ਵਾਸ਼ਿੰਗਟਨ (ਭਾਸ਼ਾ): ਉਪਨਗਰੀ ਪੋਰਟਲੈਂਡ ਵਿਚ ਇਕ ਸ਼ਾਪਿੰਗ ਸੈਂਟਰ ਵਿਚ ਅਤੇ ਨੇੜਲੇ ਖੇਤਰ ਵਿਚ ਇਕ ਹਮਲਾਵਰ ਨੇ ਕਈ ਲੋਕਾਂ ਨੂੰ ਚਾਕੂ ਮਾਰਿਆ ਅਤੇ ਕਾਰ ਚੋਰੀ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਹਮਲੇ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੇਵਰਟਨ ਸ਼ਹਿਰ ਦੀ ਪੁਲਸ ਨੇ ਦੱਸਿਆ ਕਿ ਵੇਲਜ਼ ਫਾਰਗੋ ਬੈਂਕ ਵਿਚ 2 ਲੋਕਾਂ ਅਤੇ ਉਸ ਦੇ ਨੇੜੇ ਸਥਿਤ ਇਕ ਜਿਮ ਵਿਚ ਇਕ ਵਿਅਕਤੀ ਨੂੰ ਹਮਲਾਵਰ ਨੇ ਚਾਕੂ ਮਾਰ ਦਿੱਤਾ।
ਪੁਲਸ ਨੇ ਦੱਸਿਆ ਕਿ ਚਾਕੂ ਮਾਰਨ ਦੇ ਬਾਅਦ ਹਮਲਾਵਰ ਨੇ ਇਕ ਵਿਅਕਤੀ ਦੀ ਕਾਰ ਚੋਰੀ ਕਰ ਲਈ ਅਤੇ ਉਪ ਨਗਰੀ ਖੇਤਰ ਟਿਗਾਰਡ ਪਹੁੰਚ ਗਿਆ। ਇੱਥੇ ਉਸ ਨੇ ਇਕ ਹੋਰ ਮਹਿਲਾ ਦੀ ਕਾਰ ਚੋਰੀ ਕਰ ਲਈ ਅਤੇ ਉਸ ਨੂੰ ਚਾਕੂ ਮਾਰ ਦਿੱਤਾ। ਫਿਰ ਉਹ ਕਾਰ ਵਿਚੋਂ ਨਿਕਲਿਆ ਅਤੇ ਅਧਿਕਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫੜਿਆ ਗਿਆ। ਇਸ ਪੂਰ ਘਟਨਾਕ੍ਰਮ ਵਿਚ ਬੈਂਕ ਵਿਚ ਚਾਕੂ ਲੱਗਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਦੂਜੀ ਮਹਿਲਾ ਗੰਭੀਰ ਰੂਪ ਵਿਚ ਜ਼ਖਮੀ ਹੈ। ਇਸ ਦੇ ਇਲਾਵਾ ਹਮਲਾਵਾਰ ਨੇ ਜਿਹੜੇ ਦੋ ਲੋਕਾਂ ਦੀ ਕਾਰ ਚੋਰੀ ਕੀਤੀ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹਨ। ਬੈਂਕ ਅਤੇ ਸੈਲੂਨ ਸ਼ਾਪਿੰਗ ਸੈਂਟਰ ਦਾ ਹੀ ਹਿੱਸਾ ਹਨ।
ਸਜ਼ਾ-ਏ-ਮੌਤ ਦੇ ਫੈਸਲੇ ਮਗਰੋਂ ਪਰਵੇਜ਼ ਮੁਸ਼ੱਰਫ ਦਾ ਪਹਿਲਾ ਬਿਆਨ
NEXT STORY