ਮੈਲਬੌਰਨ (ਮਨਦੀਪ ਸੈਣੀ)– 17 ਸਤੰਬਰ ਨੂੰ ਮੈਲਬੌਰਨ ਵਿਖੇ ਹੋਣ ਜਾ ਰਹੇ ਮਕਬੂਲ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਸ਼ੋਅ ਦੀਆਂ ਹੁਣ ਤਕ 3 ਹਜ਼ਾਰ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ।
ਉਥੇ ਹੁਣ ਸ਼ੋਅ ਦੀ ਟੀਮ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕ੍ਰਿਏਟਿਵ ਈਵੈਂਟਸ ਦੇ ਮੁਖੀ ਲਾਲੀ ਤੇ ਛਿੰਕੂ ਨੇ ਐਲਾਨ ਕੀਤਾ ਕਿ ਉਹ ਸ਼ੋਅ ਦੇ ਪ੍ਰਾਫਿਟ ਦਾ 10 ਫ਼ੀਸਦੀ ਹਿੱਸਾ ਹੜ੍ਹ ਪੀੜਤਾਂ ਨੂੰ ਦੇਣਗੇ।
ਇਹ ਖ਼ਬਰ ਵੀ ਪੜ੍ਹੋ : ਰਿਸ਼ਤੇ-ਨਾਤਿਆਂ ਦੀ ਗੱਲ ਕਰਦੀ ਹੈ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’
ਉਹ ਇਹ ਵੀ ਤੈਅ ਕਰਨਗੇ ਕਿ ਕਿਸੇ ਸਮਾਜ ਸੇਵੀ ਸੰਸਥਾ ਰਾਹੀਂ ਦਾਨ ਕਰਨਾ ਹੈ ਜਾਂ ਸਿੱਧੇ ਤੌਰ ’ਤੇ। ਕ੍ਰਿਏਟਿਵ ਈਵੈਂਟਸ ਨੇ ਦੱਸਿਆ ਕਿ ਮਾਨ ਦੇ ਸ਼ੋਅ ਨੂੰ ਲੈ ਕੇ ਲੋਕਾਂ ਦਾ ਹੁੰਗਾਰਾ ਬੜਾ ਜ਼ਬਰਦਸਤ ਹੈ।
ਗੁਰਦਾਸ ਮਾਨ ਦਾ ਇਹ ਸ਼ੋਅ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਏਰੇਨਾ ’ਚ 8 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਿਥੇ ਪਹਿਲੀ ਵਾਰ ਕੋਈ ਪੰਜਾਬੀ ਕਲਾਕਾਰ ਪ੍ਰਫਾਰਮ ਕਰਨ ਜਾ ਰਿਹਾ ਹੈ।
ਦੱਸ ਦੇਈਏ ਕਿ ਸ਼ੋਅ ਦੇ ਸਪਾਂਸਰ ਬਲ ਇੰਕੋਰਪੋਰੇਸ਼ਨ ਦੇ ਮੋਹਨਬੀਰ ਬਲ, ਹੈਰੀ ਸਿੰਘ, ਰੁਪਿੰਦਰ ਬਰਾੜ, ਸਰਬਜੋਤ ਢਿੱਲੋਂ, ਕਜਾਰੀਆ ਟਾਈਲਸ, ਗੈਰੀ ਵੜਿੰਗ, ਪੁਨੀਤ ਗੁਪਤਾ, ਅਮਰਿੰਦਰ ਸਿੰਘ, ਗੈਰੀ ਭਨੋਟ, ਦੀਪਿੰਦਰ ਮਾਨ, ਬੈਨੀ ਕੌਸ਼ਲ, ਸੰਦੀਪ ਕੁਮਾਰ, ਜੀਵਨ ਪਨੀਰ ਤੇ ਅਮਰੀਨ ਬ੍ਰੋਸ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇੱਕ ਹਫ਼ਤੇ ਤੱਕ ਬੱਚੀ ਦੇ ਸਿਰ 'ਚ ਫਸੀ ਰਹੀ ਕੈਂਚੀ, ਵਜ੍ਹਾ ਕਰ ਦੇਵੇਗੀ ਭਾਵੁਕ
NEXT STORY