ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਇੰਡੀਆਨਾ ਦੀ ਸਾਂਸਦ ਕਾਂਗਰਸ ਵੂਮੈਨ ਜੈਕੀ ਵਾਲੋਰਸਕੀ ਅਤੇ ਉਹਨਾ ਦੇ ਨਾਲ ਉਸ ਦੇ ਦੋ ਸਟਾਫ ਮੈਂਬਰ ਅਤੇ ਇੱਕ ਹੋਰ ਚੌਥਾ ਵਿਅਕਤੀ ਅੱਜ ਇੱਕ ਕਾਰ ਸੜਕ ਹਾਦਸੇ ਵਿੱਚ ਮਾਰੇ ਗਏ। ਰਿਪਬਲਿਕਨ, ਰੇਪ੍ਰਜੇ਼ਨਟਿਵ ਯੂ.ਐਸ ਦੀ ਜੈਕੀ ਵਾਲੋਰਸਕੀ ਸਮੇਤ ਅੱਜ ਬੁੱਧਵਾਰ ਨੂੰ ਹੋਏ ਕਾਰ ਸੜਕ ਹਾਦਸੇ ਵਿੱਚ 4 ਲੋਕ ਮਾਰੇ ਗਏ ਹਨ। ਉਹਨਾਂ ਨਾਲ ਇੰਡੀਆਨਾ ਜ਼ਿਲੇ ਦੇ ਦੋ ਸਟਾਫ ਮੈਂਬਰਾਂ ਸਮੇਤ ਦੂਸਰੇ ਵਾਹਨ ਦੇ ਡਰਾਈਵਰ ਸਮੇਤ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ।
ਇਹ ਹਾਦਸਾ ਏਲਕਾਰਟ ਕਾਉਂਟੀ ਇੰਡੀਆਨਾ ਦੇ ਸੂਬੇ ਵਿੱਚ ਦੁਪਹਿਰ ਕਰੀਬ 12:30 ਵਜੇ ਦੇ ਕਰੀਬ ਵਾਪਰਿਆ, ਜਦੋਂ ਇੱਕ ਕਾਰ ਨੇ ਸੈਂਟਰ ਲਾਈਨ ਨੂੰ ਪਾਰ ਕਰ ਗਈ ਅਤੇ ਉਹਨਾਂ ਦੀ ਕਾਰ ਨਾਲ ਜਾ ਟਕਰਾਈ, ਜਿਸ ਵਿੱਚ ਵਾਲੋਰਸਕੀ ਸਵਾਰ ਸੀ। ਜੈਕੀ ਵਾਲੋਰਸਕੀ(58) ਉਸ ਦੇ ਦੋ ਹੋਰ ਸਟਾਫ ਮੈਂਬਰ ਅਤੇ ਦੂਜੇ ਵਾਹਨ ਦਾ ਡਰਾਈਵਰ, ਜਿਸ ਦੀ ਪਹਿਚਾਣ ਉਮਰ 56 ਸਾਲਾ ਐਡਿਥ ਸ਼ਮੁਕਰ ਵਜੋਂ ਹੋਈ, ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ। ਮਾਰੀ ਗਈ ਕਾਂਗਰਸਵੂਮੈਨ ਜੈਕੀ ਵਾਲੋਰਸਕੀ ਅਤੇ ਉਸ ਦੇ ਦੋ ਸਟਾਫ ਮੈਂਬਰ ਐਮਾ ਥੌਮਸਨ ਅਤੇ ਜ਼ੈਕ ਪੋਟਸ ਵੀ ਮਾਰੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਯੁੱਧ ਦੀ ਤਿਆਰੀ 'ਚ ਚੀਨ! ਤਾਈਵਾਨ ਨੇੜੇ ਛੇ ਜ਼ੋਨਾਂ 'ਚ ਫ਼ੌਜੀ ਅਭਿਆਸ ਕੀਤਾ ਤੇਜ਼
ਇੰਡੀਆਨਾ ਸੂਬੇ ਦੇ ਗਵਰਨਰ ਐਰਿਕ ਹੋਲਕੋਮਬ ਅਤੇ ਸਾਰੇ ਅਮਰੀਕੀ ਸਾਂਸਦਾ ਨੇ ਉਹਨਾਂ ਦੀ ਮੌਤ 'ਤੇ ਬੁੱਧਵਾਰ ਨੂੰ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਜੈਕੀ ਵਾਲੋਰਸਕੀ ਨੇ ਸੰਨ 2012 ਤੋਂ ਇੰਡੀਆਨਾ ਦੇ ਦੂਜੇ ਕਾਂਗਰੇਸ਼ਨਲ ਡਿਸਟ੍ਰਿਕਟ ਲਈ ਸੰਯੁਕਤ ਰਾਜ ਦੇ ਪ੍ਰਤੀਨਿਧੀ ਵਜੋਂ ਸੇਵਾ ਕੀਤੀ। ਉਸਨੇ ਪਹਿਲਾਂ ਰਾਜ ਦੀ ਵਿਧਾਨ ਸਭਾ ਵਿੱਚ 6 ਸਾਲ ਸੇਵਾ ਕੀਤੀ। ਰਿਪਬਲਿਕਨ ਰੇਪ੍ਰਜ਼ੇਨਟਿਵ ਜੈਕੀ ਵਾਲੋਰਸਕੀ ਦੇ ਦੁਖਦਾਈ ਦੇਹਾਂਤ ਤੋਂ ਹਾਊਸ ਦੀ ਸਪੀਕਰ ਨੈਨਸੀ ਵੱਲੋਂ ਕੈਪੀਟਲ ਹਿੱਲ ਵਿਖੇ ਸੋਗ ਵਜੋਂ ਅਮਰੀਕੀ ਫਲੈਗ ਝੁਕਾਇਆ ਜਾਵੇਗਾ। ਜੈਕੀ ਨੇ ਸਟੇਟ ਹਾਊਸ ਅਤੇ ਕਾਂਗਰਸ ਵਿੱਚ ਲਗਭਗ ਦੋ ਦਹਾਕਿਆਂ ਤੱਕ ਇਮਾਨਦਾਰੀ ਅਤੇ ਸਿਧਾਂਤਾਂ ਨਾਲ ਇੰਡੀਆਨਾ ਸੂਬੇ ਦੀ ਸੇਵਾ ਕੀਤੀ।
ਵਾਲੋਰਸਕੀ ਅਤੇ ਉਸ ਦੇ ਪਤੀ ਨੇ ਪਹਿਲਾਂ ਰੋਮਾਨੀਆ ਵਿੱਚ ਈਸਾਈ ਮਿਸ਼ਨਰੀ ਸਨ, ਜਿੱਥੇ ਉਹਨਾਂ ਨੇ ਇੱਕ ਫਾਊਂਡੇਸ਼ਨ ਸਥਾਪਿਤ ਕੀਤਾ ਸੀ. ਜੋ ਗਰੀਬ ਬੱਚਿਆਂ ਨੂੰ ਭੋਜਨ ਅਤੇ ਡਾਕਟਰੀ ਸਪਲਾਈ ਮੁਫ਼ਤ ਪ੍ਰਦਾਨ ਕਰਦਾ ਸੀ। ਉਸ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸਾਊਥ ਬੈਂਡ ਵਿੱਚ ਇੱਕ ਟੈਲੀਵਿਜ਼ਨ ਨਿਊਜ਼ ਰਿਪੋਰਟਰ ਵਜੋਂ ਵੀ ਕੰਮ ਕੀਤਾ ਸੀ। ਵਾਲੋਰਸਕੀ ਨੇ ਆਪਣਾ ਸਿਆਸੀ ਕੈਰੀਅਰ ਆਰਥਿਕਤਾ ਨੂੰ ਵਧਾਉਣ ਅਤੇ ਉੱਤਰੀ ਇੰਡੀਆਨਾ ਵਿੱਚ ਚੰਗੀਆਂ ਨੌਕਰੀਆਂ ਲਿਆਉਣ 'ਤੇ ਕੇਂਦਰਿਤ ਕੀਤਾ। ਉਸਨੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਦੇਖਭਾਲ ਦੀ ਲੋੜ ਵਾਲੇ ਬਜ਼ੁਰਗਾਂ ਦੀ ਵੀ ਕਾਫੀ ਮਦਦ ਕੀਤੀ।
ਦੁਨੀਆ ’ਚ ਸਿਰਫ਼ 43 ਲੋਕਾਂ ਦੇ ਸਰੀਰ ’ਚ ਮੌਜੂਦ ਹੈ 'ਗੋਲਡਨ ਬਲੱਡ' ਗਰੁੱਪ, ਜਾਣੋ ਕੀ ਹੈ ਇਸਦੀ ਖ਼ਾਸੀਅਤ
NEXT STORY