ਵਾਸ਼ਿੰਗਟਨ (ਬਿਊਰੋ): ਸੰਗੀਤ ਦੀ ਦੁਨੀਆ ਵਿਚ ਮਸ਼ਹੂਰ ਨਾਮ ਅਤੇ ਗ੍ਰੈਮੀ ਐਵਾਰਡ ਦੀਆਂ ਚਾਰ ਪ੍ਰਮੁੱਖ ਸ਼੍ਰੇਣੀਆਂ ਵਿਚ ਐਵਾਰਡ ਹਾਸਲ ਕਰਨ ਵਾਲੀ ਗਾਇਕਾ ਬਿਲੀ ਐਲਿਸ਼ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਯੂਜ਼ਰਜ਼ ਜ਼ਬਰਦਸਤ ਢੰਗ ਨਾਲ ਪ੍ਰਤੀਕਿਰਿਆਵਾਂ ਦੇ ਰਹੇ ਹਨ। ਅਸਲ ਵਿਚ ਇਹ ਵੀਡੀਓ ਇਕ ਲਾਈਵ ਪ੍ਰੋਗਰਾਮ ਦਾ ਹੈ ਜਿਸ ਵਿਚ ਬਿਲੀ ਨੇ ਸ਼ਰੇਆਮ ਸਾਰਿਆਂ ਸਾਹਮਣੇ ਇਕ-ਇਕ ਕਰ ਕੇ ਸਾਰੇ ਕੱਪੜੇ ਉਤਾਰ ਦਿੱਤੇ। ਇਸ ਤਰ੍ਹਾਂ ਉਹਨਾਂ ਨੇ 'ਬੌਡੀ ਸ਼ੇਮਿੰਗ' ਨੂੰ ਲੈ ਕੇ ਸਖਤ ਵਿਰੋਧ ਜ਼ਾਹਰ ਕੀਤਾ। ਆਪਣੇ ਇਸ ਲਾਈਵ ਪ੍ਰੋਗਰਾਮ ਵਿਚ ਬਿਲੀ ਨੇ ਕਿਹਾ,''ਮੇਰੀ ਬੌਡੀ ਸਿਰਫ ਮੇਰੀ ਹੈ ਅਤੇ ਮੈਂ ਇਸ ਨੂੰ ਆਪਣੇ ਹਿਸਾਬ ਨਾਲ ਰੱਖਾਂਗੀ। ਅਜਿਹੇ ਵਿਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।''
ਬਿਲੀ ਨੇ ਉਤਾਰੇ ਕੱਪੜੇ
ਬੀ.ਬੀ.ਸੀ. ਦੇ ਮੁਤਾਬਕ,''ਮਿਯਾਮੀ ਵਿਚ ਹੋਏ ਇਸ ਸ਼ੋਅ ਵਿਚ ਗਾਇਕਾ ਬਿਲੀ ਨੇ ਆਪਣੀ ਸ਼ਰਟ ਉਤਾਰੀ ਅਤੇ ਕਿਹਾ,''ਜੇਕਰ ਮੈਂ ਆਰਾਮਦਾਇਕ ਕੱਪੜੇ ਪਾਉਂਦੀ ਹਾਂ ਤਾਂ ਮੈਂ ਮਹਿਲਾ ਨਹੀਂ ਹਾਂ। ਜੇਕਰ ਮੈਂ ਕੱਪੜੇ ਉਤਾਰਦੀ ਹਾਂ ਤਾਂ ਮੇਰਾ ਚਰਿੱਤਰ ਠੀਕ ਨਹੀਂ ਹੈ। ਤੁਸੀਂ ਮੇਰੀ ਬੌਡੀ ਨੂੰ ਕਦੇ ਦੇਖਿਆ ਨਹੀਂ ਹੈ ਇਸ ਦੇ ਬਾਵਜੂਦ ਲੋਕ ਜੱਜ ਕਰਨਗੇ। ਆਖਿਰ ਇਹ ਹੱਕ ਉਹਨਾਂ ਨੂੰ ਕਿਸੇ ਨੇ ਦਿੱਤਾ ਹੈ। ਮੈਂ ਛੋਟੀ ਹਾਂ, ਮੋਟੀ ਹਾਂ, ਪਤਲੀ ਹਾਂ, ਜਿਸ ਤਰ੍ਹਾਂ ਦੀ ਵੀ ਹਾਂ, ਮੈਂ, ਮੈਂ ਹਾਂ।''
ਮੈਨੂੰ ਹਮੇਸ਼ਾ ਦੇਖਿਆ ਜਾ ਰਿਹਾ ਹੈ
ਬਿਲੀ ਨੇ ਅੱਗੇ ਕਿਹਾ,''ਮੇਰੇ ਸੰਗੀਤ ਨੂੰ ਲੈ ਕੇ ਤੁਹਾਡੀ ਕੋਈ ਰਾਏ ਹੋਵੇਗੀ, ਮੇਰੇ ਲਈ ਤੁਸੀਂ ਕੁਝ ਸੋਚਦੇ ਹੋਵੋਗੇ, ਮੇਰੇ ਕੱਪੜਿਆਂ, ਤੁਰਨ-ਫਿਰਨ 'ਤੇ ਕੁਮੈਂਟ ਕਰਦੇ ਹੋਵੋਗੇ, ਕਿਸੇ ਨੂੰ ਮੈਂ ਬਹੁਤ ਸੈਕਸੀ ਦਿੱਸਦੀ ਹਾਂ ਤਾਂ ਕਿਸੇ ਨੂੰ ਬੇਹੂਦਾ, ਕੁਝ ਲੋਕ ਇਸ ਗੱਲ ਨੂੰ ਲੈ ਕੇ ਦੂਜਿਆਂ ਨੂੰ ਸ਼ੇਮ (ਸ਼ਰਮਿੰਦਾ) ਕਰਦੇ ਹਨ । ਕੁਝ ਲੋਕ ਮੈਨੂੰ ਸ਼ੇਮ ਕਰਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਮੈਨੂੰ ਹਮੇਸ਼ਾ ਦੇਖਿਆ ਜਾ ਰਿਹਾ ਹੈ। ਤਾਂ ਤੁਹਾਡੀ ਜੱਜਮੈਂਟ, ਤੁਹਾਡੀ ਮੇਰੇ ਲਈ ਬਿਆਨਬਾਜ਼ੀ ਜੇਕਰ ਮੈਂ ਉਹਨਾਂ ਨੂੰ ਲੈ ਕੇ ਗੰਭੀਰ ਹੁੰਦੀ ਤਾਂ ਮੈਂ ਕਦੇ ਅੱਗੇ ਨਹੀਂ ਵੱਧ ਪਾਉਂਦੀ।''
ਬਿਲੀ ਨੇ ਅੱਗੇ ਕਿਹਾ,''ਜੇਕਰ ਮੈ ਜ਼ਿਆਦਾ ਕੱਪੜੇ ਪਾਵਾਂ ਤਾਂ ਇਸ ਨਾਲ ਕੀ ਸਾਬਤ ਹੁੰਦਾ ਹੈ? ਕੀ ਮੇਰੀ ਕੀਮਤ ਸਿਰਫ ਤੁਹਾਡੀ ਰਾਏ 'ਤੇ ਨਿਰਭਰ ਕਰਦੀ ਹੈ? ਕੀ ਮੇਰੇ ਬਾਰੇ ਵਿਚ ਮੇਰੀ ਖੁਦ ਦੀ ਰਾਏ ਮੇਰੀ ਜ਼ਿੰਮੇਵਾਰੀ ਨਹੀਂ ਹੈ?'' ਇਹਨਾਂ ਸਾਰੇ ਸਵਾਲਾਂ ਦੇ ਜ਼ਰੀਏ ਬਿਲੀ ਨੇ ਉਹਨਾਂ ਲੋਕਾਂ ਦੇ ਮੂੰਹ 'ਤੇ ਕਰਾਰਾ ਥੱਪੜ ਜੜਿਆ ਹੈ ਜੋ ਕਿ ਇਨਸਾਨ ਦੀ ਬੌਡੀ ਨੂੰ ਲੈ ਕੇ ਰਾਏ ਬਣਾਉਂਦੇ ਹਨ ਅਤੇ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਜੋ ਕਿ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਲੈ ਕੇ ਤਣਾਅ ਵਿਚ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖਬਰ- ਡਾਕਟਰ ਸਾਗਰਜੀਤ ਸਿੰਘ 'ਸਿੱਖ ਐਵਾਰਡ2020 ' ਨਾਲ ਸਨਮਾਨਤ
ਗੌਰਤਲਬ ਹੈ ਕਿ ਬਿਲੀ ਨੇ ਬੌਡੀ ਸ਼ੇਮਿੰਗ ਦੇ ਵਿਰੁੱਧ ਇਕ ਮੁਹਿੰਮ ਚਲਾਈ ਹੋਈ ਹੈ। ਬਿਲੀ ਦੁਨੀਆ ਦੀ ਸਭ ਤੋਂ ਨੌਜਵਾਨ ਗਾਇਕਾ ਹੈ ਜਿਹਨਾਂ ਨੇ ਗ੍ਰੈਮੀ ਐਵਾਰਡ ਦੀਆਂ ਚਾਰ ਪ੍ਰਮੁੱਖ ਸ਼੍ਰੇਣੀਆਂ ਵਿਚ ਐਵਾਰਡ ਹਾਸਲ ਕੀਤੇ ਹਨ। ਬਿਲੀ ਨੇ ਇਕ ਹੀ ਸਾਲ ਵਿਚ ਬੈਸਟ ਨਿਊ ਆਰਟੀਸਟ, ਰਿਕਾਰਡ ਆਫ ਦੀ ਯੀਅਰ, ਸੌਂਗ ਆਫ ਦੀ ਯੀਅਰ ਅਤੇ ਐਲਬਮ ਆਫੀ ਦੀ ਯੀਅਰ ਸ਼੍ਰੇਣੀ ਵਿਚ ਗ੍ਰੈਮੀ ਐਵਾਰਡ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਸੀ।
15 ਅਪ੍ਰੈਲ ਤਕ ਵਿਦੇਸ਼ੀ ਖਿਡਾਰੀ ਨਹੀਂ ਖੇਡ ਸਕਣਗੇ IPL, ਸਰਕਾਰ ਨੇ ਵੀਜ਼ੇ 'ਤੇ ਲਾਈ ਰੋਕ
NEXT STORY