ਵਾਸ਼ਿੰਗਟਨ (ਬਿਊਰੋ)— ਹਵਾਈ ਤੱਟ ਤੋਂ ਕੁਝ ਦੂਰੀ 'ਤੇ ਗੋਤਾਖੋਰਾਂ ਨੂੰ ਇਕ ਵਿਸ਼ਾਲ ਸਫੇਦ ਸ਼ਾਰਕ ਮੱਛੀ ਨਜ਼ਰ ਆਈ। ਇਸ ਮੱਛੀ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਸ਼ਾਰਕ ਮੰਨਿਆ ਜਾ ਰਿਹਾ ਹੈ। ਮਾਦਾ ਪ੍ਰਜਾਤੀ ਦੀ 20 ਫੁੱਟ (6 ਮੀਟਰ) ਲੰਬੀ ਇਹ ਮੱਛੀ ਮੰਗਲਵਾਰ ਨੂੰ ਨਜ਼ਰ ਆਈ। ਇਹ ਰਿਕਾਰਡ ਵਿਚ ਦਰਜ ਸਭ ਤੋਂ ਵੱਡੀ ਵ੍ਹਾਈਟ ਸ਼ਾਰਕ ਮੱਛੀ 'ਡੀਪ ਬਲੂ' ਜਿਹੀ ਦਿੱਸਦੀ ਹੈ। ਓਹਾਊ ਤੱਟ ਤੋਂ ਦੂਰ ਇਹ ਦੂਜੀਆਂ ਸ਼ਾਰਕ ਮੱਛੀਆਂ ਨਾਲ ਇਕ ਮਰੀ ਹੋਈ ਸ਼ਾਰਕ ਨੂੰ ਖਾ ਰਹੀ ਸੀ।
ਇਸ ਦਿਲਚਸਪ ਘਟਨਾ ਦੇ ਬਾਰੇ ਵਿਚ ਇਕ ਗੋਤਾਖੋਰ ਓਸ਼ਨ ਰਾਮਸੇ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਅਸੀਂ ਕੁਝ ਟਾਈਗਰ ਸ਼ਾਰਕ ਦੇਖੀਆਂ, ਫਿਰ ਉਹ ਆਈ ਅਤੇ ਹੋਰ ਸਾਰੀਆਂ ਸ਼ਾਰਕ ਇੱਧਰ-ਉੱਧਰ ਚਲੀਆਂ ਗਈਆਂ। ਥੋੜ੍ਹੀ ਦੇਰ ਬਾਅਦ ਉਹ ਸਾਡੀ ਕਿਸ਼ਤੀ ਨਾਲ ਟਕਰਾਈ।'' ਰਾਮਸੇ ਨੇ ਦੱਸਿਆ ਕਿ ਇਸ ਸ਼ਾਰਕ ਦੀ ਉਮਰ ਘੱਟੋ-ਘੱਟ 50 ਸਾਲ ਲੱਗ ਰਹੀ ਸੀ। ਉਸ ਦਾ ਵਜ਼ਨ 2.5 ਟਨ ਸੀ। ਉਹ ਬਹੁਤ ਵੱਡੀ ਲੱਗੀ ਰਹਿ ਸੀ। ਸੰਭਵ ਤੌਰ 'ਤੇ ਉਹ ਗਰਭਵਤੀ ਸੀ। 'ਡੀਪ ਬਲੂ' ਸ਼ਾਰਕ ਇਸ ਤੋਂ ਪਹਿਲਾਂ ਮੈਕਸੀਕੋ ਤੋਂ ਕੁਝ ਦੂਰ ਗੁਆਡਾਲੂਪ ਟਾਪੂ ਦੇ ਆਲੇ-ਦੁਆਲੇ ਨਜ਼ਰ ਆਈ ਸੀ।
ਸਮਲਿੰਗੀ ਵਿਆਹ ਦਾ ਪਹਿਲਾਂ ਕੀਤਾ ਵਿਰੋਧ, ਹੁਣ ਮੰਗੀ ਮੁਆਫੀ (ਵੀਡੀਓ)
NEXT STORY