ਵਾਸ਼ਿੰਗਟਨ : ਅਮਰੀਕਾ ਤੋਂ ਆਈ ਇਕ ਖ਼ਬਰ ਨੇ ਪੂਰੀ ਦੁਨੀਆ ਦਾ ਤਣਾਅ ਵਧਾ ਦਿੱਤਾ ਹੈ। ਦਰਅਸਲ, ਅਮਰੀਕਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਲੈਸ ਡਰੋਨ ਨੇ ਸਿਮੂਲੇਟਿਡ ਟੈਸਟ ਦੌਰਾਨ ਆਪਣੇ ਹੀ ਮਨੁੱਖੀ ਆਪ੍ਰੇਟਰ ਨੂੰ ਮਾਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਇਕ ਮਨੁੱਖੀ ਆਪ੍ਰੇਟਰ ਨੇ ਇਕ AI ਨਾਲ ਲੈਸ ਡਰੋਨ ਨੂੰ ਇਕ ਸਿਮੂਲੇਟਿਡ ਮਿਜ਼ਾਈਲ ਹਮਲੇ ਨੂੰ ਨਸ਼ਟ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦਾ ਖੁਲਾਸਾ ਬ੍ਰਿਟੇਨ 'ਚ ਖੁਦ ਅਮਰੀਕੀ ਹਵਾਈ ਫੌਜ ਦੇ ਕਰਨਲ ਟਕਰ 'ਸਿੰਕੋ' ਹੈਮਿਲਟਨ ਨੇ ਕੀਤਾ ਹੈ। ਹੈਮਿਲਟਨ ਅਮਰੀਕੀ ਹਵਾਈ ਸੈਨਾ ਵਿੱਚ ਏਆਈ ਟੈਸਟ ਅਤੇ ਸੰਚਾਲਨ ਦੇ ਮੁਖੀ ਹਨ।
ਇਹ ਵੀ ਪੜ੍ਹੋ : ਅਜਬ-ਗਜ਼ਬ : ਪਾਰਲਰ ਤੋਂ ਮੇਕਅੱਪ ਕਰਵਾ ਕੇ ਆਈ ਮਾਂ, ਦੇਖਦੇ ਹੀ ਰੋ ਪਿਆ ਬੱਚਾ, ਪਛਾਣਨ ਤੋਂ ਕੀਤਾ ਇਨਕਾਰ
ਕਰਨਲ ਨੇ ਰਾਇਲ ਏਰੋਨਾਟੀਕਲ ਸੁਸਾਇਟੀ ਦੇ ਫਿਊਚਰ ਕੰਬੈਟ ਏਅਰ ਸਪੇਸ ਸਮਰੱਥਾ ਸੰਮੇਲਨ 'ਚ ਕਿਹਾ ਕਿ ਸਿਮੂਲੇਟਿਡ ਟ੍ਰੇਨਿੰਗ ਦੌਰਾਨ ਅਸੀਂ ਸਰਫੇਸ-ਟੂ-ਏਅਰ ਮਿਜ਼ਾਈਲਾਂ (ਐੱਸਏਐੱਮ) ਦੇ ਖ਼ਤਰੇ ਦੀ ਪਛਾਣ ਕਰਨ ਅਤੇ ਨਿਸ਼ਾਨਾ ਬਣਾਉਣ ਲਈ AI ਨਾਲ ਲੈਸ ਡਰੋਨਾਂ ਨੂੰ ਸਿਖਲਾਈ ਦੇ ਰਹੇ ਸੀ ਤਾਂ ਇਸ ਨੇ ਕੀ ਕੀਤਾ? ਇਸ ਨਾਲ ਆਪ੍ਰੇਟਰ ਦੀ ਮੌਤ ਹੋ ਗਈ। ਇਸ ਨੇ ਇਸ ਦੇ ਸੰਚਾਲਕ ਨੂੰ ਮਾਰ ਦਿੱਤਾ ਕਿਉਂਕਿ ਉਹ ਵਿਅਕਤੀ ਇਸ ਨੂੰ ਇਸ ਦੇ ਉਦੇਸ਼ ਨੂੰ ਪੂਰਾ ਕਰਨ ਤੋਂ ਰੋਕ ਰਿਹਾ ਸੀ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਸਾਈਟ Twitter 'ਚ ਆਇਆ Bug, ਨਹੀਂ ਦਿਸ ਰਹੇ ਲੋਕਾਂ ਦੇ ਟਵੀਟ
ਹੈਮਿਲਟਨ ਨੇ ਕਿਹਾ ਕਿ ਇਕ ਸਿਮੂਲੇਟਡ ਟੈਸਟ ਵਿੱਚ ਏਆਈ ਸੰਚਾਲਿਤ ਡਰੋਨ ਨੇ ਇਕ ਮਨੁੱਖੀ ਆਪ੍ਰੇਟਰ ਦੁਆਰਾ ਦਿੱਤੇ ਹੁਕਮਾਂ ਦੇ ਵਿਰੁੱਧ ਕੰਮ ਕਰਨ ਦਾ ਫ਼ੈਸਲਾ ਕੀਤਾ। ਮਨੁੱਖੀ ਸੰਚਾਲਕ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਨੂੰ ਰੋਕਣ ਤੋਂ ਇਨਕਾਰ ਕਰ ਰਿਹਾ ਸੀ। ਇਸ ਤੋਂ ਬਾਅਦ AI ਨਾਲ ਲੈਸ ਡਰੋਨ ਨੇ ਆਪਣੇ ਆਪ੍ਰੇਟਰ 'ਤੇ ਹਮਲਾ ਕਰਨਾ ਚੁਣਿਆ। ਉਨ੍ਹਾਂ ਕਿਹਾ ਕਿ ਅਸੀਂ ਸਿਸਟਮ ਦੀ ਸਿਖਲਾਈ ਦਿੱਤੀ ਹੈ। ਇਸ ਦੇ ਬਾਵਜੂਦ ਉਸ ਨੇ ਕੀ ਕੀਤਾ? ਜਦੋਂ ਉਸ ਦੇ ਸੰਚਾਲਕ ਨੇ ਉਸ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ ਤਾਂ ਉਸ ਨੇ ਉਸ ਦੇ ਸੰਚਾਰ ਟਾਵਰ 'ਤੇ ਹਮਲਾ ਕਰ ਦਿੱਤਾ। ਇਸ ਦੀ ਵਰਤੋਂ ਮਨੁੱਖੀ ਆਪ੍ਰੇਟਰ ਦੁਆਰਾ ਡਰੋਨ ਨਾਲ ਗੱਲਬਾਤ ਕਰਨ ਲਈ ਕੀਤੀ ਜਾਂਦੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਸ਼ਲ ਮੀਡੀਆ ਸਾਈਟ Twitter 'ਚ ਆਇਆ Bug, ਨਹੀਂ ਦਿਸ ਰਹੇ ਲੋਕਾਂ ਦੇ ਟਵੀਟ
NEXT STORY