ਬੀਜਿੰਗ-ਕੋਰੋਨਾ ਵਾਇਰਸ ਦੀ ਸ਼ੁਰੂਆਤ ਦੇ ਸੰਬੰਧ 'ਚ ਅਮਰੀਕਾ ਨੇ ਇਕ ਵਾਰ ਫਿਰ ਤੋਂ ਚੀਨ 'ਤੇ ਦਬਾਅ ਬਣਾਇਆ ਹੈ। ਕੋਰੋਨਾ ਵਾਇਰਸ 'ਤੇ ਵ੍ਹਾਈਟ ਹਾਊਸ ਦੇ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਦੁਨੀਆ ਨੂੰ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਦਾ ਪਤਾ ਲਾਉਣ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਯਕੀਨੀ ਜਵਾਬ ਤੱਕ ਪਹੁੰਚਾਉਣ ਲਈ ਹੋਰ ਵੀ ਕੋਸ਼ਿਸ਼ ਕਰਨ ਦੀ ਲੋੜ ਹੈ। ਐਂਡੀ ਸਲੈਵਿਟ ਨੇ ਇਕ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ ਸਾਨੂੰ ਇਸ ਮਹਾਮਾਰੀ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ ਅਤੇ ਚੀਨ ਨੂੰ ਇਸ ਦੇ ਲਈ ਪੂਰੀ ਪਾਰਦਰਸ਼ੀ ਪ੍ਰਕਿਰਿਆ ਅਪਣਾਉਣੀ ਪਵੇਗੀ।
ਇਹ ਵੀ ਪੜ੍ਹੋ-ਲੰਬੀ ਉਮਰ, ਤੰਦਰੁਸਤੀ ਤੇ ਸਿਹਤ ਸੁਧਾਰਨ ਦਾ ਇਹ ਹੈ ਸਭ ਤੋਂ ਆਸਾਨ ਤਰੀਕਾ
ਅਸੀਂ ਚਾਹੁੰਦੇ ਹਾਂ ਕਿ ਡਬਲਯੂ.ਐੱਚ.ਓ. ਇਸ ਮਾਮਲੇ 'ਚ ਮਦਦ ਕਰੇ। ਸਾਨੂੰ ਨਹੀਂ ਲੱਗਦਾ ਕਿ ਅਜਿਹਾ ਅਜੇ ਹੋ ਰਿਹਾ ਹੈ। ਨਤੀਜੇ ਕੁਝ ਵੀ ਹੋਣ ਪਰ ਅਜੇ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਇਸ ਬੀਮਾਰ ਦਾ ਜੜ੍ਹ ਦਾ ਪਤਾ ਲਾਉਣਾ ਹੈ। ਦੱਸ ਦੇਈਏ ਕਿ ਇਹ ਬਿਆਨ ਅਮਰੀਕੀ ਅਖਬਾਰ ਵਾਲਸਟ੍ਰੀਟ ਜਰਨਲ ਦੀ ਉਸ ਰਿਪੋਰਟ ਦੇ ਕੁਝ ਦਿਨ ਬਾਅਦ ਹੀ ਆਇਆ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਚੀਨ 'ਚ ਕੋਰੋਨਾ ਮਹਾਮਾਰੀ ਦਾ ਪਹਿਲਾ ਮਾਮਲਾ ਦਰਜ ਹੋਣ ਕਾਰਣ ਇਕ ਮਹਿਨੇ ਪਹਿਲਾਂ ਨਵੰਬਰ 2019 'ਚ ਹੀ ਵੁਹਾਨ ਲੈਬ ਦੇ ਖੋਜਕਾਰ ਬੀਮਾਰ ਪਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਸੀ। ਰਿਪੋਰਟ ਮੁਤਬਾਕ ਇਨ੍ਹਾਂ ਖੋਜਕਾਰਾਂ 'ਚ ਕੋਰੋਨਾ ਵਰਗੇ ਲੱਛਣ ਸਨ। ਇਸ ਰਿਪੋਰਟ ਤੋਂ ਬਾਅਦ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਚੀਨ ਦੀ ਲੈਬ ਤੋਂ ਨਿਕਲਣ ਦੇ ਦਾਅਵੇ ਨੂੰ ਤੇਜ਼ੀ ਮਿਲ ਗਈ।
ਇਹ ਵੀ ਪੜ੍ਹੋ-ਅਮਰੀਕਾ ਦੇ ਓਹਾਓ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 3 ਦੀ ਮੌਤ
ਹਾਲਾਂਕਿ, ਇਸ ਸਾਲ ਦੀ ਸ਼ੁਰੂਆਤ 'ਚ ਚੀਨ ਡਬਲਯੂ.ਐੱਚ.ਓ. ਦੀ ਟੀਮ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਵਾਇਰਸ ਦੇ ਲੈਬ ਤੋਂ ਨਿਕਲਣ ਦਾ ਖਦਸ਼ਾ ਨਾ ਦੇ ਬਰਾਬਰ ਹੈ। ਚੀਨ ਨੇ ਡਬਲਯੂ.ਐੱਚ.ਓ. ਦੀ ਟੀਮ ਨੂੰ ਰਾਅ ਡਾਟਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਚੀਨ 'ਤੇ ਦੋਸ਼ ਹੈ ਕਿ ਉਸ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਮਹੀਨਿਆਂ ਤੱਕ ਅੰਤਰਰਾਸ਼ਟਰੀ ਜਾਂਚ 'ਚ ਦੇਰੀ ਕੀਤੀ। ਇਨ੍ਹਾਂ ਹੀ ਨਹੀਂ ਦੋਸ਼ ਇਹ ਵੀ ਹੈ ਕਿ ਉਸ ਨੇ ਲੈਬ ਦੀ ਜਾਂਚ ਤੋਂ ਪਹਿਲਾਂ ਹੀ ਵਰਚੁਅਲੀ ਲੈਬ ਦੀ ਇਸ ਤਰ੍ਹਾਂ ਸਫਾਈ ਕੀਤੀ ਤਾਂ ਲਕਿ ਕੋਈ ਵੀ ਸਬੂਤ ਹੱਥ ਨਾ ਲੱਗ ਸਕੇ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਦੁਨੀਆ ਦੇ ਇਸ ਖੂਬਸੂਰਤ ਦੇਸ਼ ’ਚ ਨਹੀਂ ਹੈ ਇਕ ਵੀ ਕੈਦੀ, ਖਾਲੀ ਪਈਆਂ ਹਨ ਜੇਲ੍ਹਾਂ
NEXT STORY