ਇੰਟਰਨੈਸ਼ਨਲ ਡੈਸਕ : ਅਮਰੀਕਾ ’ਚ ਫਲੋਰੀਡਾ ਦੇ ਇਕ ਸਮੁੰਦਰੀ ਤੱਟ ’ਤੇ ਆਪਣੇ ਬੱਚੇ ਨੂੰ ਡੁੱਬਣ ਤੋਂ ਬਚਾਉਂਦਿਆਂ ਆਂਧਰਾ ਪ੍ਰਦੇਸ਼ ਦੇ 42 ਸਾਲਾ ਸਾਫਟਵੇਅਰ ਇੰਜੀਨੀਅਰ ਪੀ. ਵੈਂਕਟ ਰਾਜੇਸ਼ ਕੁਮਾਰ ਸਮੁੰਦਰ ’ਚ ਡੁੱਬ ਗਿਆ। ਉਸ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜੇਸ਼ ਦੇ ਛੋਟੇ ਭਰਾ ਪੀ. ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦਾ ਐਤਵਾਰ ਸਵੇਰੇ ਕਰੀਬ 4.30 ਵਜੇ ਦਿਹਾਂਤ ਹੋ ਗਿਆ। ਰਾਜੇਸ਼ ਮੂਲ ਰੂਪ ਵਿਚ ਰਾਜ ਦੇ ਬਾਪਟਲਾ ਜ਼ਿਲ੍ਹੇ ਦੇ ਅਡੰਕੀ ਮੰਡਲ ਦਾ ਰਹਿਣ ਵਾਲਾ ਸੀ ਅਤੇ ਅਮਰੀਕਾ ਵਿਚ ਇਕ ਸਟਾਰਟਅੱਪ ਕੰਪਨੀ ਵਿਚ ਕੰਮ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ
ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਕੁਮਾਰ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਰਾਜੇਸ਼ ਦੇ ਭਰਾ ਮੁਤਾਬਕ 4 ਜੁਲਾਈ ਨੂੰ ਅਮਰੀਕਾ ਦੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਾਜੇਸ਼ ਅਤੇ ਉਸ ਦਾ ਪਰਿਵਾਰ ਫਲੋਰੀਡਾ ਦੇ ਜੈਕਸਨਵਿਲੇ ਬੀਚ ’ਤੇ ਗਿਆ ਸੀ, ਉਥੇ ਰਾਜੇਸ਼ ਨੇ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਤੇਜ਼ ਸਮੁੰਦਰ 'ਚ ਛਾਲ ਮਾਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)
ਉਸ ਨੇ ਦੱਸਿਆ ਕਿ ਰਾਜੇਸ਼ ਆਪਣੇ ਬੇਟੇ ਨੂੰ ਬਚਾ ਕੇ ਕੰਢੇ ’ਤੇ ਲਿਆਉਣ 'ਚ ਕਾਮਯਾਬ ਰਿਹਾ ਪਰ ਉਦੋਂ ਹੀ ਪਿੱਛੇ ਤੋਂ ਤੇਜ਼ ਸਮੁੰਦਰੀ ਲਹਿਰ ਆਈ, ਜਿਸ 'ਚ ਰਾਜੇਸ਼ ਵਹਿ ਗਿਆ। ਵਿਜੇ ਨੇ ਦੱਸਿਆ ਕਿ ਰਾਜੇਸ਼ ਨੂੰ ਸਮੁੰਦਰ 'ਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ।
ਰੂਸ ਦੇ ਮਿਜ਼ਾਈਲ ਹਮਲੇ ’ਚ ਜ਼ਖ਼ਮੀ ਪੁਰਸਕਾਰ ਜੇਤੂ ਯੂਕ੍ਰੇਨੀ ਲੇਖਿਕਾ ਦੀ ਮੌਤ
NEXT STORY