ਵਾਸ਼ਿੰਗਟਨ (ਵਾਰਤਾ): ਅਮਰੀਕਾ ਦੇ ਦੱਖਣੀ ਕੈਰੋਲੀਨਾ ਸੂਬੇ ਦੇ ਕੋਲੰਬੀਆ ਦੇ ਇਕ ਮਾਲ ਵਿਚ ਹੋਈ ਗੋਲੀਬਾਰੀ ਵਿਚ 12 ਲੋਕ ਜ਼ਖਮੀ ਹੋ ਗਏ। ਕੋਲੰਬੀਆ ਪੁਲਸ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਖੀ ਵਿਲੀਅਮ ਸਕਿੱਪ ਹੋਲਬਰੂਕ ਨੇ ਸ਼ਨੀਵਾਰ ਨੂੰ ਕਿਹਾ ਕਿ ਗੋਲੀਬਾਰੀ ਵਿਚ ਕੋਈ ਨਹੀਂ ਮਾਰਿਆ ਗਿਆ ਪਰ ਗੋਲੀਬਾਰੀ ਵਿਚ ਕੁੱਲ ਦਸ ਲੋਕ ਗੋਲੀਆਂ ਦੀ ਚਪੇਟ ਵਿਚ ਆ ਗਏ, ਜਦੋਂ ਕਿ ਭਗਦੜ ਦੌਰਾਨ ਦੋ ਹੋਰ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ -ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ 21 ਅਪ੍ਰੈਲ ਨੂੰ ਪਹੁੰਚਣਗੇ ਭਾਰਤ, ਇਹਨਾਂ ਮੁੱਦਿਆਂ 'ਤੇ ਮੋਦੀ ਨਾਲ ਕਰਨਗੇ ਚਰਚਾ
ਹੋਲਬਰੁਕ ਨੇ ਕਿਹਾ ਕਿ ਪੀੜਤਾਂ ਦੀ ਉਮਰ 15 ਤੋਂ 75 ਸਾਲ ਦੇ ਵਿਚਕਾਰ ਹੈ ਅਤੇ ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਪੁਲਸ ਮੁਖੀ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਮਾਲ 'ਚ ਤਿੰਨ ਲੋਕਾਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਵਾਪਰੀ। ਤਿੰਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ 21 ਅਪ੍ਰੈਲ ਨੂੰ ਪਹੁੰਚਣਗੇ ਭਾਰਤ, ਇਹਨਾਂ ਮੁੱਦਿਆਂ 'ਤੇ ਮੋਦੀ ਨਾਲ ਕਰਨਗੇ ਚਰਚਾ
NEXT STORY