ਇੰਡੀਆਨਾਪੋਲਿਸ (ਭਾਸ਼ਾ)- ਅਮਰੀਕਾ ਦੇ ਇੰਡੀਆਨਾਪੋਲਿਸ ਵਿਚ 4 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਇਕ ਵਿਅਕਤੀ ਨੂੰ 240 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਕ ਨਿਊਜ਼ ਰੀਲੀਜ਼ ਮੁਤਾਬਕ ਫਰਵਰੀ 2020 ਵਿਚ ਹੋਈ ਘਾਤਕ ਗੋਲੀਬਾਰੀ ਦੀ ਘਟਨਾ ਵਿਚ 4 ਨੌਜਵਾਨਾਂ- ਮਾਰਸੇਲ ਵਿਲਸ (20), ਬ੍ਰੈਕਸਟਨ ਫੋਰਡ (21), ਜਾਲਨ ਰੌਬਰਟਸ ਅਤੇ ਇਕ ਕੁੜੀ ਕਿਮਾਰੀ ਹੰਟ (21) ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਲੇਸਨ ਵਾਟਕਿੰਸ ਨੂੰ ਕਤਲ ਅਤੇ ਡਕੈਤੀ ਦੇ ਨਤੀਜੇ ਵਜੋਂ ਗੰਭੀਰ ਸੱਟਾਂ ਪਹੁੰਚਾਉਣ ਦੇ ਦੋਸ਼ ਵਿਚ ਮਾਰਚ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਸਫ਼ਲਤਾ ਦੀ ਕਹਾਣੀ ਪਿੱਛੇ 'ਔਰਤ', ਰਿਸ਼ੀ ਸੁਨਕ ਦੀ ਸੱਸ ਨੇ ਕਿਹਾ- ‘ਮੇਰੀ ਧੀ ਨੇ ਪਤੀ ਨੂੰ ਬਣਾਇਆ PM’
ਮੈਰੀਅਨ ਕਾਊਂਟੀ ਦੇ ਵਕੀਲ ਰੇਆਨ ਮੀਅਰਸ ਨੇ ਨਿਊਜ਼ ਰੀਲੀਜ਼ ਵਿਚ ਕਿਹਾ, 2020 ਵਿਚ ਹੋਈ ਇਸ ਘਟਨਾ ਨੇ ਸਾਰਿਆਂ ਨੂੰ ਦਹਿਲਾ ਦਿੱਤਾ ਸੀ।' ਪਿਛਲੇ ਮਹੀਨੇ ਵਾਟਕਿੰਸ ਨਾਲ ਦੋਸ਼ੀ ਠਹਿਰਾਏ ਗਏ ਕੈਮਰਨ ਬੈਂਕਸ ਅਤੇ ਡੇਸਮੰਡ ਬੈਂਕ ਨੂੰ 220-220 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਦੋਂਕਿ ਇਕ ਚੌਥੇ ਦੋਸ਼ੀ ਰੋਡਰਿਗਜ਼ ਐਂਡਰਸਨ ਨੂੰ ਪਿਛਲੇ ਸਾਲ ਅਕਤੂਬਰ ਵਿਚ ਲੁੱਟ ਦੇ 4 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 5 ਸਾਲ ਜੀ ਮੁਅੱਤਲ ਸਜ਼ਾ ਨਾਲ ਕੁੱਲ 35 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਕਾਰਾਂ ਚੋਰੀ ਕਰਨ ਵਾਲੇ ਇਨ੍ਹਾਂ ਪੰਜਾਬੀਆਂ ਨੇ ਚਾੜ੍ਹਿਆ ਚੰਨ, ਵੇਖੋ ਪੂਰੀ ਸੂਚੀ
ਸਫ਼ਲਤਾ ਦੀ ਕਹਾਣੀ ਪਿੱਛੇ 'ਔਰਤ', ਰਿਸ਼ੀ ਸੁਨਕ ਦੀ ਸੱਸ ਨੇ ਕਿਹਾ- ‘ਮੇਰੀ ਧੀ ਨੇ ਪਤੀ ਨੂੰ ਬਣਾਇਆ PM’
NEXT STORY