ਨਿਊਯਾਰਕ (ਰਾਜ ਗੋਗਨਾ)- ਇੰਡੀਆਨਾਪੋਲਿਸ ਤੋਂ 30 ਯਾਤਰੀਆਂ ਨੂੰ ਲੈ ਕੇ ਸੇਂਟ ਲੁਈਸ ਜਾ ਰਹੀ ਬੱਸ ਬੀਤੇ ਦਿਨ ਯਾਨੀ ਬੁੱਧਵਾਰ ਸਵੇਰੇ ਦੱਖਣੀ ਇਲੀਨੋਇਸ ਰਾਜ ਵਿੱਚ ਹਾਈਵੇਅ ਦੇ ਕਿਨਾਰੇ ਖੜ੍ਹੇ ਟਰੈਕਟਰ ਟਰੇਲਰਾਂ ਨਾਲ ਟਕਰਾ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 14 ਹੋਰ ਜ਼ਖ਼ਮੀ ਹੋ ਗਏ। ਇਲੀਨੋਇਸ ਸਟੇਟ ਪੁਲਸ ਅਨੁਸਾਰ, ਇਹ ਘਟਨਾ ਮੈਡੀਸਨ ਕਾਉਂਟੀ ਵਿੱਚ ਇੰਟਰਸਟੇਟ 70 ਦੇ ਪੱਛਮ ਪਾਸੇ ਵਾਲੇ ਦੁਪਹਿਰ 2 ਵਜੇ ਦੇ ਕਰੀਬ ਵਾਪਰੀ।
ਰਾਜ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, "ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਸ 30 ਯਾਤਰੀਆਂ ਨੂੰ ਲੈ ਕੇ ਇੰਟਰਸਟੇਟ 70 'ਤੇ ਪੱਛਮ ਵੱਲ ਜਾ ਰਹੀ ਸੀ ਅਤੇ ਸਿਲਵਰ ਲੇਕ ਇੰਟਰਸਟੇਟ 70 ਵੈਸਟਬਾਉਂਡ ਰੈਸਟ ਏਰੀਆ ਦੇ ਬਾਹਰ ਨਿਕਲਣ ਵਾਲੇ ਰੈਂਪ 'ਤੇ ਖੜ੍ਹੇ 3 ਵਪਾਰਕ ਮੋਟਰ ਵਾਹਨਾਂ ਦੇ ਨਾਲ ਟਕਰਾ ਗਈ। ਇਸ ਹਾਦਸੇ ਵਿਚ 3 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਕਈ ਹੋਰਾ ਸਵਾਰਾਂ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀਆਂ ਵੱਲੋਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ।
ਹੜ੍ਹ ਪੀੜਤਾਂ ਨੂੰ ਦਿੱਤਾ ਜਾਵੇਗਾ ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਦਾ ਪ੍ਰਾਫਿਟ
NEXT STORY