ਮਾਨਤੋਵਾ (ਦਲਵੀਰ ਸਿੰਘ ਕੈਂਥ) ਗੁਰਦੁਆਰਾ ਸਿੰਘ ਸਭਾ ਸ਼ਹੀਦਾਂ,ਕਜਲਮਾਜੋਰੇ ਵੱਲੋਂ ਵੀਆਦਾਨਾ ਦੀ ਸੰਗਤ ਦੇ ਸਹਿਯੋਗ ਸਦਕਾ ਵੀਆਦਾਨਾ, ਮਾਨਤੋਵਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਭਾਈ ਜਗਦੇਵ ਸਿੰਘ ੳ ਅ ਜਮਾਤ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਲਈ ਉਹ ਪੈਰੂਜਾ ਜ਼ਿਲ੍ਹਾ ਤੋਂ 350 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚੇ ਹਨ। ਜ਼ਿਕਰਯੋਗ ਹੈ ਕਿ ਭਾਈ ਜਗਦੇਵ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਵੱਖ ਵੱਖ ਧਾਰਮਿਕ ਸਮਾਗਮਾਂ ਮੌਕੇ ਬੱਚਿਆਂ ਤੋਂ ੳ ਅ, ਪੈਂਤੀ ਅੱਖਰੀ ਸੁਣਦੇ ਹਨ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਗੁਰਮੁਖੀ ਲਿਖੇ ਸਕੂਲ ਬੈਗ ਵੰਡਦੇ ਹਨ ਤਾਂ ਜੋ ਇਟਲੀ 'ਚ ਵੱਸਦੇ ਬੱਚਿਆਂ ਨੂੰ ਊੜੇ ਅਤੇ ਜੂੜੇ ਨਾਲ ਜੋੜਿਆ ਜਾ ਸਕੇ ਅਤੇ ਆਪਣੀ ਬੋਲੀ ਨਾਲ ਉਹਨਾਂ ਦੀ ਗੰਢ ਹੋਰ ਵੀ ਪੀਡੀ ਹੋ ਸਕੇ।

ਨਗਰ ਕੀਰਤਨ ਮੌਕੇ ਸਜੇ ਦੀਵਾਨ ਵਿੱਚ ਉਹਨਾਂ ਵੱਲੋਂ ਬੱਚਿਆਂ ਨੂੰ ਗੁਰਮੁਖੀ ਸਿਖਾਉਣ ਵਾਲੀਆਂ ਭੈਣਾਂ ਨੂੰ ਵੀ ਗੁਰਮੁਖੀ ਲਿਖੇ ਸੁੰਦਰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਲਈ ਵੀ ਗੁਰਮੁਖੀ ਲਿਖਿਆ ਇੱਕ ਵੱਡ ਅਕਾਰੀ ਅਤੇ ਇੱਕ ਛੋਟਾ ਬੋਰਡ ਭੇਂਟ ਕੀਤਾ ਗਿਆ। ਭਾਈ ਸਾਹਿਬ ਵੱਲੋਂ ਬੱਚਿਆਂ ਲਈ ਕੀਤੇ ਜਾ ਰਹੇ ਇਸ ਉਦਮ ਉਪਰਾਲੇ ਦੀ ਸੰਗਤਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਗੁਰਮੁਖ ਸਿੰਘ ਜੌਹਲ ਦੇ ਕਵੀਸ਼ਰੀ ਜਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ।ਇਸ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀ ਭਰੀ। ਆਈਆਂ ਸਮੂਹ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟ੍ਰੇਨ ਨੇ ਬੱਸ ਨੂੰ ਮਾਰੀ ਜ਼ਬਰਦਸਤ ਟੱਕਰ ! 12 ਲੋਕਾਂ ਦੀ ਦਰਦਨਾਕ ਮੌਤ, ਢਾਕਾ 'ਚ ਸੋਗ ਦੀ ਲਹਿਰ
NEXT STORY