ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੀ ਡੈਮੋਕ੍ਰੈਟਿਕ ਸਾਂਸਦ ਕਮਲਾ ਹੈਰਿਸ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਦਾ ਜਨਵਰੀ ਵਿਚ ਐਲਾਨ ਕਰਨ ਦੇ ਬਾਅਦ ਤੋਂ ਹੁਣ ਤੱਕ 2.3 ਕਰੋੜ ਡਾਲਰ ਜੁਟਾਏ ਹਨ। ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਦੇ 20 ਤੋਂ ਵੱਧ ਦਾਅਵੇਦਾਰਾਂ ਵਿਚੋਂ ਇਕ ਹੈਰਿਸ ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਜੋ ਬਿਡੇਨ ਨੂੰ ਸਖਤ ਟੱਕਰ ਦੇ ਰਹੀ ਹੈ। ਖਾਸ ਕਰ ਕੇ ਹਾਲ ਹੀ ਵਿਚ ਹੋਈ ਪਹਿਲੀ ਪ੍ਰਾਇਮਰੀ ਚਰਚਾ ਦੌਰਾਨ ਪ੍ਰਭਾਵੀ ਤਰੀਕੇ ਨਾਲ ਆਪਣੀ ਰਾਏ ਰੱਖਣ ਦੇ ਬਾਅਦ ਤੋਂ।
ਰਾਸ਼ਟਰਪਤੀ ਚੋਣਾਂ ਲਈ ਹੈਰਿਸ ਦੀ ਮੁਹਿੰਮ ਨੇ 2019 ਦੀ ਦੂਜੀ ਤਿਮਾਹੀ ਵਿਚ 2 ਲੱਖ 79 ਹਜ਼ਾਰ ਤੋਂ ਵੱਧ ਲੋਕਾਂ ਤੋਂ ਕਰੀਬ 1.2 ਕਰੋੜ ਡਾਲਰ ਜੁਟਾਏ। ਉਨ੍ਹਾਂ ਨੇ ਇਸ ਮੁਹਿੰਮ ਦੇ ਤਹਿਤ ਹੁਣ ਤੱਕ 2.3 ਕਰੋੜ ਡਾਲਰ ਇਕੱਠੇ ਕੀਤੇ ਹਨ। ਦੂਜੀ ਤਿਮਾਹੀ ਦੌਰਾਨ ਹੈਰਿਸ ਦੀ ਮੁਹਿੰਮ ਵਿਚ ਲੱਗਭਗ ਡੇਢ ਲੱਖ ਨਵੇਂ ਦਾਨੀਆਂ ਨੇ ਯੋਗਦਾਨ ਦਿੱਤਾ ਹੈ। ਮੁਹਿੰਮ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਹੈਰਿਸ ਨੇ ਆਪਣੇ ਡਿਜੀਟਲ ਪ੍ਰੋਗਰਾਮ ਜ਼ਰੀਏ ਹੀ 70 ਲੱਖ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਜੁਟਾ ਲਈ ਹੈ।
ਮਰਿਅਮ ਨਵਾਜ਼ ਵੱਲੋਂ ਪੀ.ਐੱਮ. ਇਮਰਾਨ ਖਾਨ ਦੇ ਅਸਤੀਫੇ ਦੀ ਮੰਗ
NEXT STORY