਰਯੋਗ ਹੈ ਕਿ ਟਰੰਪ ਦੇ ਸ਼ਾਸਨਕਾਲ 'ਚ ਡਿਟੈਂਸ਼ਨ ਸੈਂਟਰ ਦੀ ਗਿਣਤੀ ਵਧੀ ਹੈ। ਬੀਤੇ 4 ਦਹਾਕਿਆਂ 'ਚ ਜਿਸ ਤਰ੍ਹਾਂ ਨਾਲ ਅਮਰੀਕਾ 'ਚ ਗੈਰ-ਕਾਨੂੰਨੀ ਘੁਸਪੈਠ ਦੀ ਗਿਣਤੀ ਵਧ ਰਹੀ ਹੈ, ਉਸ ਤੋਂ ਬਾਅਦ ਉਨ੍ਹਾਂ ਦੀ ਸਮੱਸਿਆ ਦੇ ਨਿਦਾਨ ਲਈ ਡਿਟੈਂਸ਼ਨ ਸੈਂਟਰ ਅਤੇ ਦੂਜੀ ਵਿਵਸਥਾ ਪ੍ਰਦਾਨ ਕਰਨ ਵਾਲੀ ਕੰਪਨੀ ਦਾ ਬਿਲੀਅਨ ਡਾਲਰ ਦਾ ਉਦਯੋਗ ਖੜ੍ਹਾ ਹੋ ਗਿਆ ਹੈ।

ਪ੍ਰਾਈਵੇਟ ਕੰਪਨੀਆਂ ਚਲਾ ਰਹੀਆਂ ਹਨ ਡਿਟੈਂਸ਼ਨ ਸੈਂਟਰ
ਅਮਰੀਕਾ 'ਚ ਗੈਰ-ਕਾਨੂੰਨੀ ਅਪ੍ਰਵਾਸੀਆਂ ਦੀ ਸਮੱਸਿਆ ਇੰਨੀ ਜ਼ਿਆਦਾ ਹੋ ਗਈ ਹੈ ਕਿ ਸਰਕਾਰ ਨੇ ਇਸ ਦੇ ਲਈ ਬਜਟ ਦੇਣਾ ਸ਼ੁਰੂ ਕਰ ਦਿੱਤਾ ਹੈ। ਗੈਰ-ਕਾਨੂੰਨੀ ਅਪ੍ਰਵਾਸੀਆਂ ਦੀ ਵਿਵਸਥਾ ਦੇਖਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਕੰਪਨੀਆਂ ਡਿਟੈਂਸ਼ਨ ਸੈਂਟਰ ਚਲਾ ਕੇ ਅਰਬਾਂ ਡਾਲਰ ਕਮਾ ਰਹੀਆਂ ਹਨ।

ਟਰੰਪ ਨੇ ਗੈਰ-ਕਾਨੂੰਨੀ ਅਪ੍ਰਵਾਸੀਆਂ ਨੂੰ ਕੱਢਣ ਦਾ ਕੀਤਾ ਸੀ ਵਾਅਦਾ
ਅਮਰੀਕਾ 'ਚ ਪ੍ਰਾਈਵੇਟ ਜੇਲ ਅਤੇ ਡਿਟੈਂਸ਼ਨ ਸੈਂਟਰ ਚਲਾਉਣ ਵਾਲੀਆਂ ਕਪੰਨੀਆਂ ਟਰੰਪ ਦੇ ਸ਼ਾਸਨਕਾਲ 'ਚ ਕਾਫੀ ਕਮਾਈ ਕਰ ਰਹੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ ਅੱਗੇ ਨਾਲੋਂ ਵਧ ਰਹੀ ਹੈ। ਅਮਰੀਕੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਤੋਂ 1 ਕਰੋੜ 10 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰ ਦੇਵੇਗਾ। ਅਮਰੀਕੀ ਚੋਣਾਂ 'ਚ ਜਦ ਟਰੰਪ ਨੂੰ ਜਿੱਤ ਹਾਸਲ ਹੋਈ ਤਾਂ ਪ੍ਰਾਈਵੇਟ ਜੇਲ ਅਤੇ ਡਿਟੈਂਸ਼ਨ ਸੈਂਟਰ ਚਲਾਉਣ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਕਾਫੀ ਵਾਧਾ ਹੋਇਆ ਹੈ।
ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਪਾਣੀ ਵਾਂਗ ਵਹਾ ਰਹੇ ਹਨ ਡਾਲਰ
NEXT STORY