ਬਗਦਾਦ-ਇਰਾਕ ’ਚ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਦੇ ਹਮਲੇ ’ਚ ਹਸ਼ਦ ਸ਼ਾਬੀ ਫੋਰਸ ਦੇ ਮਰਨ ਵਾਲੇ ਮੈਂਬਰਾਂ ਦੀ ਗਿਣਤੀ 11 ਹੋ ਗਈ ਹੈ। ਇਹ ਹਮਲਾ ਸਲਾਹੁਦੀਨ ਸੂਬੇ ’ਚ ਹੋਇਆ। ਸ਼ਨੀਵਾਰ ਨੂੰ ਇਸਲਾਮਿਕ ਸਟੇਟ ਦੇ ਆਤਮਘਾਤੀ ਦਸਤੇ ਨੇ ਇਕ ਚੈੱਕਪੋਸਟ ’ਤੇ ਕਬਜ਼ਾ ਕਰਨ ਲਈ ਇਹ ਹਮਲਾ ਕੀਤਾ ਸੀ। ਹਸ਼ਦ ਸ਼ਾਬੀ ਫੋਰਸ ਨੇ ਉਸ ਦਾ ਵਿਰੋਧ ਕੀਤਾ। ਇਸ ਹਮਲੇ ’ਚ 12 ਲੋਕ ਜ਼ਖਮੀ ਵੀ ਹੋਏ ਹਨ। ਮਰਨ ਵਾਲੇ ਹਸ਼ਦ ਸ਼ਾਬੀ ਦਾ ਇਕ ਕਮਾਂਡਰ ਵੀ ਹੈ। ਇਸ ਤੋਂ ਪਹਿਲਾਂ ਇਰਾਕ ’ਚ ਦੋ ਆਤਮਘਾਤੀ ਬੰਬ ਧਮਾਕੇ ਵੀ ਹੋਏ ਸਨ।
ਇਹ ਵੀ ਪੜ੍ਹੋ -ਅਮਰੀਕਾ ਨੇ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਵਿਰੁੱਧ ਰੂਸ ਦੀ ਸਖਤ ਕਾਰਵਾਈ ਦੀ ਕੀਤੀ ਨਿੰਦਾ
ਸੀਰੀਆ ਅਤੇ ਇਰਾਕ ’ਚ ਕਾਫੀ ਸਰਗਰਮ ਹੈ ਆਈ.ਐੱਸ.
ਅਬੂ ਬਕਰ ਅਲ ਬਗਦਾਦੀ ਵੱਲੋਂ ਸਥਾਪਿਤ ਆਈ.ਐੱਸ. ਸੰਗਠਨ ਸੀਰੀਆ ਅਤੇ ਇਰਾਕ ’ਚ ਕਾਫੀ ਸਰਗਰਮ ਹਨ। ਇਸ ਸੰਗਠਨ ਦਾ ਉਦੇਸ਼ ਪੂਰੇ ਵਿਸ਼ਵ ’ਚ ਇਸਲਾਮੀਕਰਣ ਕਰਨਾ ਅਤੇ ਅੱਤਵਾਦੀ ਹਰਕਤਾਂ ਨਾਲ ਦਹਿਸ਼ਤ ਫੈਲਾਉਣਾ ਹੈ। ਦੁਨੀਆ ਦੇ ਸਾਰੇ ਮੁਲਕਾਂ ’ਚ ਸ਼ਰੀਆ ਕਾਨੂੰਨ ਨੂੰ ਲਾਗੂ ਕਰਨਾ ਹੈ। ਇਸ ਸੰਗਠਨ ’ਚ ਖਤਰਨਾਕ ਆਤਮਘਾਤੀ ਗਰੁੱਪ ਵੀ ਹਨ। ਸ਼ੁਰੂਆਤੀ ਦਿਨਾਂ ’ਚ ਇਸ ਸੰਗਠਨ ਨੂੰ ਅਲ ਕਾਇਦਾ ਦਾ ਸਮਰਥਨ ਪ੍ਰਾਪਤ ਸੀ। ਇਹ ਅੱਤਵਾਦੀ ਸੰਗਠਨ ਹਾਈਟੇਕ ਅਤੇ ਟੈਕਸੇਵੀ ਹੈ। ਅਮਰੀਕੀ ਫੌਜ ਵੱਲੋਂ ਇਰਾਕ ਦੇ ਸ਼ਾਸਕ ਸੱਦਾਮ ਹੁਸੈਨ ਦੀ ਮੌਤ ਤੋਂ ਬਾਅਦ ਇਥੇ ਆਈ.ਐੱਸ. ਸੰਗਠਨ ਕਾਫੀ ਸਰਗਰਮ ਹੈ।
ਇਹ ਵੀ ਪੜ੍ਹੋ -ਮਿਸ਼ੀਗਨ ਦੇ ਵਿਅਕਤੀ ਨੇ ਜਿੱਤੀ '1 ਅਰਬ ਡਾਲਰ ਦੀ ਲਾਟਰੀ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ਨੇ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਵਿਰੁੱਧ ਰੂਸ ਦੀ ਸਖਤ ਕਾਰਵਾਈ ਦੀ ਕੀਤੀ ਨਿੰਦਾ
NEXT STORY