ਵਾਸ਼ਿੰਗਟਨ-ਅਮਰੀਕਾ ਪਿਛਲੇ ਸਾਲ ਤਾਲਿਬਾਨ ਨਾਲ ਹੋਏ ਸ਼ਾਂਤੀ ਸਮਝੌਤੇ ਦੀ ਸਮੀਖਿਆ ਕਰੇਗਾ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਨੇ ਅਫਗਾਨਿਸਤਾਨ ’ਚ ਆਪਣੇ ਹਮਰੁਤਬਾ ਨੂੰ ਫੋਨ ਕਰ ਕੇ ਇਸ ਦੇ ਬਾਰੇ ’ਚ ਜਾਣਕਾਰੀ ਦਿੱਤੀ ਹੈ। ਵ੍ਹਾਈਟ ਹਾਊਸ ਦੇ ਬਿਆਨ ਮੁਤਾਬਕ ਰਾਸ਼ਟਰਪਤੀ ਜੋ ਬਾਈਡੇਨ ਦਾ ਪ੍ਰਸ਼ਾਸਨ ਇਸ ਗੱਲ ਦਾ ਵੀ ਮੁਲਾਂਕਣ ਕਰੇਗਾ ਕਿ ਅੱਤਵਾਦੀ ਸੰਗਠਨ ਤਾਲਿਬਾਨ ਅਫਗਾਨ ਸ਼ਾਂਤੀ ਸਮਝੌਤੇ ਤਹਿਤ ਹਿੰਸਾ ’ਚ ਕਮੀ ਲਿਆ ਰਿਹਾ ਹੈ ਜਾਂ ਨਹੀਂ। ਅਫਗਾਨਿਸਤਨ ’ਚ ਸਾਲ 2001 ਤੋਂ ਜਾਰੀ ਸੰਘਰਸ਼ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ’ਚ ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਫਰਵਰੀ ’ਚ ਤਾਲਿਬਾਨ ਨਾਲ ਸ਼ਾਂਤੀ ਸਮਝੌਤਾ ਕੀਤਾ ਸੀ।
ਇਹ ਵੀ ਪੜ੍ਹੋ -ਇਰਾਕ ’ਚ IS ਦੇ ਆਤਮਘਾਤੀ ਹਮਲੇ ’ਚ 11 ਲੋਕਾਂ ਦੀ ਮੌਤ ਤੇ 12 ਜ਼ਖਮੀ
ਅਮਰੀਕੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੁਲਾਰਨ ਐਮਿਲੀ ਹਾਰਨ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਮਦੁੱਲਾ ਮਾਹਿਬ ਨਾਲ ਗੱਲਬਾਤ ’ਚ ਸਲਿਵਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਮਰੀਕਾ ਸ਼ਾਂਤੀ ਪ੍ਰਤੀਕਿਰਿਆਵਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਕਿ ਤਾਲਿਬਾਨ ਆਪਣੀ ਵਚਨਬੱਧਤਾਵਾਂ ਨੂੰ ਪੂਰਾ ਕਰ ਰਿਹਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ -ਅਮਰੀਕਾ ਨੇ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਵਿਰੁੱਧ ਰੂਸ ਦੀ ਸਖਤ ਕਾਰਵਾਈ ਦੀ ਕੀਤੀ ਨਿੰਦਾ
ਤਾਲਿਬਾਨ ਨੇ ਇਸ ਸਮਝੌਤੇ ਤਹਿਤ ਅਫਗਾਨਿਸਤਾਨ ਤੋਂ ਅਮਰੀਕੀ ਦਸਤਿਆਂ ਦੀ ਵਾਪਸੀ ਦੇ ਬਦਲੇ ਸੁਰੱਖਿਆ ਦੀ ਗਾਰੰਟੀ ਦਿੱਤੀ ਸੀ। ਨਾਲ ਹੀ ਉਹ ਅਫਗਾਨ ਸਰਕਾਰ ਨਾਲ ਸਿੱਧੀ ਸ਼ਾਂਤੀ ਗੱਲਬਾਤ ਸ਼ੁਰੂ ਕਰਨ ’ਤੇ ਵੀ ਸਹਿਮਤ ਹੋਇਆ ਸੀ। ਅਫਗਾਨਿਸਤਾਨ ’ਚ 2001 ਤੋਂ ਮੌਜੂਦ ਅਮਰੀਕੀ ਫੌਜ ਦੀ ਗਿਣਤੀ ਪਿਛਲੇ ਹਫਤੇ ਘਟਾ ਕੇ ਸਭ ਤੋਂ ਘੱਟ 2500 ਕਰ ਦਿੱਤੀ ਗਈ ਸੀ ਪਰ ਇਸ ਤੋਂ ਬਾਅਦ ਵੀ ਉੱਥੇ ਹਿੰਸਕ ਘਟਨਾਵਾਂ ਵਧੀਆਂ ਹਨ।
ਇਹ ਵੀ ਪੜ੍ਹੋ -ਮਿਸ਼ੀਗਨ ਦੇ ਵਿਅਕਤੀ ਨੇ ਜਿੱਤੀ '1 ਅਰਬ ਡਾਲਰ ਦੀ ਲਾਟਰੀ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਰਾਕ ’ਚ IS ਦੇ ਆਤਮਘਾਤੀ ਹਮਲੇ ’ਚ 11 ਲੋਕਾਂ ਦੀ ਮੌਤ ਤੇ 12 ਜ਼ਖਮੀ
NEXT STORY