ਵਾਸ਼ਿੰਗਟਨ/ਸੈਕਰਾਮੈਂਟੋ (ਰਾਜ ਗੋਗਨਾ): ਬੀਤੇ ਦਿਨ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਦੇ 700 ਤੋਂ ਵੱਧ ਲੋਕ ਗੁਰੂ ਨਾਨਕ ਦੇਵ ਜੀ ਦੀ ਦਸਤਾਵੇਜ਼ੀ ਫਿਲਮ ਦਾ ਪ੍ਰੀਮੀਅਰ ਸ਼ੋਅ ਦੇਖਣ ਲਈ ਆਏ ਜੋ ਕਿ ਨੈਸ਼ਨਲ ਸਿੱਖ ਕੈਂਪੇਨ ਦੀ ਸਥਾਨਕ ਟੀਮ ਦੁਆਰਾ ਆਯੋਜਿਤ ਕੀਤਾ ਗਿਆ ਸੀ। ਮਿਰਾਜ ਬੈਂਕੂਅਟ ਹਾਲ ਦੇ ਮਾਲਕਾਂ ਨੇ ਸਿੱਖ ਧਰਮ ਦੇ ਬਾਨੀ ਦੇ ਜੀਵਨ ਅਤੇ ਵਿਰਾਸਤ ਬਾਰੇ ਬਣੀ ਇਸ ਫ਼ਿਲਮ ਲਈ ਆਪਣੇ ਦਰਵਾਜ਼ੇ ਅਤੇ ਦਿਲ ਖੋਲ੍ਹ ਦਿੱਤੇ।
ਇੱਥੇ ਇੱਕ ਤਿਉਹਾਰ ਵਰਗਾ ਮਾਹੌਲ ਸੀ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੇ ਪਕਵਾਨਾਂ ਅਤੇ ਮਿਠਾਈਆਂ ਨਾਲ ਸਵਾਗਤ ਕੀਤਾ ਗਿਆ ਅਤੇ ਸਾਰੇ ਹਾਜ਼ਰ ਲੋਕਾਂ ਲਈ ਸ਼ੋਅ ਦੇ ਬਾਅਦ ਮੁਫਤ ਡਿਨਰ ਦਿੱਤਾ ਗਿਆ।
ਇਹ ਫਿਲਮ ਆਟੂਰ ਪ੍ਰੋਡਕਸ਼ਨਜ਼ ਦੁਆਰਾ ਬਣਾਈ ਗਈ ਹੈ ਅਤੇ ਇਹ ਪੀਬੀਐਸ ਚੈਨਲ ਦੁਆਰਾ ਪੂਰੇ ਅਮਰੀਕਾ ਦੇ 200 ਟੀ.ਵੀ ਸਟੇਸ਼ਨਾਂ 'ਤੇ ਪ੍ਰਦਰਸ਼ਿਤ ਕੀਤੀ ਜਾਵੇਗੀ।
ਨੈਸ਼ਨਲ ਸਿੱਖ ਮੁਹਿੰਮ ਨੇ ਇਸ ਡਾਕੂਮੈਂਟਰੀ ਨੂੰ ਬਣਾਉਣ ਵਿਚ ਸਹਾਇਤਾ ਕੀਤੀ ਹੈ। ਸੈਕਰਾਮੈਂਟੋ ਦੇ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਨੇਤਾਵਾਂ, ਚੁਣੇ ਹੋਏ ਨੁਮਾਇੰਦਿਆਂ ਅਤੇ ਪੁਲਿਸ ਅਧਿਕਾਰੀਆਂ ਦਾ ਪ੍ਰਭਾਵਸ਼ਾਲੀ ਪੈਨਲ ਇਕੱਠਾ ਕੀਤਾ ਗਿਆ ਸੀ।
ਫਿਲਮ ਦੇ ਖ਼ਤਮ ਹੋਣ 'ਤੇ ਦਰਸ਼ਕਾਂ ਵੱਲੋਂ ਤਾਲੀਆਂ ਦੀ ਗੂੰਜ ਨਾਲ ਇਸ ਬਾਰੇ ਪ੍ਰਸ਼ੰਸਾ ਜ਼ਾਹਿਰ ਕੀਤੀ ਗਈ ਅਤੇ ਲੋਕਾਂ ਨੇ ਫਿਲਮ ਨਿਰਮਾਤਾ ਜੈਰਲਡ ਕ੍ਰੇਲ ਨੂੰ ਉਸਦੇ ਕਲਾਤਮਕ ਯੋਗਦਾਨ ਲਈ ਧੰਨਵਾਦ ਕਰਨ ਲਈ ਘੇਰ ਲਿਆ।ਐਨਐਸਸੀ ਦੇ ਬੋਰਡ ਮੈਂਬਰ ਡਾ: ਲਖਵਿੰਦਰ ਸਿੰਘ ਰੰਧਾਵਾ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਕਿਹਾ, “ਇਹ ਦਸਤਾਵੇਜ਼ੀ ਕਮਿਯੂਨਿਟੀ ਮੈਂਬਰਾਂ ਦੇ ਸਹਿਯੋਗ ਨਾਲ ਬਣਾਈ ਗਈ ਹੈ ਅਤੇ ਇਹ ਸ਼ਾਨਦਾਰ ਨਤੀਜਾ ਹੈ। ਅਸੀਂ ਫਿਲਮ ਨਿਰਮਾਤਾਵਾਂ ਦੀ ਉਨ੍ਹਾਂ ਦੀ ਸਖਤ ਮਿਹਨਤ ਅਤੇ ਗੁਰੂ ਨਾਨਕ ਦੇਵ ਜੀ ਦੀ ਕਥਾ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਪੇਸ਼ ਕਰਨ ਲਈ ਤਹਿ ਦਿਲੋਂ ਧੰਨਵਾਦੀ ਹਾਂ। ਇਹ ਤੇਜ਼ ਰਫਤਾਰ ਨਾਲ ਭਰੀ ਕਹਾਣੀ ਹੈ ਅਤੇ ਕੋਈ ਇਕ ਸਕਿੰਟ ਲਈ ਵੀ ਬੋਰ ਨਹੀਂ ਮਹਿਸੂਸ ਕਰਦਾ। ”
ਆਉਟੂਰ ਪ੍ਰੋਡਕਸ਼ਨਜ਼ ਨੂੰ ਇਸ ਫਿਲਮ ਲਈ ਪਿਛਲੇ ਸਾਲ ਲਾਸ ਏਂਜਲਸ ਦੇ ਜਾਗਰੂਕਤਾ ਫਿਲਮ ਫੈਸਟੀਵਲ ਵਿਖੇ ‘ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ ਹੈ। ਨੈਸ਼ਨਲ ਸਿੱਖ ਮੁਹਿੰਮ ਦੇ ਸੀਨੀਅਰ ਸਲਾਹਕਾਰ ਡਾ. ਰਾਜਵੰਤ ਸਿੰਘ ਨੇ ਕਿਹਾ, ਇਹ ਦਸਤਾਵੇਜ਼ੀ ਮੁੱਖ ਤੌਰ 'ਤੇ ਪੱਛਮੀ ਦਰਸ਼ਕਾਂ ਲਈ ਬਣਾਈ ਗਈ ਹੈ ਕਿਉਂਕਿ ਅਮਰੀਕਾ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿਚ ਗੁਰੂ ਨਾਨਕ ਦੇਵ ਬਾਰੇ ਪੂਰੀ ਅਣਜਾਣਤਾ ਹੈ।ਸਮਾਗਮ ਦੇ ਪ੍ਰਬੰਧਕ ਵਿਚੋਂ ਇਕ, ਡਾ: ਰਵਨੀਤ ਕੌਰ ਢਿੱਲੋਂ ਨੇ ਕਿਹਾ, “ਅਸੀਂ ਭਾਈਚਾਰੇ ਦੇ ਹੁੰਗਾਰੇ ਤੋਂ ਖੁਸ਼ ਹਾਂ। ਮੈਂ ਪ੍ਰਭਾਵਿਤ ਹੋਈ ਹਾਂ ਕਿ ਕਿਵੇਂ ਛੋਟੇ ਬੱਚਿਆਂ ਨੇ ਵੀ ਇਸ ਫਿਲਮ ਨੂੰ ਬਹੁਤ ਧਿਆਨ ਨਾਲ ਵੇਖਿਆ। ਇਹ ਦਰਸਾਉਂਦੀ ਹੈ ਕਿ ਹਰ ਉਮਰ ਦੇ ਸਮੂਹਾਂ ਵਿਚ ਇਸ ਫਿਲਮ ਬਾਰੇ ਦਿਲਚਸਪੀ ਹੈ।
ਉਹਨਾ ਨੇ ਅੱਗੇ ਕਿਹਾ,“ਇਹ ਫਿਲਮ ਸਾਨੂੰ ਦੂਸਰੇ ਭਾਈਚਾਰਿਆਂ ਤੱਕ ਪਹੁੰਚਣ ਅਤੇ ਸੰਵਾਦ ਸ਼ੁਰੂ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਗੈਰ-ਸਿੱਖ ਸਰੋਤਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਇਸ ਫ਼ਿਲਮ ਰਾਹੀਂ ਬਹੁਤ ਹੀ ਸਤਕਾਰ ਨਾਲ ਸਵੀਕਾਰ ਕੀਤਾ ਹੈ।'' ਕੋਹਿਨੂਰ ਕਲੱਬ ਦੇ ਮੁਖੀ ਅਤੇ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ, ਡਾ: ਪਰਮ ਰੰਧਾਵਾ ਨੇ ਕਿਹਾ, “ਦਸਤਾਵੇਜ਼ੀ ਫ਼ਿਲਮ ਲੋਕਾਂ ਦੀਆਂ ਉਮੀਦਾਂ ਨੂੰ ਪਾਰ ਕਰ ਗਈ ਹੈ। ਇਹ ਬਹੁਤ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਹੈ ਅਤੇ ਇਹ ਹਰ ਇਕ ਦੇ ਦਿਲ ਨੂੰ ਆਕਰਸ਼ਤ ਕਰਦੀ ਹੈ। ਇਹ ਸਕ੍ਰੀਨਿੰਗ ਵਿੱਚ ਸ਼ਾਮਲ ਹੋਏ ਮਹਿਮਾਨਾਂ ਦੇ ਹੁੰਗਾਰੇ ਤੋਂ ਸਪਸ਼ਟ ਹੋਇਆ ਹੈ।''
ਇਕ ਈਸਾਈ ਆਗੂ ਵਰਜਿਲ ਨੈਲਸਨ ਨੇ ਕਿਹਾ, “ਮੇਰੇ ਲਈ ਇਹ ਦਸਤਾਵੇਜ਼ੀ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਅਸਲ ਜੀਵਣ ਦੀ ਗਵਾਹੀ ਹੈ। ਇਸ ਨਾਲ ਬਹੁਤ ਸਾਰੇ ਭਾਈਚਾਰੇ ਇਕੱਠੇ ਹੋ ਸਕਦੇ ਹਨ। ”
ਸਟੈਨਫੋਰਡ ਯੂਨੀਵਰਸਿਟੀ ਦੇ ਵਿਦਿਆਰਥੀ ਜੇ ਜੇ ਸਿੰਘ ਕਪੂਰ ਅਤੇ ਜਿਸ ਨੇ ਫਿਲਮ ਵਿਚ ਭੂਮਿਕਾ ਨਿਭਾਈ ਹੈ, ਨੇ ਦਸਤਾਵੇਜ਼ੀ ਤੋਂ ਆਪਣੀ ਸਿਖਲਾਈ ਬਿਆਨ ਕੀਤੀ, “ਇਹ ਫਿਲਮ ਸਾਡੇ ਬਾਰੇ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾ ਇੱਕ ਜਵਾਨ ਵਿਅਕਤੀ ਵਜੋਂ ਅਰੰਭ ਕੀਤੀ ਅਤੇ ਇਹ ਸ਼ਕਤੀਸ਼ਾਲੀ ਸ਼ੰਦੇਸ਼ ਮਿਲਦਾ ਹੈ ਕਿ ਉਹ ਕਿਵੇਂ ਇੱਕ ਜਵਾਨ ਵਿਅਕਤੀ ਦੇ ਤੌਰ 'ਤੇ ਬਹੁਤ ਕੁਝ ਕਰ ਸਕੇ ਅਤੇ ਅਸੀਂ ਵੀ ਇੰਝ ਹੀ ਕਰ ਸਕਦੇ ਹਾਂ।'' ਸ਼ੈਰਿਫ ਵਿਭਾਗ ਦੇ ਕਪਤਾਨ ਜੇਮਜ਼ ਬਾਰਨਜ਼ ਨੇ ਕਿਹਾ, “ਇਸ ਫਿਲਮ ਦਾ ਸੰਦੇਸ਼ ਮੇਰੇ ਲਈ ਪ੍ਰੇਰਨਾ ਮਈ ਹੈ ਕਿ ਆਪਣੇ ਆਪ ਬਾਰੇ ਸੋਚਣ ਤੋਂ ਪਹਿਲਾਂ ਦੂਜਿਆਂ ਬਾਰੇ ਸੋਚੋ। ਪੁਲਿਸ ਅਧਿਕਾਰੀ ਹੋਣ ਦੇ ਨਾਤੇ ਇਹ ਬਹੁਤ ਸਿੱਖਣ ਵਾਲੀ ਫ਼ਿਲਮ ਸੀ। ਇਹ ਸਮਾਜ ਵਿਚ ਸਮਝ ਪੈਦਾ ਕਰਨ ਵਿਚ ਮਦਦਗਾਰ ਹੋਵੇਗੀ।”
430,000 ਹਜ਼ਾਰ ਡਾਲਰ ਵਿਚ ਬਣੀ ਇਸ ਫ਼ਿਲਮ ਨੂੰ ਬਣਾਉਣ ਲਈ ਪੂਰੇ ਅਮਰੀਕਾ ਤੋਂ ਬਹੁਤ ਸਾਰੇ ਵਿਅਕਤੀਆਂ ਅਤੇ ਭਾਰਤ ਤੋਂ ਕੁਝ ਵਿਅਕਤੀਆਂ ਨੇ ਵੱਡਮੁਲਾ ਯੋਗਦਾਨ ਪਾਇਆ ਹੈ।
ਬ੍ਰਿਸਬੇਨ : ਇਪਸਾ ਵੱਲੋਂ ਗੀਤਕਾਰ ਮੰਗਲ ਹਠੂਰ ਦਾ ਸਨਮਾਨ, ਕਿਤਾਬ ਕੀਤੀ ਲੋਕ ਅਰਪਣ
NEXT STORY