ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਮਹਾਮਾਰੀ ਕੋਵਿਡ-19 ਗੰਭੀਰ ਰੂਪ ਧਾਰ ਚੁੱਕੀ ਹੈ।ਇੱਥੇ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ।ਜੌਨਸ ਹਾਪਕਿਨਜ਼ ਯੂਨੀਵਰਸਿਟੀ ਤੋਂ ਪ੍ਰਾਪਤ ਤਾਜ਼ਾ ਜਾਣਕਾਰੀ ਮੁਤਾਬਕ ਇੱਥੇ 24 ਘੰਟਿਆਂ ਵਿਚ ਕੋਰੋਨਾਵਾਇਰਸ ਕਾਰਨ 4491 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਗਲੋਬਲ ਮਹਾਮਾਰੀ ਦੇ ਕਾਰਨ ਇਕ ਦਿਨ ਵਿਚ ਮੌਤਾਂ ਦਾ ਸਭ ਤੋਂ ਵੱਧ ਅੰਕੜਾ ਹੈ।ਇਹਨਾਂ ਮੌਤਾਂ ਨਾਲ ਅਮਰੀਕਾ ਵਿਚ ਮ੍ਰਿਤਕਾਂ ਦਾ ਅੰਕੜਾ 34,641 ਤੱਕ ਪਹੁੰਚ ਗਿਆ ਹੈ ਜਦਕਿ 6 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ।
ਪੜ੍ਹੋ ਇਹ ਅਹਿਮ ਖਬਰ- 6 ਭਾਰਤੀਆਂ ਦੀ ਮਦਦ ਨਾਲ ਟਰੰਪ ਅਮਰੀਕੀ ਅਰਥਵਿਵਸਥਾ 'ਚ ਕਰਨਗੇ ਸੁਧਾਰ
ਮੌਤ ਦੋ ਇਹਨਾਂ ਅੰਕੜਿਆਂ ਵਿਚ ਉਹ ਮਾਮਲੇ ਸ਼ਾਮਲ ਹਨ ਜਿਹਨਾਂ ਵਿਚ ਮੌਤ ਦਾ ਕਾਰਨ ਕੋਵਿਡ-19 ਹੋਣ ਦਾ ਸ਼ੱਕ ਹੈ। ਇਹਨਾਂ ਮਾਮਲਿਆਂ ਨੂੰ ਪਹਿਲਾਂ ਦੇ ਅੰਕੜਿਆਂ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਹਫਤੇ ਨਿਊਯਾਰਕ ਸਿਟੀ ਨੇ ਐਲਾਨ ਕੀਤਾ ਸੀ ਕਿ ਮ੍ਰਿਤਕਾਂ ਦੀ ਗਿਣਤੀ ਵਿਚ 3778 ਲੋਕਾਂ ਦੀ ਮੌਤ ਦੇ ਅਜਿਹੇ ਮਾਮਲਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਹਨਾਂ ਵਿਚ ਵਿਅਕਤੀ ਦੀ ਮੌਤ ਦਾ ਸੰਭਾਵਿਤ ਕਾਰਨ ਇਹ ਗਲੋਬਲ ਮਹਾਮਾਰੀ ਹੈ। ਗੌਰਤਲਬ ਹੈ ਕਿ ਇਸ ਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 1 ਲੱਖ 45 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 22 ਲੱਖ ਦੇ ਕਰੀਬ ਪਹੁੰਚ ਗਈ ਹੈ। ਉੱਥੇ 5 ਲੱਖ 47 ਹਜ਼ਾਰ ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ।
6 ਭਾਰਤੀਆਂ ਦੀ ਮਦਦ ਨਾਲ ਟਰੰਪ ਅਮਰੀਕੀ ਅਰਥਵਿਵਸਥਾ 'ਚ ਕਰਨਗੇ ਸੁਧਾਰ
NEXT STORY