ਵਾਸ਼ਿੰਗਟਨ- ਇਕ ਹਾਲੀਆ ਸਟੱਡੀ ’ਚ ਖੁਲਾਸਾ ਹੋਇਆ ਹੈ ਕਿ ਜੋ ਔਰਤਾਂ ਆਪਣੇ ਤੋਂ ਘੱਟ ਉਮਰ ਦੇ ਪਾਰਟਨਰ ਨਾਲ ਵਿਆਹ ਕਰਦੀਆਂ ਹਨ, ਉਹ ਹੋਰਨਾਂ ਦੇ ਮੁਕਾਬਲੇ ਜ਼ਿਆਦਾ ਖੁਸ਼ ਰਹਿੰਦੀਆਂ ਹਨ। ਇੰਨਾ ਹੀ ਨਹੀਂ ਆਪਣੇ ਤੋਂ ਘੱਟ ਉਮਰ ਦੇ ਪਾਰਟਨਰ ਨੂੰ ਡੇਟ ਕਰਨਾ ਵੀ ਇਕ ਸਮਾਰਟ ਡਿਸੀਜ਼ਨ ਹੋ ਸਕਦਾ ਹੈ। ਹਾਲਾਂਕਿ ਇਸ ਨੂੰ ਲੈ ਕੇ ਲੋਕਾਂ ਦੀ ਵੱਖਰੀ-ਵੱਖਰੀ ਸਲਾਹ ਹੁੰਦੀ ਹੈ। ਅੱਜ ਇਸ ਰਿਪੋਰਟ ’ਚ ਜਾਣੀਏ ਕਿ ਇਸ ਫੈਸਲੇ ਨਾਲ ਤੁਹਾਨੂੰ ਕਿਹੜੇ ਲਾਭ ਹੋ ਸਕਦੇ ਹਨ।
ਵਿਆਹ ਲੰਬਾ ਚਲ ਸਕਦਾ ਹੈ। 2015 ਦੀ ਜਰਨਲ ਆਫ ਮੈਰਿਜ ਐਂਡ ਫੈਮਿਲੀ ਦੀ ਇਕ ਸਟੱਡੀ ਮੁਤਾਬਕ ਘੱਟ ਉਮਰ ਦੇ ਪਾਰਟਨਰ ਲੰਬੀ ਕਮਿੰਟਮੈਂਟ ਲਈ ਜ਼ਿਆਦਾ ਤਤਪਰ ਰਹਿੰਦੇ ਹਨ। ਇਸ ਤਰ੍ਹਾਂ ਰਿਸ਼ਤੇ ਸਿਰਫ ਅਚਾਨਕ ਤੋਂ ਲਏ ਗਏ ਡਿਸੀਜ਼ਨ ਨਹੀਂ ਹੁੰਦੇ, ਸਗੋਂ ਲੰਬੇ ਸਮੇਂ ਤਕ ਚਲ ਸਕਦੇ ਹਨ।
ਕਰੀਅਰ ਲਈ ਬਿਹਤਰ : ਇਕ ਘੱਟ ਉਮਰ ਦਾ ਪਾਰਟਨਰ ਤੁਹਾਨੂੰ ਆਪਣੇ ਕਰੀਅਰ ’ਚ ਜੋ ਵੀ ਸਫਲਾਤ ਪ੍ਰਾਪਤ ਹੋਈ ਹੈ, ਦੀ ਪ੍ਰਸ਼ੰਸਾ ਕਰਦਾ ਹੈ ਅਤੇ ਕਰੀਅਰ ’ਚ ਹੋਰ ਉਚਾਈਆਂ ਤਕ ਪਹੁੰਚਣ ਲਈ ਤੁਹਾਨੂੰ ਉਤਸ਼ਾਹਿਤ ਕਰਦਾ ਹੈ। ਸਟੱਡੀਜ਼ ’ਚ ਪਾਇਆ ਗਿਆ ਹੈ ਕਿ ਜੋ ਔਰਤਾਂ ਘੱਟ ਉਮਰ ਦੇ ਪਾਰਟਨਰ ਨੂੰ ਡੇਟ ਕਰਦੀਆਂ ਹਨ, ਉਹ ਆਪਣੇ ਕਰੀਅਰ ’ਚ ਜ਼ਿਆਦਾ ਸਫਲਤਾ ਪ੍ਰਾਪਤ ਕਰਦੀਆਂ ਹਨ।
ਫੈਮਿਲੀ ਪਲਾਨਿੰਗ ’ਚ ਆਸਾਨੀ : 2014 ਦੇ ਜਰਨਲ ਫਰਟੀਲਿਟੀ ਐਂਡ ਸਟਰਲਿਟੀ ਦੀ ਇਕ ਸਟੱਡੀ ’ਚ ਇਹ ਪਾਇਆ ਗਿਆ ਕਿ ਔਰਤਾਂ ਜ਼ਿਆਦਾ ਆਸਾਨੀ ਨਾਲ ਪ੍ਰੈਗਨੈਂਟ ਹੁੰਦੀਆਂ ਹਨ ਜਿਨ੍ਹਾਂ ਦੇ ਪਾਰਟਨਰ ਉਮਰ ’ਚ ਉਨ੍ਹਾਂ ਤੋਂ ਛੋਟੇ ਹਨ। ਜੋ ਕਿ ਉਨ੍ਹਾਂ ਦੇ ਸਾਰੇ ਲੋਕਾਂ ਲਈ ਖੁਸ਼ਖਬਰੀ ਹੈ, ਜੋ ਆਪਣੇ ਤੋਂ ਘੱਟ ਉਮਰ ਦੇ ਪਾਰਟਨਰ ਨੂੰ ਡੇਟ ਕਰ ਰਹੀਆਂ ਹਨ।
ਬਿਹਤਰ ਸਮਝ ਰੱਖਦੇ ਹਨ : ਘੱਟ ਉਮਰ ਦੇ ਮਰਦ ਵੱਡੀ ਉਮਰ ਦੀਆਂ ਔਰਤਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਹ ਔਰਤਾਂ ਇੰਡੀਪੈਂਡੈਂਟ ਅਤੇ ਕਾਂਫੀਡੈਂਟ ਹੁੰਦੀਆਂ ਹਨ।
ਬ੍ਰਿਟੇਨ : 'ਭਗੌੜੇ' ਭਾਰਤੀਆਂ ਨੂੰ ਝਟਕਾ, ਮੁਅੱਤਲ ਕੀਤਾ 'ਗੋਲਡਨ ਵੀਜ਼ਾ'
NEXT STORY