ਲੰਡਨ /ਵਾਸ਼ਿੰਗਟਨ ਡੀ. ਸੀ. , (ਰਾਜ ਗੋਗਨਾ)— ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਸਾਗਰਜੀਤ ਸਿੰਘ ਇਕ ਸੇਵਾ ਭਾਵਨਾ ਵਾਲੀ ਧਾਰਮਿਕ ਸਖਸ਼ੀਅਤ ਹਨ। ਉਹ ਗੁਰੂਘਰਾਂ ਵਿੱਚ ਸੇਵਾ ਅਤੇ ਸੰਗਤਾਂ ਨੂੰ ਸਹਿਯੋਗ ਦੇਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਇਸੇ ਕਾਰਨ ਸਿੱਖ ਐਵਾਰਡ ਸੰਸਥਾ ਯੂ. ਕੇ. ਵੱਲੋਂ ਉਨ੍ਹਾਂ ਨੂੰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਜੋ ਸਮਾਗਮ ਦੁਬਈ ਵਿਖੇ ਕਰਵਾਇਆ ਗਿਆ । ਇੱਥੇ ਦੁਨੀਆ ਭਰ ਦੇ ਉੱਘੇ ਸਿੱਖਾਂ ਨੂੰ ਸਨਮਾਨਤ ਕੀਤਾ ਗਿਆ।
ਡਾ. ਸਾਗਰਜੀਤ ਸਿੰਘ ਨੇ ਫੋਨ ਵਾਰਤਾ ਰਾਹੀਂ ਦੱਸਿਆ ਕਿ ਇਹ ਮਾਣ ਉਨ੍ਹਾਂ ਨੂੰ ਪਾਕਿਸਤਾਨ ਦੇ ਸਿੱਖਾਂ ਅਤੇ ਨਾਨਕ ਨਾਮਲੇਵਾ ਸਮੂਹ ਸੰਗਤਾਂ ਦਾ ਸਨਮਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਤਾਂ ਸੰਗਤਾਂ ਦਾ ਇੱਕ ਸਰੋਤ ਬਣਿਆ ਹਾਂ, ਜਿਸ ਨੇ ਇਹ ਐਵਾਰਡ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਹੈ ਕਿ ਸੰਗਤਾਂ ਵਧ ਤੋਂ ਵਧ ਪਾਕਿਸਤਾਨ ਦੇ ਗੁਰੂਘਰਾਂ ਦੇ ਦਰਸ਼ਨਾਂ ਲਈ ਆਉਣ ਅਤੇ ਸਾਨੂੰ ਸੇਵਾ ਦਾ ਮੌਕਾ ਦੇਣ। ਅਸੀਂ ਹਮੇਸ਼ਾ ਹੀ ਸੰਗਤਾਂ ਦੀ ਸੇਵਾ ਲੋਚਦੇ ਹਾਂ। ਡਾ. ਸਾਗਰਜੀਤ ਸਿੰਘ ਨੇ ਐਵਾਰਡ ਪ੍ਰਾਪਤ ਕਰਕੇ ਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਸਿੱਖ ਐਵਾਰਡ ਸੰਸਥਾ ਦਾ ਧੰਨਵਾਦ ਕੀਤਾ।
ਡਾ. ਸਾਗਰਜੀਤ ਸਿੰਘ ਨੂੰ ਇਸ ਐਵਾਰਡ ਤੇ ਵਧਾਈ ਦੇਣ ਵਾਲਿਆਂ 'ਚ ਗਿਆਨੀ ਰਾਮ ਸਿੰਘ ਪ੍ਰਧਾਨ ਸਿੱਖ ਸੇਵਾ ਸੁਸਾਇਟੀ ਪਾਕਿਸਤਾਨ, ਰਮੇਸ਼ ਸਿੰਘ ਖਾਲਸਾ ਪਾਕਿਸਤਾਨ ਸਿੱਖ ਕੌਂਸਲ ਦੇ ਸਰਪ੍ਰਸਤ, ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ, ਬਲਜਿੰਦਰ ਸਿੰਘ ਸ਼ੰਮੀ ਚੇਅਰਮੈਨ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ, ਰਮੇਸ਼ ਸਿੰਘ ਅਰੋੜਾ ਮੈਂਬਰ ਨੈਸ਼ਨਲ ਐਸੰਬਲੀ ਪਾਕਿਸਤਾਨ, ਬਖਸ਼ੀਸ਼ ਸਿੰਘ ਪ੍ਰਧਾਨ ਅੰਤਰ-ਰਾਸ਼ਟਰੀ ਸਿੱਖ ਕੌਂਸਲ ਆਦਿ ਦੇ ਨਾਂ ਸ਼ਾਮਲ ਹਨ।
ਇਟਲੀ 'ਚ ਕੋਰੋਨਾ ਕਾਰਨ 827 ਮੌਤਾਂ, ਭਾਰਤੀਆਂ ਲਈ ਜਾਵੇਗੀ ਮੈਡੀਕਲ ਟੀਮ
NEXT STORY